RBI ਜਲਦ ਜਾਰੀ ਕਰੇਗਾ 20 ਰੁਪਏ ਦਾ ਨਵਾਂ ਨੋਟ
Friday, Apr 26, 2019 - 11:00 PM (IST)

ਮੁੰਬਈ— ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਵਿਚ 20 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ।
ਕੇਂਦਰੀ ਬੈਂਕ ਨੇ 20 ਰੁਪਏ ਦੇ ਨਵੇਂ ‘ਡੰਮੀ’ ਨੋਟ ਦੀ ਤਸਵੀਰ ਜਾਰੀ ਕਰਦਿਆਂ ਦੱਸਿਆ ਕਿ ਇਸ ’ਤੇ ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖਤ ਹੋਣਗੇ। ਇਸ ਦੇ ਪਿੱਛਲੇ ਹਿੱਸੇ ’ਤੇ ਅੈਲੋਰਾ ਦੀਆਂ ਗੁਫਾਵਾਂ ਦੀ ਤਸਵੀਰ ਹੈ, ਜੋ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਦਾ ਆਧਾਰ ਵਰਣ ਹਰਾਪਨ ਲਏ ਹੋਏ ਪੀਰਾ ਹੈ, ਇਸ ਦੇ ਹੋਰ ਡਿਜ਼ਾਈਨ ਅਤੇ ਫੀਚਰ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਹੋਰ ਨੋਟਾਂ ਦੇ ਸਮਾਨ ਹੈ।