ਸਤੰਬਰ ''ਚ ਰੈਪੋ ਦਰ ''ਚ 0.25 ਫੀਸਦੀ ਦਾ ਵਾਧਾ ਕਰ ਸਕਦੈ ਰਿਜ਼ਰਵ ਬੈਂਕ
Tuesday, Aug 23, 2022 - 10:49 AM (IST)
ਮੁੰਬਈ- ਭਾਰਤੀ ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ ਅੱਗੇ ਨੀਤੀਗਤ ਦਰ 'ਚ ਵਾਧੇ ਦੀ ਰਫਤਾਰ ਨੂੰ ਘੱਟ ਕਰ ਸਕਦੀ ਹੈ। ਡਿਊਸ਼ ਬੈਂਕ ਨੇ ਸੋਮਵਾਰ ਨੂੰ ਇਹ ਰਾਏ ਜਤਾਈ ਹੈ। ਡਿਊਸ਼ ਬੈਂਕ ਦਾ ਅਨੁਮਾਨ ਹੈ ਕਿ ਰਿਜ਼ਰਵ ਬੈਂਕ ਸਤੰਬਰ ਦੀ ਮੌਦਰਿਕ ਸਮੀਖਿਆ 'ਚ ਰੈਪੋ ਦਰ 'ਚ ਚੌਥਾਈ ਫੀਸਦੀ ਦਾ ਵਾਧਾ ਕਰ ਸਕਦਾ ਹੈ। ਕੇਂਦਰੀ ਬੈਂਕ ਇਸ ਸਾਲ ਮਈ 'ਚ ਰੈਪੋ ਦਰ 'ਚ ਫੀਸਦੀ ਦਾ ਵਾਧਾ ਕਰ ਚੁੱਕਾ ਹੈ।
ਮੁਦਰਾਸਫੀਤੀ ਲਗਾਤਾਰ ਰਿਜ਼ਰਵ ਬੈਂਕ ਦੇ ਛੇ ਫੀਸਦੀ ਦੇ ਸੰਤੋਸ਼ਜਨਕ ਪੱਧਰ ਤੋਂ ਉੱਪਰ ਬਣੀ ਹੋਈ ਹੈ ਜਿਸ ਦੇ ਮੱਦੇਨਜ਼ਰ ਕੇਂਦਰੀ ਬੈਂਕ ਨੇ ਨੀਤੀਗਤ ਦਰਾਂ 'ਚ ਤਿੰਨ ਵਾਰ 'ਚ 1.40 ਫੀਸਦੀ ਦਾ ਵਾਧਾ ਕੀਤਾ ਹੈ। ਜਰਮਨੀ ਦੇ ਬੈਂਕ ਨੇ ਇਕ ਰਿਪੋਰਟ 'ਚ ਕਿਹਾ ਕਿ ਇਥੋਂ ਰਿਜ਼ਰਵ ਬੈਂਕ ਵਿਆਜ ਦਰਾਂ 'ਚ ਵਾਧੇ ਦੀ ਰਫ਼ਤਾਰ ਨੂੰ ਘੱਟ ਕਰੇਗਾ। ਮੌਦਰਿਕ ਨੀਤੀ ਕਮੇਟੀ ਦੀ ਪਿਛਲੀ ਮੀਟਿੰਗ ਦਾ ਬਿਊਰਾ ਹਾਲ ਹੀ 'ਚ ਆਇਆ ਹੈ।