RBI ਨੇ ਖਾਤਾ ਖੁੱਲ੍ਹਵਾਉਣ ਦੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲੇਗਾ ਲਾਭ

Tuesday, Dec 15, 2020 - 06:23 PM (IST)

ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ ਨੇ ਕਈ ਚਾਲੂ(Current Account) ਖਾਤਿਆਂ ਦੇ ਨਿਯਮਾਂ ਵਿਚ ਰਾਹਤ ਦੇਣ ਦਾ ਐਲਾਨ ਕੀਤਾ ਹੈ। ਅੱਜ ਤੋਂ ਹੀ ਨਵੇਂ ਨਿਯਮ ਲਾਗੂ ਹੋ ਗਏ ਹਨ। ਨਵੇਂ ਨਿਯਮਾਂ ਅਨੁਸਾਰ 6 ਅਗਸਤ ਨੂੰ ਰਿਜ਼ਰਵ ਬੈਂਕ ਵੱਲੋਂ ਵਪਾਰਕ ਬੈਂਕਾਂ ਅਤੇ ਅਦਾਇਗੀ ਬੈਂਕਾਂ(ਪੇਮੈਂਟ ਬੈਂਕਾਂ) ਲਈ ਇਕ ਸਰਕੂਲਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਚਾਲੂ ਖ਼ਾਤੇ ਬਾਰੇ ਕੁਝ ਜ਼ਰੂਰੀ ਨਿਰਦੇਸ਼ ਦਿੱਤੇ ਗਏ ਸਨ, ਪਰ ਹੁਣ ਬਹੁਤ ਸਾਰੇ ਖਾਤਿਆਂ ਨੂੰ ਇਨ੍ਹਾਂ ਨਿਯਮਾਂ ਤੋਂ ਰਾਹਤ ਦਿੱਤੀ ਗਈ ਹੈ।

6 ਅਗਸਤ ਨੂੰ ਰਿਜ਼ਰਵ ਬੈਂਕ ਵੱਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ। ਇਸ ਸਰਕੂਲਰ ਵਿਚ ਆਰਬੀਆਈ ਨੇ ਉਨ੍ਹਾਂ ਖ਼ਾਤਾਧਾਰਕਾਂ ਦੇ ਚਾਲੂ ਖਾਤੇ ਖੋਲ੍ਹਣ 'ਤੇ ਪਾਬੰਦੀ ਲਗਾਈ ਸੀ ਜਿੰਨ੍ਹਾਂ ਗਾਹਕਾਂ ਨੇ ਬੈਂਕਿੰਗ ਸਿਸਟਮ ਤੋਂ ਨਕਦ ਕ੍ਰੈਡਿਟ ਜਾਂ ਓਵਰਡ੍ਰਾਫਟ ਦੇ ਰੂਪ ਵਿਚ ਕ੍ਰੈਡਿਟ ਸਹੂਲਤ ਲਈ ਹੈ।

ਇਹ ਵੀ ਪੜ੍ਹੋ: ਨਿਵੇਕਲੀ ਬੀਮਾ ਪਾਲਸੀ: ਹੁਣ ਜਿੰਨੀ ਗੱਡੀ ਚੱਲੇਗੀ ਉਸੇ ਆਧਾਰ 'ਤੇ ਕਰ ਸਕੋਗੇ ਪ੍ਰੀਮੀਅਮ ਦਾ ਭੁਗਤਾਨ

ਨਵੇਂ ਸਰਕੂਲਰ ਵਿਚ ਹੋਈਆਂ ਹਨ ਇਹ ਤਬਦੀਲੀਆਂ

ਨਵੇਂ ਸਰਕੂਲਰ ਅਨੁਸਾਰ ਖ਼ਾਤਾਧਾਰਕਾਂ ਨੂੰ ਉਸੇ ਬੈਂਕ ਵਿਚ ਆਪਣਾ ਚਾਲੂ ਖਾਤਾ ਜਾਂ ਓਵਰਡ੍ਰਾਫਟ ਖਾਤਾ ਖੋਲ੍ਹਣਾ ਹੋਵੇਗਾ ਜਿਸ ਤੋਂ ਉਹ ਕਰਜ਼ਾ ਲੈ ਰਹੇ ਹਨ।

