ਸਾਈਕਲਾਂ ਦੀ ਰਿਕਾਰਡ ਵਿਕਰੀ, ਕਈ ਜਗ੍ਹਾ ਕਰਾਉਣੀ ਪੈ ਰਹੀ ਹੈ ਬੁਕਿੰਗ

10/14/2020 2:54:00 PM

ਜੈਪੁਰ— ਵਿਸ਼ਵ 'ਚ ਸਾਈਕਲ ਦੇ ਪ੍ਰਮੁੱਖ ਬਾਜ਼ਾਰ ਭਾਰਤ 'ਚ ਪਿਛਲੇ ਪੰਜ ਮਹੀਨਿਆਂ 'ਚ ਸਾਈਕਲਾਂ ਦੀ ਵਿਕਰੀ ਲਗਭਗ ਦੁੱਗਣੀ ਹੋ ਗਈ ਹੈ ਅਤੇ ਕਈ ਸ਼ਹਿਰਾਂ 'ਚ ਲੋਕਾਂ ਨੂੰ ਆਪਣੀ ਪਸੰਦ ਦੀ ਸਾਈਕਲ ਖਰੀਦਣ ਲਈ ਉਡੀਕ ਕਰਨੀ ਪੈ ਰਹੀ ਹੈ, ਯਾਨੀ ਪਹਿਲਾਂ ਤੋਂ ਬੁਕਿੰਗ ਕਰਾ ਰਹੇ ਹਨ।

ਜਾਣਕਾਰਾਂ ਮੁਤਾਬਕ, ਦੇਸ਼ 'ਚ ਪਹਿਲੀ ਵਾਰ ਲੋਕਾਂ ਦਾ ਸਾਈਕਲ ਨੂੰ ਲੈ ਕੇ ਅਜਿਹਾ ਰੁਝਾਨ ਦੇਖਣ ਨੂੰ ਮਿਲਿਆ ਹੈ ਅਤੇ ਇਸ ਦੀ ਇਕ ਵੱਡੀ ਵਜ੍ਹਾ ਕੋਰੋਨਾ ਵਾਇਰਸ ਤੋਂ ਬਾਅਦ ਲੋਕਾਂ ਦਾ ਆਪਣੀ ਸਹਿਤ ਨੂੰ ਲੈ ਕੇ ਚੌਕਸ ਹੋਣਾ ਵੀ ਹੈ। ਇਕ ਅਨੁਮਾਨ ਮੁਤਾਬਕ, ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਾਈਕਲ ਨਿਰਮਾਤਾ ਹੈ।

ਸਾਈਕਲਾਂ ਦੇ ਨਿਰਮਾਤਾਵਾਂ ਦੇ ਰਾਸ਼ਟਰੀ ਸੰਗਠਨ ਏ. ਆਈ. ਸੀ. ਐੱਮ. ਏ. ਦੇ ਅਨੁਸਾਰ ਮਈ ਤੋਂ ਸਤੰਬਰ 2020 ਤੱਕ ਪੰਜ ਮਹੀਨਿਆਂ 'ਚ ਦੇਸ਼ 'ਚ ਕੁੱਲ 41,80,945 ਸਾਈਕਲਾਂ ਦੀ ਵਿਕਰੀ ਹੋ ਚੁੱਕੀ ਹੈ।

ਸਰਬ ਭਾਰਤੀ ਸਾਈਕਲ ਨਿਰਮਤਾ ਸੰਗਠਨ (ਏ. ਆਈ. ਸੀ. ਐੱਮ. ਏ.) ਦੇ ਜਨਰਲ ਸਕੱਤਰ ਕੇ. ਬੀ. ਠਾਕੁਰ ਕਹਿੰਦੇ ਹਨ ਕਿ ਸਾਈਕਲਾਂ ਦੀ ਮੰਗ 'ਚ ਵਾਧਾ ਹੈਰਾਨੀਜਨਕ ਹੈ। ਸ਼ਾਇਦ ਇਤਿਹਾਸ 'ਚ ਪਹਿਲੀ ਵਾਰ ਸਾਈਕਲਾਂ ਨੂੰ ਲੈ ਕੇ ਅਜਿਹਾ ਰੁਝਾਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ, ''ਇਨ੍ਹਾਂ ਪੰਜ ਮਹੀਨਿਆਂ 'ਚ ਸਾਈਕਲਾਂ ਦੀ ਵਿਕਰੀ 100 ਫੀਸਦੀ ਤੱਕ ਵਧੀ ਹੈ। ਕਈ ਜਗ੍ਹਾ ਲੋਕਾਂ ਨੂੰ ਆਪਣੀ ਪਸੰਦ ਦੀ ਸਾਈਕਲ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ, ਬੁਕਿੰਗ ਕਰਵਾਉਣੀ ਪੈ ਰਹੀ ਹੈ।''


Sanjeev

Content Editor

Related News