ਆਨਲਾਈਨ ਖਰੀਦਦਾਰੀ ਲਈ RBI ਜਾਰੀ ਕਰੇਗਾ ਟੋਕਨ ਸਿਸਟਮ

01/11/2019 3:45:47 PM

ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ ਟੋਕਨ ਸਿਸਟਮ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਦੇ ਜ਼ਰੀਏ ਆਨਲਾਈਨ ਖਰੀਦਦਾਰੀ ਦੀ ਸਹੂਲਤ ਮਿਲੇਗੀ। ਇਹ ਟੋਕਨ ਬੈਂਕਾਂ ਵਲੋਂ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੂੰ ਕਾਰਡ ਦੇ ਅਸਲੀ ਨੰਬਰ ਦੀ ਥਾਂ ਇਸਤੇਮਾਲ ਕੀਤਾ ਜਾ ਸਕੇਗਾ।

ਇਹ ਸਿਸਟਮ ਦੂਰ ਕਰੇਗਾ ਡਿਜੀਟਲ ਪੇਮੈਂਟ ਦੀਆਂ ਖਾਮੀਆਂ

ਟੋਕਨ ਸਿਸਟਮ ਬਹੁਤ ਹੀ ਹਾਈ ਰਿਸਕ ਸਕਿਓਰਿਟੀ ਫੀਚਰ ਨਾਲ ਲੈਸ ਹੋਵੇਗਾ। ਇਕ ਵਾਰ ਟੋਕਨ ਜਾਰੀ ਹੋ ਜਾਣ ਤੋਂ ਬਾਅਦ ਕਾਰਡ ਹੋਲਡਰ ਤੋਂ ਇਲਾਵਾ ਕੋਈ ਦੂਜਾ ਕਾਰਡ ਦਾ ਅਸਲੀ ਨੰਬਰ ਨਹੀਂ ਦੇਖ ਸਕੇਗਾ। ਇਥੋਂ ਤੱਕ ਕਿ ਕਾਰਡ ਜਾਰੀ ਕਰਨ ਵਾਲੇ ਬੈਂਕ ਦੇ ਕਰਮਚਾਰੀ ਵੀ ਡੈਬਿਟ-ਕ੍ਰੈਡਿਟ ਕਾਰਡ ਦਾ ਅਸਲੀ ਨੰਬਰ ਨਹੀਂ ਦੇਖ ਸਕਣਗੇ। ਨਾਰਮਲ ਰਿਟੇਲ ਕਸਟਮਰ ਆਪਣੇ ਬੈਂਕ ਤੋਂ ਮੁਫਤ 'ਚ ਟੋਕਨ ਜਾਰੀ ਕਰਵਾ ਸਕਣਗੇ।

ਇਹ ਹੋਵੇਗਾ ਫਾਇਦਾ

ਇਸ ਸਿਸਟਮ ਜ਼ਰੀਏ ਇੰਟਰਨੈਸ਼ਨਲ ਸਾਈਟਸ 'ਤੇ ਖਰੀਦਦਾਰੀ ਕਰਨਾ ਆਸਾਨ ਹੋ ਜਾਵੇਗਾ। ਕਈ ਵਾਰ ਇੰਟਰਨੈਸ਼ਨਲ ਵੈਬਸਾਈਟ ਤੋਂ ਈ-ਸਿਗਰੇਟ ਕਾਰਟ੍ਰੀਜ਼, ਮਾਊਂਟੈਨ ਸਾਈਕਲ ਪਾਰਟਸ ਜਾਂ ਡ੍ਰੋਨ ਆਦਿ ਆਰਡਰ ਕਰਨਾ ਵੀ ਕਾਫੀ ਜੋਖਮ ਭਰਿਆ ਹੁੰਦਾ ਹੈ ਕਿਉਂਕਿ ਇਨ੍ਹਾਂ ਵੈਬਸਾਈਟ 'ਤੇ ਭਾਰਤੀ ਵੈਬਸਾਈਟ ਦੀ ਤਰ੍ਹਾਂ ਦੋ-ਕਾਰਕ ਪ੍ਰਮਾਣਿਕਤਾ ਲਾਜ਼ਮੀ ਨਹੀਂ ਹੁੰਦੀ। ਵਿਦੇਸ਼ 'ਚ ਯਾਤਰਾ ਦੇ ਜਾਣ ਦੇ ਆਪਣੇ ਜੋਖਮ ਹੁੰਦੇ ਹਨ ਕਿਉਂਕਿ ਉਥੇ ਕਾਰਡ ਸਕੀਮਿੰਗ ਸਿੰਡੀਕੇਟਸ ਬਹੁਤ ਹੀ ਸਰਗਰਮ ਹੁੰਦੇ ਹਨ ਜਿਹੜੇ ਪਬਸ ਅਤੇ ਈਟਰੀਜ਼ ਵਰਗੀਆਂ ਥਾਵਾਂ 'ਤੇ ਕਾਰਡ ਡਾਟਾ ਸਕੀਮ ਲੈਂਦੇ ਹਨ।

ਇਸ ਅਨੌਖੇ ਤਰੀਕੇ ਨਾਲ ਹੋਵੇਗੀ ਸਿਸਟਮ ਹੋਵੇਗਾ ਸੁਰੱਖਿਅਤ

ਇਸ ਦਾ ਖਾਸ ਸੁਰੱਖਿਆ ਫੀਚਰ ਇਹ ਹੈ ਕਿ ਤੁਹਾਡੇ ਡੈਬਿਟ ਕਾਰਡ ਦੇ ਬਦਲੇ 16 ਡਿਜਿਟ ਦਾ ਟੋਕਨ ਹਰ ਟਰਾਂਜੈਕਸ਼ਨ ਦੇ ਬਾਅਦ ਬਦਲ ਜਾਵੇਗਾ। ਏਨਕ੍ਰਿਪਸ਼ਨ ਅਤੇ ਟੋਕਨੀਜ਼ਮ ਦੁਆਰਾ ਅਸੀਂ ਈ-ਕਾਮਰਸ ਸਪੇਸ ਵਿਚ ਧੋਖਾਧੜੀ ਲਈ ਬਹੁਤ ਘੱਟ ਸਕੋਪ ਬਚਣ ਦੀ ਉਮੀਦ ਕੀਤੀ ਜਾ ਰਹੀ ਹੈ। ਈ.ਵੀ.ਐਮ. ਕਾਰਡ ਅਤੇ ਪਿੰਨ ਕਾਰਨ ਏ.ਟੀ.ਐਮ. ਧੋਖਾਧੜੀ 'ਚ ਕਮੀ ਆਈ ਹੈ।                                        


Related News