ਬੈਂਕ ਖਾਤਿਆਂ ਨਾਲ ਜੁੜੇ ਨਵੇਂ ਨਿਯਮਾਂ ਨੂੰ ਲੈ ਕੇ RBI ਨੇ ਕੀਤਾ ਇਹ ਵੱਡਾ ਐਲਾਨ

08/07/2021 8:43:09 PM

ਬਿਜ਼ਨੈਸ ਡੈਸਕ-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੈਂਕਾਂ ਲਈ ਚਾਲੂ ਖਾਤਿਆਂ ਦੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੀ ਸਮਾਂ ਸੀਮਾ ਵਧਾ ਕੇ 31 ਅਕਤੂਬਰ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ 'ਚ ਛੋਟੇ ਕਾਰੋਬਾਰੀਆਂ ਦੇ ਚਾਲੂ ਖਾਤੇ ਬੰਦ ਕੀਤੇ ਜਾਣ ਨਾਲ ਉਨ੍ਹਾਂ ਦੇ ਕਾਰੋਬਾਰ 'ਤੇ ਪੈ ਰਹੇ ਅਸਰ ਨਾਲ ਜੁੜੀਆਂ ਵੱਖ-ਵੱਖ ਰਿਪੋਰਟਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਈਰਾਨ ਨੇ ਤੇਲ ਟੈਂਕਰ 'ਤੇ ਖਤਰਨਾਕ ਹਮਲੇ ਸੰਬੰਧੀ ਜੀ-7 ਦੇ ਦੋਸ਼ਾਂ ਨੂੰ ਕੀਤਾ ਖਾਰਿਜ

ਆਰ.ਬੀ.ਆਈ. ਨੇ ਕਿਹਾ ਕਿ ਚਾਲੂ ਖਾਤਿਆਂ ਲਈ ਨਵੇਂ ਨਿਯਮਾਂ ਦਾ ਉਦੇਸ਼ ਕਰਜ਼ ਲੈਣ ਵਾਲਿਆਂ ਦਰਮਿਆਨ ਲੋਨ ਅਨੁਸ਼ਾਸਨ ਲਾਗੂ ਕਰਨ ਦੇ ਨਾਲ-ਨਾਲ ਬੈਂਕਾਂ ਨੂੰ ਬਿਹਤਰ ਨਿਗਰਾਨੀ ਦੀ ਸੁਵਿਧਾ ਦੇਣਾ ਹੈ। ਉਸ ਨੇ ਹਾਲਾਂਕਿ ਨਵੇਂ ਚਾਲੂ ਖਾਤੇ ਅਤੇ ਨਕਦ ਲੋਨ/ਓਵਰਡਰਾਫਟ ਸੀ.ਸੀ./ਓ.ਡੀ. ਸੁਵਿਧਾਵਾਂ ਦੇ ਮਾਮਲੇ 'ਚ ਬੈਂਕਾਂ ਨੂੰ ਸਖਤ ਰਵੱਈਆ ਅਪਣਾਉਣ ਨੂੰ ਕਿਹਾ ਹੈ। ਆਰ.ਬੀ.ਆਈ. ਨੇ ਕਿਹਾ ਕਿ ਬੈਂਕਾਂ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਉਧਾਰ ਲੈਣ ਵਾਲਿਆਂ ਦੀਆਂ ਅਸਲ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਬਿਨਾਂ ਕਿਸੇ ਰੁਕਾਵਟ ਦੇ ਲਾਗੂ ਕਰਨ ਦੀ ਜ਼ਰੂਰਤ ਸੀ।

ਇਹ ਵੀ ਪੜ੍ਹੋ : ਮਹਿੰਗਾਈ ਨਾਲ ਜੂਝ ਰਹੇ ਇਸ ਦੇਸ਼ ਨੇ ਬਦਲੀ ਕਰੰਸੀ, 10 ਲੱਖ ਦਾ ਨੋਟ ਬਣਿਆ ਸਿਰਫ 1 ਰੁਪਿਆ

ਉਸ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਉਸ ਨੂੰ ਛੋਟੇ ਕਾਰੋਬਾਰੀਆਂ ਤੋਂ ਬੈਂਕ ਵੱਲੋਂ ਉਨ੍ਹਾਂ ਦੇ ਖਾਤੇ ਬੰਦ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਨਵੇਂ ਨਿਯਮਾਂ ਨੂੰ ਲਾਗੂ ਕਰਨ ਸੰਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ ਉਸ ਨੂੰ ਬੈਂਕ ਤੋਂ ਕੁਝ ਹੋਰ ਸਮੇਂ ਲਈ ਬੇਨਤੀਆਂ ਪ੍ਰਾਪਤ ਹੋਈਆਂ ਹਨ ਜਿਸ ਦੇ ਚੱਲਦੇ ਨਿਯਮਾਂ ਨੂੰ ਲਾਗੂ ਕਰਨ ਦੀ ਸਮਾਂ-ਸੀਮਾ ਨੂੰ ਵਧਾ ਕੇ 31 ਅਕਤੂਬਰ 2021 ਕਰ ਦਿੱਤਾ ਗਿਆ ਹੈ।


Anuradha

Content Editor

Related News