REC ਮੱਧ ਪ੍ਰਦੇਸ਼ ਦੀਆਂ ਬਿਜਲੀ ਕੰਪਨੀਆਂ ਨੂੰ ਦੇਵੇਗੀ 21,086 ਕਰੋੜ ਰੁਪਏ ਦੀ ਮਦਦ

Friday, Jan 13, 2023 - 12:59 PM (IST)

ਨਵੀਂ ਦਿੱਲੀ- ਸਰਕਾਰੀ ਕੰਪਨੀ ਆਰ.ਈ.ਸੀ ਲਿਮਟਿਡ ਮੱਧ ਪ੍ਰਦੇਸ਼ ਦੀਆਂ ਬਿਜਲੀ ਵੰਡ ਕੰਪਨੀਆਂ (ਡਿਸਕਾਮ), ਐੱਮ.ਪੀ ਪਾਵਰ ਮੈਨੇਜਮੈਂਟ ਕੰਪਨੀ ਲਿਮਿਟੇਡ (ਐੱਮ.ਪੀ.ਪੀ.ਐੱਮ.ਸੀ.ਐੱਲ) ਅਤੇ ਰੀਵਾ ਅਲਟਰਾ ਮੈਗਾ ਸੋਲਰ ਲਿਮਿਟੇਡ ਨੂੰ 21,086 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।
ਬਿਜਲੀ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਆਰ.ਈ.ਸੀ ਨੇ ਇਸ ਪ੍ਰਭਾਵ ਲਈ ਇਨ੍ਹਾਂ ਕੰਪਨੀਆਂ ਨਾਲ ਤਿੰਨ ਵੱਖ-ਵੱਖ ਸਮਝੌਤਿਆਂ (ਐੱਮ.ਓ.ਯੂ) 'ਤੇ ਹਸਤਾਖਰ ਕੀਤੇ ਹਨ।
ਬਿਜਲੀ ਮੰਤਰਾਲੇ ਦੇ ਅਧੀਨ ਆਰ.ਈ.ਸੀ. ਬਿਜਲੀ ਖੇਤਰ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਵਾਉਂਦੀ ਹੈ। ਐੱਮ.ਪੀ.ਪੀ.ਐੱਮ.ਸੀ.ਐੱਲ ਨਾਲ ਕੀਤੇ ਗਏ ਸਮਝੌਤੇ ਦੇ ਤਹਿਤ ਆਰ.ਈ.ਸੀ.  ਇਸ ਨੂੰ 15,086 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਵੇਗਾ। ਇਸ ਰਕਮ ਦੀ ਵਰਤੋਂ ਸਰਨੀ ਅਤੇ ਅਮਰਕੰਟਕ ਵਿਖੇ ਪ੍ਰਸਤਾਵਿਤ ਥਰਮਲ ਪਾਵਰ ਪ੍ਰੋਜੈਕਟਾਂ ਤੋਂ ਇਲਾਵਾ ਮੱਧ ਪ੍ਰਦੇਸ਼ 'ਚ ਬਿਜਲੀ ਦੇ ਹੋਰ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਕੀਤੀ ਜਾਵੇਗੀ।
ਆਰ.ਈ.ਸੀ. ਨੇ ਰੀਵਾ ਅਲਟਰਾ ਮੈਗਾ ਸੋਲਰ ਲਿਮਟਿਡ ਨਾਲ ਅਜਿਹਾ ਹੀ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਸੂਬੇ 'ਚ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੇ ਵਿਕਾਸ ਲਈ 1,000 ਕਰੋੜ ਰੁਪਏ ਦੀ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਰ.ਈ.ਸੀ ਨੇ ਮੱਧ ਪ੍ਰਦੇਸ਼ ਦੀਆਂ ਡਿਸਕਾਮ ਕੰਪਨੀਆਂ ਨੂੰ ਆਪਣਾ ਬਿਜਲੀ ਵੰਡ ਨੈੱਟਵਰਕ ਦੀ ਮੁਰੰਮਤ ਕਰਨ ਲਈ 5,000 ਕਰੋੜ ਰੁਪਏ ਦੀ ਸਹਾਇਤਾ ਦੇਣ ਲਈ ਵੀ ਸਹਿਮਤੀ ਜਤਾਈ ਹੈ।
 


Aarti dhillon

Content Editor

Related News