ਰੂਸ ਅਤੇ ਭਾਰਤ ਦੀ ਕੰਪਨੀਆਂ ਵਿਚਾਲੇ ਐਂਗਰੀਮੈਂਟ, ਇੰਡੀਆ ਦੀ ਇਹ ਕੰਪਨੀ ਬਣਾਏਗੀ ਕੋਰੋਨਾ ਵੈਕਸੀਨ ਦੀ ਡੋਜ਼

Saturday, Nov 28, 2020 - 09:48 AM (IST)

ਨਵੀਂ ਦਿੱਲੀ : ਰੂਸ ਦੀ ਸਾਵਰੇਨ ਵੈਲਥ ਮੈਨੇਜਮੈਂਟ ਫੰਡ ਦਿ ਰਸ਼ੀਅਨ ਡਾਇਰੈਕਟਰ ਇਨਵੈਸਟਮੈਂਟ ਫੰਡ (ਆਰ. ਡੀ. ਆਈ. ਐੱਫ.) ਅਤੇ ਭਾਰਤ ਦੀ ਇਕ ਜੈਨਰਿਕ ਫਾਰਮਾਸਿਊਟੀਕਲ ਕੰਪਨੀ ਹੇਟੇਰੋ ਨੇ ਇਕ ਐਗਰੀਮੈਂਟ ਕੀਤਾ ਹੈ। ਇਸ ਦੇ ਤਹਿਤ ਕੋਰੋਨਾ ਵਾਇਰਸ ਦੀ ਵੈਕਸੀਨ ਸਪੂਤਨਿਕ-ਵੀ ਦੇ 10 ਕਰੋੜ ਤੋਂ ਵੀ ਵੱਧ ਡੋਜ਼ ਹਰ ਸਾਲ ਭਾਰਤ 'ਚ ਬਣਨਗੇ। ਦੋਵੇਂ ਹੀ ਪਾਰਟੀਆਂ ਅਗਲੇ ਸਾਲ ਯਾਨੀ 2021 ਦੀ ਸ਼ੁਰੂਆਤ ਤੋਂ ਹੀ ਇਸ ਦਾ ਪ੍ਰੋਡਕਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀਆਂ ਹਨ।

ਦੋਵਾਂ ਨੇ 24 ਨਵੰਬਰ ਨੂੰ ਹੀ ਐਲਾਨ ਕਰ ਦਿੱਤਾ ਸੀ ਕਿ 40 ਹਜ਼ਾਰ ਵਾਲੰਟੀਅਰਸ 'ਤੇ ਕੀਤੇ ਗਏ ਤੀਜੇ ਪੜਾਅ ਦੇ ਕਲੀਨੀਕਲ ਟ੍ਰਾਇਲ ਦੇ ਨਤੀਜੇ ਪਾਜ਼ੇਟਿਵ ਆਏ ਹਨ। ਇਸ ਟ੍ਰਾਇਲ ਨਾਲ ਇਕ ਵਾਰ ਮੁੜ ਸਪੂਤਨਿਕ-ਵੀ ਵੈਕਸੀਨ ਦੇ ਚੰਗੇ ਨਤੀਜਿਆਂ 'ਤੇ ਮੋਹਰ ਲੱਗ ਗਈ ਹੈ। ਦੱਸ ਦਈਏ ਕਿ ਸਪੂਤਨਿਕ-ਵੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਹੈ। ਨਤੀਜਿਆਂ 'ਚ 91.4 ਫੀਸਦੀ ਐਫੀਸ਼ੀਐਂਸੀ ਰੇਟ ਦੇਖਣ ਨੂੰ ਮਿਲਿਆ ਹੈ।

ਸਪੂਤਨਿਕ-ਵੀ ਵੈਕਸੀਨ ਲਈ ਹਾਲੇ ਦੁਨੀਆ ਭਰ ਦੇ ਕਰੀਬ 50 ਦੇਸ਼ਾਂ ਤੋਂ ਕਰੀਬ 1.2 ਅਰਬ ਤੋਂ ਵੀ ਵੱਧ ਡੋਜ਼ ਦੇ ਆਰਡਰ ਆ ਚੁੱਕੇ ਹਨ। ਦੁਨੀਆ ਭਰ 'ਚ ਵੈਕਸੀਨ ਦੀ ਸਪਲਾਈ ਲਈ ਆਰ. ਡੀ. ਆਈ. ਐੱਫ. ਦੇ ਪਾਰਟਨਰਸ ਵਲੋਂ ਕੋਰੋਨਾ ਵਾਇਰਸ ਵੈਕਸੀਨ ਦਾ ਪ੍ਰੋਡਕਸ਼ਨ ਕੀਤਾ ਜਾਏਗਾ, ਜਿਨ੍ਹਾਂ 'ਚ ਭਾਰਤ, ਬ੍ਰਾਜ਼ੀਲ, ਚੀਨ, ਦੱਖਣ ਕੋਰੀਆ ਅਤੇ ਹੋਰ ਦੇਸ਼ ਸ਼ਾਮਲ ਹਨ।


cherry

Content Editor

Related News