ਲੋਨ ਦੀ EMI ਹੋ ਜਾਵੇਗੀ ਹੋਰ ਘੱਟ, RBI ਦੇ ਸਕਦਾ ਹੈ ਵੱਡੀ ਸੌਗਾਤ

03/14/2020 3:52:22 PM

ਨਵੀਂ ਦਿੱਲੀ— ਬੈਂਕ ਲੋਨ ਦੀ ਈ. ਐੱਮ. ਆਈ. ਭਰ ਰਹੇ ਹੋ ਜਾਂ ਨਵਾਂ ਕਰਜ਼ ਲੈਣ ਵਾਲੇ ਹੋ ਤਾਂ ਜਲਦ ਹੀ ਤੁਹਾਨੂੰ ਖੁਸ਼ਖਬਰੀ ਮਿਲਣ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਰੇਪੋ ਦਰ 'ਚ ਕਮੀ ਕਰ ਸਕਦਾ ਹੈ। ਰਿਜ਼ਰਵ ਬੈਂਕ 3 ਅਪ੍ਰੈਲ ਨੂੰ ਹੋਣ ਵਾਲੀ ਨੀਤੀਗਤ ਸਮੀਖਿਆ ਤੋਂ ਪਹਿਲਾਂ ਜਾਂ ਉਸ ਦਿਨ ਦਰਾਂ 'ਚ ਕਟੌਤੀ ਕਰ ਸਕਦਾ ਹੈ। ਰੇਪੋ ਦਰ 'ਚ 0.25 ਫੀਸਦੀ ਦੀ ਕਟੌਤੀ ਹੋ ਸਕਦੀ ਹੈ। ਇਹ ਉਹ ਦਰ ਹੈ, ਜਿਸ 'ਤੇ ਆਰ. ਬੀ. ਆਈ. ਬੈਂਕਾਂ ਨੂੰ ਰੋਜ਼ਾਨਾ ਜ਼ਰੂਰਤ ਲਈ ਉਧਾਰ ਦਿੰਦਾ ਹੈ। ਇਸ 'ਚ ਕਮੀ ਹੋਣ ਨਾਲ ਬੈਂਕਾਂ ਦੀ ਲਾਗਤ ਘੱਟ ਹੋ ਜਾਂਦੀ ਹੈ, ਜਿਸ ਦੇ ਬਦਲੇ 'ਚ ਗਾਹਕਾਂ ਨੂੰ ਇਸ ਦਾ ਫਾਇਦਾ ਮਿਲਦਾ ਹੈ। ਮਹਿੰਗਾਈ ਦਰ 'ਚ ਨਰਮੀ ਹੋਣ ਨਾਲ ਇਹ ਸੰਭਾਵਨਾ ਪੂਰੀ ਹੈ ਕਿ ਲੋਨ ਸਸਤੇ ਹੋਣਗੇ।
 

ਹਾਲ ਹੀ 'ਚ ਯੂ. ਐੱਸ. ਫੈਡਲਰਲ ਰਿਜ਼ਰਵ ਨੇ ਵੀ ਕੋਰੋਨਾ ਵਾਇਰਸ ਕਾਰਨ ਇਕਨੋਮੀ ਨੂੰ ਬੂਸਟ ਦੇਣ ਲਈ 0.50 ਫੀਸਦੀ ਦੀ ਕਟੌਤੀ ਕੀਤੀ ਹੈ, ਜਿਸ ਨੂੰ ਦੇਖਦੇ ਹੋਏ ਆਰ. ਬੀ. ਆਈ. ਵੀ ਵਿਆਜ ਦਰਾਂ 'ਚ ਕਮੀ ਕਰਨ ਦਾ ਫੈਸਲਾ ਲੈ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਮਹਿੰਗਾਈ ਦਾ ਯਤਨ ਮਹਿੰਗਾਈ ਦਰ ਨੂੰ 2 ਤੋਂ 6 ਫੀਸਦੀ ਵਿਚਕਾਰ ਰੱਖਣ ਦਾ ਹੈ ਪਰ ਇਸ ਵਕਤ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਕਾਰਨ ਮਚੀ ਘਬਰਾਹਟ ਕਾਰਨ ਨੀਤੀਗਤ ਦਰਾਂ 'ਚ ਕਟੌਤੀ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਬੈਂਕ ਆਫ ਅਮਰੀਕਾ ਸਕਿਓਰਿਟੀਜ਼ ਨੇ ਇਹ ਸੰਭਾਵਨਾ ਜਤਾਈ ਹੈ। ਰਿਪੋਰਟ ਮੁਤਾਬਕ, ਆਰ. ਬੀ. ਆਈ. ਸਾਲ 2020 'ਚ ਰੇਪੋ ਦਰ 'ਚ ਕੁੱਲ ਮਿਲਾ ਕੇ 0.75 ਫੀਸਦੀ ਦੀ ਕਟੌਤੀ ਕਰ ਸਕਦਾ ਹੈ। 3 ਅਪ੍ਰੈਲ ਨੂੰ ਜਾਂ ਇਸ ਤੋਂ ਪਹਿਲਾਂ ਕਟੌਤੀ ਤੋਂ ਬਾਅਦ ਆਰ. ਬੀ. ਆਈ. ਜੂਨ 'ਚ ਇਕ ਹੋਰ ਕਟੌਤੀ ਕਰ ਸਕਦਾ ਹੈ ਅਤੇ ਅਕਤੂਬਰ 'ਚ ਫਿਰ ਕਟੌਤੀ ਕਰਨ ਤੋਂ ਬਾਅਦ ਇਸ 'ਤੇ ਵਿਰਾਮ ਲਾ ਸਕਦਾ ਹੈ।


Related News