8 ਸਹਿਕਾਰੀ ਬੈਂਕਾਂ ''ਤੇ RBI ਦਾ ਚਲਿਆ ਡੰਡਾ, ਲੱਗਿਆ 12.75 ਲੱਖ ਦਾ ਜੁਰਮਾਨਾ

03/15/2022 1:27:26 PM

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਰੈਗੂਲੇਟਰੀ ਪਾਲਣਾ ਵਿੱਚ ਗਲਤੀਆਂ ਲਈ ਅੱਠ ਸਹਿਕਾਰੀ ਬੈਂਕਾਂ 'ਤੇ 12.75 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

RBI ਨੇ 'ਖੁਲਾਸਾ ਮਿਆਰਾਂ ਅਤੇ ਕਾਨੂੰਨੀ/ਹੋਰ ਪਾਬੰਦੀਆਂ UCBs' ਦੇ ਤਹਿਤ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਨਬਾਪੱਲੀ ਕੋ-ਆਪਰੇਟਿਵ ਬੈਂਕ ਲਿਮਿਟੇਡ (ਪੱਛਮੀ ਬੰਗਾਲ) 'ਤੇ 4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬਾਗਟ ਅਰਬਨ ਕੋ-ਆਪਰੇਟਿਵ ਬੈਂਕ ਲਿਮਟਿਡ (ਹਿਮਾਚਲ ਪ੍ਰਦੇਸ਼) 'ਤੇ ਤਿੰਨ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਕੇਂਦਰੀ ਬੈਂਕ ਨੇ ਮਨੀਪੁਰ ਮਹਿਲਾ ਸਹਿਕਾਰੀ ਬੈਂਕ ਲਿਮਟਿਡ (ਮਣੀਪੁਰ), ਯੂਨਾਈਟਿਡ ਇੰਡੀਆ ਸਹਿਕਾਰੀ ਬੈਂਕ ਲਿਮਟਿਡ (ਯੂ.ਪੀ.), ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕ (ਨਰਸਿੰਘਪੁਰ), ਅਮਰਾਵਤੀ ਮਰਚੈਂਟ ਸਹਿਕਾਰੀ ਬੈਂਕ ਲਿਮਟਿਡ (ਅਮਰਾਵਤੀ), ਫੈਜ਼ ਮਰਕੈਂਟਾਈਲ ਸਹਿਕਾਰੀ ਬੈਂਕ ਲਿਮਟਿਡ (ਨਾਸਿਕ) ਅਤੇ ਨਵਨਿਰਮਾਣ ਸਹਿਕਾਰੀ ਬੈਂਕ ਲਿਮਟਿਡ (ਅਹਿਮਦਾਬਾਦ) ਨੂੰ ਵੀ ਜੁਰਮਾਨਾ ਲਗਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News