RBI ਦਾ ਖੁਲਾਸਾ, ਬੈਂਕਾਂ ਨਾਲ ਹੋਈ ਪੰਜ ਲੱਖ ਕਰੋੜ ਰੁਪਏ ਦੀ ਵੱਡੀ ਧੋਖਾਧੜੀ

Tuesday, May 25, 2021 - 01:52 PM (IST)

RBI ਦਾ ਖੁਲਾਸਾ, ਬੈਂਕਾਂ ਨਾਲ ਹੋਈ ਪੰਜ ਲੱਖ ਕਰੋੜ ਰੁਪਏ ਦੀ ਵੱਡੀ ਧੋਖਾਧੜੀ

ਨਵੀਂ ਦਿੱਲੀ- 'ਬੈਡ ਲੋਨ' ਦੀ ਸਮੱਸਿਆ ਨਾਲ ਜੂਝ ਰਹੇ ਬੈਂਕਾਂ ਵਿਚ ਮਾਰਚ 2021 ਤੱਕ ਪੰਜ ਲੱਖ ਕਰੋੜ ਰੁਪਏ ਦੀ ਲੋਨ ਧੋਖਾਧੜੀ ਹੋਈ ਹੈ, ਜੋ ਬੈਂਕਾਂ ਦੇ ਕੁੱਲ ਕਰਜ਼ ਦਾ ਲਗਭਗ 4.5 ਫ਼ੀਸਦੀ ਹੈ। ਇਸ ਦਾ ਖੁਲਾਸਾ ਰਿਜ਼ਰਵ ਬੈਂਕ ਨੇ ਇਕ ਆਰ. ਟੀ. ਆਈ. ਤਹਿਤ ਕੀਤਾ ਹੈ। 

ਇਸ ਧੋਖਾਧੜੀ ਦੇ ਸ਼ਿਕਾਰ ਹੋਏ ਬੈਂਕਾਂ ਵਿਚ ਨਿੱਜੀ ਅਤੇ ਸਰਕਾਰੀ ਦੋਵੇਂ ਸ਼ਾਮਲ ਹਨ। ਸੌਰਭ ਪੰਧਰੇ ਵੱਲੋਂ ਦਾਇਰ ਕੀਤੀ ਗਈ ਆਰ. ਟੀ. ਆਈ. ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਲੋਨ ਵਿਚ ਧੋਖਾਧੜੀ ਵਿਚ ਸਭ ਤੋਂ ਵੱਧ 78,072 ਕਰੋੜ ਰੁਪਏ ਦਾ ਨੁਕਸਾਨ ਐੱਸ. ਬੀ. ਆਈ. ਨੂੰ ਹੋਇਆ ਹੈ। ਇਸ ਮਾਮਲੇ ਵਿਚ ਦੂਜੇ ਨੰਬਰ 'ਤੇ 39,733 ਕਰੋੜ ਰੁਪਏ ਨਾਲ ਪੀ. ਐੱਨ. ਬੀ. ਹੈ।

ਰਿਪੋਰਟ ਮੁਤਾਬਕ, 31 ਮਾਰਚ 2021 ਤੱਕ 90 ਬੈਂਕਾਂ ਤੇ ਵਿੱਤੀ ਸੰਸਥਾਨਾਂ ਵਿਚ ਲੋਨ ਧੋਖਾਧੜੀ ਦੇ 45,613 ਮਾਮਲੇ ਦਰਜ ਹੋਏ ਹਨ। ਬੈਂਕ ਆਫ ਇੰਡੀਆ ਨਾਲ 32,224 ਕਰੋੜ, ਯੂਨੀਅਨ ਬੈਂਕ ਨਾਲ 29,572 ਕਰੋੜ ਅਤੇ ਬੜੌਦਾ ਬੈਂਕ ਨਾਲ 27,341 ਕਰੋੜ ਰੁਪਏ ਦਾ ਲੋਨ ਫਰਾਡ ਹੋਇਆ ਹੈ। 

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਚ 3 ਰੁਪਏ ਤੋਂ ਵੱਧ ਦਾ ਉਛਾਲ, ਪੰਜਾਬ 'ਚ ਮੁੱਲ ਇੰਨੇ ਤੋਂ ਪਾਰ

ਉੱਥੇ ਹੀ, ਇਸ ਦੌਰਾਨ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੂੰ 26,084 ਕਰੋੜ ਰੁਪਏ ਦਾ ਨੁਕਸਾਨ ਸਹਿਣਾ ਪਿਆ ਹੈ। ਆਈ. ਡੀ. ਬੀ. ਆਈ. ਬੈਂਕ ਨਾਲ 21,333 ਕਰੋੜ, ਕੇਨਰਾ ਬੈਂਕ ਨਾਲ 20,861 ਕਰੋੜ, ਇੰਡੀਅਨ ਓਵਰਸੀਜ਼ ਬੈਂਕ ਨਾਲ 19,906 ਕਰੋੜਅਤੇ ਯੈੱਸ ਬੈਂਕ ਨਾਲ 19,771 ਕਰੋੜ ਰੁਪਏ ਦਾ ਲੋਨ ਫਰਾਡ ਹੋਇਆ ਹੈ। ਉੱਥੇ ਹੀ, ਇਸੇ ਆਰ. ਟੀ. ਆਈ. ਤਹਿਤ ਇਹ ਵੀ ਪਤਾ ਲੱਗਾ ਹੈ ਕਿ ਬੈਂਕਾਂ ਨੇ ਦਸੰਬਰ 2020 ਤੱਕ 2,261 ਵਿਲਫੁਲ ਡਿਫਾਲਟ ਖਾਤਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵੱਲ 1.72 ਲੱਖ ਕਰੋੜ ਰੁਪਏ ਦੀ ਰਾਸ਼ੀ ਫਸੀ ਹੈ। ਸਤੰਬਰ 2020 ਤੱਕ ਇਹ ਰਾਸ਼ੀ 1.64 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ- SBI ਦੇ ਖਾਤਾਧਾਰਕਾਂ ਲਈ 1 ਜੁਲਾਈ ਤੋਂ ਲਾਗੂ ਹੋ ਜਾਣਗੇ ਇਹ ATM ਚਾਰਜ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News