ਇਸ ਕਾਰਨ ਜਾਰੀ ਹੋਇਆ ਇਹ ਨਿਯਮ

ਤੁਹਾਨੂੰ ਦੱਸ ਦੇਈਏ ਕਿ ਇਹ ਨਿਯਮ ਉਨ੍ਹਾਂ ਗ੍ਰਾਹਕਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਬੈਂਕ ਤੋਂ 50 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲਿਆ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਬਹੁਤ ਵਾਰ ਦੇਖਿਆ ਗਿਆ ਹੈ ਕਿ ਗਾਹਕ ਇਕ ਬੈਂਕ ਤੋਂ ਕਰਜ਼ਾ ਲੈਂਦੇ ਹਨ ਅਤੇ ਦੂਜੇ ਬੈਂਕ ਵਿਚ ਜਾ ਕੇ ਇਕ ਕਰੰਟ ਖਾਤਾ ਖੋਲ੍ਹਦੇ ਹਨ। ਅਜਿਹਾ ਕਰਨ ਨਾਲ, ਕੰਪਨੀ ਦੇ ਨਕਦ ਪ੍ਰਵਾਹ ਨੂੰ ਟਰੈਕ ਕਰਨ ਵਿਚ ਬਹੁਤ ਮੁਸ਼ਕਲ ਆਉਂਦੀ ਹੈ। ਇਸ ਲਈ ਆਰਬੀਆਈ ਨੇ ਇਕ ਸਰਕੂਲਰ ਜਾਰੀ ਕੀਤਾ ਕਿ ਕੋਈ ਵੀ ਬੈਂਕ ਅਜਿਹੇ ਗਾਹਕਾਂ ਦਾ ਚਾਲੂ ਖਾਤਾ ਨਹੀਂ ਖੋਲ੍ਹੇਗਾ, ਜਿਨ੍ਹਾਂ ਨੇ ਕਿਸੇ ਹੋਰ ਬੈਂਕ ਜਾਂ ਵਿੱਤੀ ਸੰਸਥਾ ਤੋਂ ਨਕਦ ਕ੍ਰੈਡਿਟ ਜਾਂ ਓਵਰਡ੍ਰਾਫਟ ਦੀ ਸਹੂਲਤ ਲਈ ਹੈ।

ਇਹ ਵੀ ਪੜ੍ਹੋ: OLA ਦੇਸ਼ 'ਚ ਲਗਾਏਗੀ ਦੁਨੀਆ ਦੀ ਸਭ ਤੋਂ ਵੱਡੀ ਈ-ਸਕੂਟਰ ਫੈਕਟਰੀ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਚਾਲੂ ਖਾਤਾ ਖੋਲ੍ਹਣ ਦੀਆਂ ਸ਼ਰਤਾਂ ਵਿਚ ਢਿੱਲ ਦੇਣ ਦੇ ਨਾਲ ਆਰਬੀਆਈ ਨੇ ਵੀ ਖ਼ਾਤਾਧਾਰਕਾਂ ਨੂੰ ਸੁਚੇਤ ਵੀ ਕੀਤਾ ਹੈ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਇਹ ਛੋਟ ਸਿਰਫ ਸ਼ਰਤਾਂ ਨਾਲ ਦਿੱਤੀ ਜਾ ਰਹੀ ਹੈ, ਇਸ ਲਈ ਬੈਂਕ ਨੂੰ ਵੀ ਇਸਦਾ ਖਿਆਲ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਬੈਂਕ ਭਰੋਸਾ ਦੇਣਗੇ ਕਿ ਇਸ ਦੀ ਵਰਤੋਂ ਕੁਝ ਖਾਸ ਲੈਣ-ਦੇਣ ਲਈ ਹੀ ਕੀਤੀ ਜਾਏਗੀ। ਇਸ ਤੋਂ ਇਲਾਵਾ ਇਸ 'ਤੇ ਬੈਂਕ ਵੀ ਨਜ਼ਰ ਰੱਖੇਗਾ। ਆਰਬੀਆਈ ਨੇ ਬੈਂਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਨਿਯਮਤ ਤੌਰ 'ਤੇ ਨਕਦ ਕ੍ਰੈਡਿਟ / ਓਵਰਡਰਾਫਟ 'ਤੇ ਨਜ਼ਰ ਰੱਖਣ।

ਇਹ ਵੀ ਪੜ੍ਹੋ: ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮੈਨਿਊ ਕਾਰਡ ਸੰਬੰਧੀ ਨਵੇਂ ਨਿਯਮ ਹੋਏ ਜਾਰੀ

ਨੋਟ -  ਕੀ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਨਿਯਮਾਂ ਵਿਚ ਸੋਧ ਨਾਲ ਬੈਂਕ ਧੋਖਾਧਡ਼ੀ ਦੀਆਂ ਘਟਨਾਵਾਂ ਨੂੰ ਲਗਾਮ ਲੱਗ ਸਕੇਗੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News