ਮਹਿੰਗਾਈ ਨੂੰ ਕੰਟਰੋਲ ਕਰੇਗੀ ਕਣਕ ਦੀ ਰਿਕਾਰਡ ਖਰੀਦ

04/11/2023 12:29:02 PM

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਇਸ ਵਾਰ 342 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਹੈ। ਇਸ ਨਾਲ ਕਣਕ ਦਾ ਭੰਡਾਰ ਤਿੰਨ ਕਰੋੜ ਟਨ ਤੋਂ ਵੱਧ ਹੋ ਜਾਵੇਗਾ। ਕੋਰੋਨਾ ਸੰਕਟ ਤੋਂ ਬਾਅਦ ਪਿਛਲੇ ਛੇ ਸਾਲਾਂ ਦੌਰਾਨ ਕਣਕ ਦਾ ਸਟਾਕ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ।
ਸਰਕਾਰ ਨੇ ਕਣਕ ਦੇ ਭੰਡਾਰ ਨੂੰ ਭਰਨ ਦੀ ਕੋਸ਼ਿਸ਼ ਕੀਤੀ ਤੇਜ਼
ਜਨਵਰੀ 2021 'ਚ ਭਾਰਤੀ ਖੁਰਾਕ ਨਿਗਮ ਕੋਲ 3.18 ਕਰੋੜ ਟਨ ਤੋਂ ਜ਼ਿਆਦਾ ਕਣਕ ਦਾ ਸਟਾਕ ਸੀ, ਜੋ ਇਸ ਸਾਲ 1 ਅਪ੍ਰੈਲ ਤੱਕ ਘੱਟ ਕੇ 100 ਲੱਖ ਟਨ ਤੋਂ ਵੀ ਹੇਠਾਂ ਪਹੁੰਚ ਗਿਆ ਹੈ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਅਗੇਤੇ ਉਪਾਅ ਕਰਕੇ ਕਣਕ ਦੇ ਸਟਾਕ ਨੂੰ ਭਰਨ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਸੰਭਾਵਿਤ ਖਰੀਦ ਮਹਿੰਗਾਈ ਨੂੰ ਕੰਟਰੋਲ ਕਰਨ 'ਚ ਮਦਦ ਕਰੇਗੀ।

ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਕੇਂਦਰ ਸਰਕਾਰ ਵੱਲੋਂ ਕੀਤੇ ਗਏ ਕਈ ਉਪਾਅ 
ਚਾਲੂ ਸਾਲ ਦੀ ਸ਼ੁਰੂਆਤ 'ਚ ਜਦੋਂ ਕਣਕ ਦੀ ਕੀਮਤ ਅਸਮਾਨ ਨੂੰ ਛੂਹ ਗਈ ਸੀ, ਮਹਿੰਗਾਈ ਵਧਣ ਲੱਗੀ ਤਾਂ ਕੇਂਦਰ ਸਰਕਾਰ ਵੱਲੋਂ ਕਈ ਕਦਮ ਚੁੱਕੇ ਗਏ। ਸਭ ਤੋਂ ਪਹਿਲਾਂ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾਈ ਗਈ ਸੀ। ਇਸ ਦੇ ਨਾਲ ਹੀ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸਟਾਕ ਤੋਂ 50 ਲੱਖ ਟਨ ਤੋਂ ਵੱਧ ਕਣਕ ਕੱਢ ਕੇ ਛੋਟੇ ਵਪਾਰੀਆਂ ਨੂੰ ਖੁੱਲ੍ਹੇ ਬਾਜ਼ਾਰ 'ਚ ਸਮਰਥਨ ਮੁੱਲ 'ਤੇ ਉਪਲੱਬਧ ਕਰਵਾਈ ਗਈ ਹੈ। ਇਸ ਕਾਰਨ ਮਾਰਚ ਦੇ ਅੰਤ ਤੱਕ ਬਫਰ ਸਟਾਕ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ।
ਕਣਕ ਦੀ ਕੀਮਤ
ਸਟਾਕ ਦੀ ਮਾਤਰਾ ਘਟ ਕੇ ਸਿਰਫ਼ 84 ਲੱਖ ਟਨ ਰਹਿ ਗਈ। ਬਫਰ ਸਟਾਕ ਦੀ ਘੱਟੋ-ਘੱਟ ਸੀਮਾ 75 ਲੱਖ ਹੈ। ਹਾਲਾਂਕਿ ਇਸ ਕੋਸ਼ਿਸ਼ ਨਾਲ ਵਧਦੀਆਂ ਕੀਮਤਾਂ ਨੂੰ ਕੁਝ ਹੱਦ ਤੱਕ ਕਾਬੂ ਕਰਨ 'ਚ ਮਦਦ ਮਿਲੀ। ਖੁੱਲ੍ਹੀ ਮੰਡੀ 'ਚ ਕਣਕ ਆਉਣ ਤੋਂ ਪਹਿਲਾਂ ਜਨਵਰੀ 'ਚ ਕਣਕ ਦਾ ਭਾਅ 3000 ਰੁਪਏ ਪ੍ਰਤੀ ਕੁਇੰਟਲ ਤੋਂ ਉਪਰ ਸੀ ਪਰ ਜਿਵੇਂ ਹੀ ਸਰਕਾਰ ਨੇ ਇਹ ਐਲਾਨ ਕੀਤਾ, ਕਣਕ ਦੀ ਕੀਮਤ ਲਗਾਤਾਰ ਡਿੱਗਣੀ ਸ਼ੁਰੂ ਹੋ ਗਈ। ਇਸ ਦਾ ਅਸਰ ਦੂਜੇ ਭੋਜਨਾਂ 'ਤੇ ਵੀ ਪਿਆ।

