RBL ਦਾ ਅਨੁਮਾਨ, 2020-21 ''ਚ ਨਵੇਂ ਕ੍ਰੈਡਿਟ ਕਾਰਡਾਂ, ਖਰਚ ''ਚ ਆਵੇਗੀ ਕਮੀ

Sunday, May 17, 2020 - 08:05 PM (IST)

RBL ਦਾ ਅਨੁਮਾਨ, 2020-21 ''ਚ ਨਵੇਂ ਕ੍ਰੈਡਿਟ ਕਾਰਡਾਂ, ਖਰਚ ''ਚ ਆਵੇਗੀ ਕਮੀ

ਮੁੰਬਈ (ਭਾਸ਼ਾ)-ਆਰ. ਬੀ. ਐੱਲ. ਬੈਂਕ ਦਾ ਮੰਨਣਾ ਹੈ ਕਿ ਚਾਲੂ ਵਿੱਤੀ ਸਾਲ 2020-21 'ਚ ਨਵੇਂ ਕ੍ਰੈਡਿਟ ਕਾਰਡਾਂ ਦੀ ਗਿਣਤੀ ਘੱਟ ਕੇ ਅੱਧੀ ਰਹਿ ਜਾਵੇਗੀ। ਨਾਲ ਹੀ ਖਪਤਕਾਰਾਂ ਦਾ ਕ੍ਰੈਡਿਟ ਕਾਰਡ ਜ਼ਰੀਏ ਖਰਚ ਵੀ ਘਟੇਗਾ। ਆਰ. ਬੀ. ਐੱਲ. ਬੈਂਕ ਦੇ ਕਰਜ਼ਾ ਪੋਟਫੋਲੀਓ 'ਚ ਕ੍ਰੈਡਿਟ ਕਾਰਡ ਦਾ ਹਿੱਸਾ ਕਰੀਬ 18 ਫੀਸਦੀ ਹੈ। ਬੈਂਕ ਦੇ ਇਕ ਉੱਚ ਅਧਿਕਾਰੀ ਨੇ ਹਾਲਾਂਕਿ ਉਮੀਦ ਜਤਾਈ ਕਿ ਇਸ ਸੈਕਟਰ 'ਚ ਉਸ ਦੀ ਕੁਲ ਕਮਾਈ ਕਾਇਮ ਰਹੇਗੀ।

ਅਧਿਕਾਰੀ ਨੇ ਕਿਹਾ ਕਿ ਮੌਜੂਦਾ ਆਰਥਿਕ ਮਾਹੌਲ 'ਚ ਕ੍ਰੈਡਿਟ ਕਾਰਡ ਸੈਕਟਰ 'ਚ ਕਰਜ਼ੇ ਦੀ ਲਾਗਤ 30 ਫੀਸਦੀ ਤੋਂ ਜ਼ਿਆਦਾ ਵਧੇਗੀ। ਭਾਵ ਸੰਭਾਵਿਕ ਕਰਜ਼ਾ ਨੁਕਸਾਨ ਲਈ ਜ਼ਿਆਦਾ ਰਾਸ਼ੀ ਦਾ ਪ੍ਰਬੰਧ ਕਰਨ ਦੀ ਜ਼ਰੂਰਤ ਹੋਵੇਗੀ। ਆਮ ਤੌਰ 'ਤੇ ਬੈਂਕ ਆਪਣੇ ਐਡਵਾਂਸ ਲਈ ਕ੍ਰੈਡਿਟ ਕਾਰਡ ਸੈਕਟਰ 'ਤੇ ਨਿਰਭਰ ਨਹੀਂ ਕਰਦੇ। ਇਸ ਨੂੰ ਅਸੁਰੱਖਿਤ ਉਤਪਾਦ ਮੰਨਿਆ ਜਾਂਦਾ ਹੈ। ਬੈਂਕ ਦੇ ਕ੍ਰੈਡਿਟ ਕਾਰਡ ਸੈਕਟਰ ਦੇ ਪ੍ਰਮੁੱਖ ਹਰਜੀਤ ਤੂਰ ਨੇ ਕਿਹਾ ਕਿ ਇਸ ਸੈਕਟਰ 'ਚ ਬੈਂਕ ਊਣਤਾਈਆਂ 'ਚ ਵਾਧੇ ਦੇ ਬਿਨਾਂ ਵਾਧੇ ਲਈ ਕੁੱਝ ਵਿਸ਼ਲੇਸ਼ਣ ਸਮਰੱਥਾ ਦਾ ਇਸਤੇਮਾਲ ਕਰ ਰਿਹਾ ਹੈ।


author

Karan Kumar

Content Editor

Related News