RBI ਨੇ ਇਨ੍ਹਾਂ ਪੰਜ ਬੈਂਕਾਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ, ਲਾਇਆ ਲੱਖਾਂ ਦਾ ਜੁਰਮਾਨਾ
Friday, Jan 05, 2024 - 05:21 PM (IST)
ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਪੰਜ ਬੈਂਕਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। RBI ਨੇ ਪੰਜ ਸਹਿਕਾਰੀ ਬੈਂਕਾਂ 'ਤੇ ਲੱਖਾਂ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਕੇਂਦਰੀ ਬੈਂਕ ਨੇ ਆਰਬੀਆਈ ਦੇ ਨਿਯਮਾਂ ਦੀ ਅਣਦੇਖੀ ਕਰਕੇ ਇਹ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ! ਜਾਣੋ ਅੱਜ ਦਾ ਰੇਟ
ਇਨ੍ਹੀਂ ਬੈਂਕਾਂ 'ਤੇ ਹੋਈ ਵੱਡੀ ਕਾਰਵਾਈ
ਦੱਸ ਦੇਈਏ ਕਿ ਰਿਜ਼ਰਵ ਬੈਂਕ ਵੱਲੋਂ 4 ਜਨਵਰੀ 2024 ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਜਿਨ੍ਹਾਂ ਬੈਂਕਾਂ 'ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ 'ਚ ਦਿ ਕੋ-ਆਪਰੇਟਿਵ ਅਰਬਨ ਬੈਂਕ, ਸ਼੍ਰੀ ਭਾਰਤ ਕੋ-ਆਪਰੇਟਿਵ ਬੈਂਕ, ਦਿ ਲਿਮਡੀ ਅਰਬਨ ਕੋ-ਆਪਰੇਟਿਵ ਬੈਂਕ, ਦਿ ਸੰਖੇੜਾ ਨਗਰਿਕ ਕੋ-ਆਪਰੇਟਿਵ ਬੈਂਕ ਅਤੇ ਭੁਜ ਕਮਰਸ਼ੀਅਲ ਕੋ-ਆਪਰੇਟਿਵ ਬੈਂਕ ਦਾ ਨਾਮ ਸ਼ਾਮਲ ਹੈ। ਕੇਂਦਰੀ ਬੈਂਕ ਨੇ ਇਨ੍ਹਾਂ ਸਾਰੇ ਬੈਂਕਾਂ 'ਤੇ 50,000 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ
ਜਾਣੋ ਕਿਹੜੇ ਬੈਂਕ 'ਤੇ ਕਿੰਨਾ ਲੱਗਾ ਜੁਰਮਾਨਾ
ਆਰਬੀਆਈ ਨੇ ਸ਼੍ਰੀ ਭਾਰਤ ਕੋ-ਆਪਰੇਟਿਵ ਬੈਂਕ ਅਤੇ ਦ ਸਾਂਖੇੜਾ ਨਾਗਰਿਕ ਸਹਿਕਾਰੀ ਬੈਂਕ 'ਤੇ 5-5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਰਬੀਆਈ ਨੇ ਇਹ ਕਾਰਵਾਈ ਦਿ ਸੰਖੇੜਾ ਨਾਗਰਿਕ ਸਹਿਯੋਗੀ ਬੈਂਕ 'ਤੇ ਕੀਤੀ ਹੈ, ਕਿਉਂਕਿ ਬੈਂਕ ਦੇ ਡਾਇਰੈਕਟਰ ਕਈ ਥਾਵਾਂ 'ਤੇ ਲੋਨ ਗਾਰੰਟਰ ਬਣ ਗਏ ਸਨ, ਜੋ ਕਿ ਆਰਬੀਆਈ ਨਿਯਮਾਂ ਦੀ ਉਲੰਘਣਾ ਹੈ। ਨਾਲ ਹੀ ਬੈਂਕ ਨੇ ਦੋ ਬੈਂਕਾਂ ਵਿਚਕਾਰ ਕੁੱਲ ਐਕਸਪੋਜ਼ਰ ਸੀਮਾ ਦੇ ਨਿਯਮ ਦੀ ਵੀ ਉਲੰਘਣਾ ਕੀਤੀ ਹੈ। ਅਜਿਹੇ 'ਚ ਆਰਬੀਆਈ ਨੇ ਬੈਂਕ 'ਤੇ ਇਹ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਸ਼੍ਰੀ ਭਾਰਤ ਸਹਿਕਾਰੀ ਬੈਂਕ 'ਤੇ ਜੁਰਮਾਨਾ ਲਗਾਉਣ ਦਾ ਕਾਰਨ ਇਹ ਸੀ ਕਿ ਆਰਬੀਆਈ ਦੀ ਜਾਂਚ ਵਿੱਚ ਪਾਇਆ ਗਿਆ ਕਿ ਬੈਂਕ ਇੰਟਰ ਬੈਂਕ ਗ੍ਰਾਸ ਐਕਸਪੋਜ਼ਰ ਲਿਮਿਟ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ ਸੀ। ਇਸ ਦੇ ਨਾਲ ਹੀ ਬੈਂਕ ਨੇ ਟਰਮ ਡਿਪਾਜ਼ਿਟ ਸਕੀਮ 'ਤੇ ਵਿਆਜ ਦੇਣ 'ਚ ਵੀ ਦੇਰੀ ਕੀਤੀ ਹੈ। ਇਸ ਤੋਂ ਇਲਾਵਾ ਆਰਬੀਆਈ ਨੇ ਦਿ ਕੋ-ਆਪਰੇਟਿਵ ਅਰਬਨ ਬੈਂਕ ਅਤੇ ਦਿ ਭੁਜ ਕਮਰਸ਼ੀਅਲ ਕੋ-ਆਪਰੇਟਿਵ ਬੈਂਕ 'ਤੇ 1.50-1.50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਲਿਮਡੀ ਅਰਬਨ ਕੋ-ਆਪਰੇਟਿਵ ਬੈਂਕ 'ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਗਾਹਕਾਂ 'ਤੇ ਪਵੇਗਾ ਇਸ ਦਾ ਅਸਰ ਜਾਂ ਨਹੀਂ
ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਸ ਨੇ ਇਹ ਕਾਰਵਾਈ ਨਿਯਮਾਂ ਦੀ ਉਲੰਘਣਾ ਦੇ ਮਾਮਲੇ 'ਚ ਕੀਤੀ ਹੈ। ਆਰਬੀਆਈ ਕਿਸੇ ਵੀ ਤਰ੍ਹਾਂ ਬੈਂਕਾਂ ਦੇ ਕੰਮਕਾਜ ਵਿੱਚ ਦਖਲ ਨਹੀਂ ਦੇਣਾ ਚਾਹੁੰਦਾ। ਕੇਂਦਰੀ ਬੈਂਕ ਵੱਲੋਂ ਲਗਾਏ ਗਏ ਇਸ ਜੁਰਮਾਨੇ ਦਾ ਬੈਂਕ ਦੇ ਆਮ ਗਾਹਕਾਂ 'ਤੇ ਕੋਈ ਅਸਰ ਨਹੀਂ ਪਵੇਗਾ। ਬੈਂਕ ਹਰ ਵਾਰ ਦੀ ਤਰ੍ਹਾਂ ਗਾਹਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਵਾਉਂਦੇ ਰਹਿਣਗੇ।
ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8