ਇਹ ਵੀ ਪੜ੍ਹੋ- ਖੰਡ ਦੀ ਮਿਠਾਸ ’ਤੇ ਪੈ ਸਕਦੀ ਹੈ ਮਹਿੰਗਾਈ ਦੀ ਮਾਰ, ਐਕਸ-ਮਿੱਲ ਕੀਮਤਾਂ 200 ਰੁਪਏ ਪ੍ਰਤੀ ਕੁਇੰਟਲ ਤੱਕ ਵਧੀਆਂ
ਕੇਂਦਰ ਸਰਕਾਰ ਦੀ ਪਹਿਲੀ ਤਰਜੀਹ
ਕਣਕ ਅਤੇ ਮਹਿੰਗਾਈ ਦੇ ਆਪਸੀ ਸਬੰਧਾਂ ਦੇ ਮੱਦੇਨਜ਼ਰ, ਕਣਕ ਦੀ ਬਰਾਮਦ 'ਤੇ ਪਾਬੰਦੀ ਅਜੇ ਵੀ ਪ੍ਰਭਾਵੀ ਹੈ ਅਤੇ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਬਰਾਮਦ ਦੇ ਹੱਕ 'ਚ ਨਹੀਂ ਹੈ, ਜਦੋਂ ਕਿ ਸਾਲ 2021-22 ਦੌਰਾਨ ਕੇਂਦਰ ਨੇ 72 ਲੱਖ ਟਨ ਕਣਕ ਦੀ ਬਰਾਮਦ ਕੀਤੀ ਹੈ। ਅਗਲੇ ਸਾਲ ਸੰਸਦੀ ਚੋਣਾਂ ਵੀ ਹਨ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਪਹਿਲੀ ਤਰਜੀਹ ਮਹਿੰਗਾਈ ਨੂੰ ਕੰਟਰੋਲ ਕਰਨਾ ਹੋਵੇਗੀ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਕਣਕ ਦਾ ਸਟਾਕ ਵਧਾਉਣ ਅਤੇ ਕੀਮਤਾਂ 'ਚ ਸੁਧਾਰ ਦੀ ਪ੍ਰਕਿਰਿਆ ਹੌਲੀ ਨਹੀਂ ਹੋਵੇਗੀ।
ਇਸ ਸਾਲ ਕਣਕ ਦੀ ਪੈਦਾਵਾਰ ਰਿਕਾਰਡ 11.22 ਕਰੋੜ ਟਨ ਹੋ ਸਕਦੀ ਹੈ
ਚੋਣ ਵਰ੍ਹੇ ਦੌਰਾਨ ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਇਸ ਵਾਰ ਕਣਕ ਦੇ ਭੰਡਾਰ ਨੂੰ ਭਰਪੂਰ ਰੱਖਣਾ ਚਾਹੁੰਦੀ ਹੈ। ਖੇਤੀਬਾੜੀ ਮੰਤਰਾਲੇ ਦੇ ਦੂਜੇ ਅਨੁਮਾਨ ਅਨੁਸਾਰ ਇਸ ਸਾਲ ਰਿਕਾਰਡ 11.22 ਕਰੋੜ ਟਨ ਕਣਕ ਪੈਦਾ ਹੋ ਸਕਦੀ ਹੈ। ਖਰੀਦ ਟੀਚੇ ਨੂੰ ਪੂਰਾ ਕਰਨ ਲਈ ਪਹਿਲਾਂ ਹੀ ਯਤਨ ਤੇਜ਼ ਕਰ ਦਿੱਤੇ ਗਏ ਹਨ। ਬੇਮੌਸਮੀ ਬਾਰਿਸ਼ ਅਤੇ ਝੱਖੜ ਕਾਰਨ ਕਣਕ ਦੀ ਫ਼ਸਲ ਨੂੰ ਹੋਏ ਨੁਕਸਾਨ ਤੋਂ ਬਾਅਦ ਵੀ ਕੇਂਦਰ ਦਾ ਦਾਅਵਾ ਹੈ ਕਿ ਉਮੀਦ ਤੋਂ ਵੱਧ ਖਰੀਦ ਹੋਵੇਗੀ।

ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News