S&P ਨੇ ਭਾਰਤ ਦੀ GDP ਗ੍ਰੋਥ ਦਾ ਅੰਦਾਜ਼ਾ 6.5 ਫੀਸਦੀ ’ਤੇ ਰੱਖਿਆ ਬਰਕਰਾਰ
Wednesday, Sep 24, 2025 - 11:46 AM (IST)

ਨਵੀਂ ਦਿੱਲੀ (ਭਾਸ਼ਾ) - ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਵਿੱਤੀ ਸਾਲ 2025-26 ’ਚ ਭਾਰਤ ਦੀ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਵਾਧਾ ਦਰ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਿਆ ਹੈ।
ਇਹ ਵੀ ਪੜ੍ਹੋ : UPI ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ: 1 ਅਕਤੂਬਰ ਤੋਂ ਯੂਜ਼ਰਸ ਨਹੀਂ ਮੰਗ ਪਾਉਣਗੇ ਦੋਸਤ-ਰਿਸ਼ਤੇਦਾਰ ਤੋਂ ਸਿੱਧੇ ਪੈਸੇ
ਰੇਟਿੰਗ ਏਜੰਸੀ ਨੇ ਇਹ ਅੰਦਾਜ਼ਾ ਮਜਬੂਤ ਘਰੇਲੂ ਮੰਗ ਅਤੇ ਅਨੁਕੂਲ ਮਾਨਸੂਨ ਨੂੰ ਧਿਆਨ ’ਚ ਰੱਖਦੇ ਹੋਏ ਜਾਰੀ ਕੀਤਾ ਹੈ। ਨਾਲ ਹੀ, ਐੱਸ. ਐਂਡ ਪੀ. ਨੇ ਉਮੀਦ ਜਤਾਈ ਕਿ ਚਾਲੂ ਵਿੱਤੀ ਸਾਲ ’ਚ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਰੈਪੋ ਦਰ ’ਚ 0.25 ਫੀਸਦੀ ਦੀ ਕਟੌਤੀ ਕਰ ਸਕਦਾ ਹੈ।
ਅਜਿਹਾ ਇਸ ਲਈ ਕਿਉਂਕਿ ਆਰ. ਬੀ. ਆਈ. ਨੇ ਇਸ ਸਾਲ ਲਈ ਆਪਣੇ ਮਹਿੰਗਾਈ ਦਰ ਦੇ ਅਗਾਊਂ ਅੰਦਾਜ਼ੇ ਨੂੰ 3.2 ਫੀਸਦੀ ਤੱਕ ਘਟਾ ਦਿੱਤਾ ਹੈ। ਅਪ੍ਰੈਲ-ਜੂਨ ਤਿਮਾਹੀ ’ਚ ਭਾਰਤ ਦੀ ਜੀ. ਡੀ. ਪੀ. ਵਾਧਾ ਦਰ 7.8 ਫੀਸਦੀ ਰਹੀ ਸੀ।
ਇਹ ਵੀ ਪੜ੍ਹੋ : ICICI ਬੈਂਕ ਦੇ ਗਾਹਕਾਂ ਲਈ ਤੋਹਫ਼ਾ, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ
ਐੱਸ. ਐਂਡ ਪੀ. ਨੇ ਆਪਣੇ ਬਿਆਨ ’ਚ ਕਿਹਾ,“ਸਾਡਾ ਅੰਦਾਜ਼ਾ ਹੈ ਕਿ ਚਾਲੂ ਵਿੱਤੀ ਸਾਲ (31 ਮਾਰਚ, 2026 ਨੂੰ ਖਤਮ ਹੋਣ ਵਾਲਾ) ’ਚ ਭਾਰਤ ਦੀ ਜੀ. ਡੀ. ਪੀ. ਵਾਧਾ ਦਰ 6.5 ਫੀਸਦੀ ਬਣੀ ਰਹੇਗੀ। ਘਰੇਲੂ ਮੰਗ ਮਜ਼ਬੂਤ ਬਣੀ ਰਹੇਗੀ, ਜਿਸ ਨੂੰ ਆਮ ਮਾਨਸੂਨ, ਆਮਦਨ ਕਰ ਅਤੇ ਜੀ. ਐੱਸ. ਟੀ. ’ਚ ਕਟੌਤੀ ਅਤੇ ਸਰਕਾਰੀ ਨਿਵੇਸ਼ ’ਚ ਤੇਜ਼ੀ ਦਾ ਸਮਰਥਨ ਮਿਲੇਗਾ।”
ਇਹ ਵੀ ਪੜ੍ਹੋ : UPI ਯੂਜ਼ਰਸ ਲਈ Alert ! 3 ਨਵੰਬਰ ਤੋਂ ਲਾਗੂ ਹੋਣਗੇ NPCI ਦੇ ਨਵੇਂ ਨਿਯਮ
ਮਹਿੰਗਾਈ ’ਚ ਨਰਮੀ ਕਾਰਨ ਘਟੇਗੀ ਰੈਪੋ ਦਰ
ਰੇਟਿੰਗ ਏਜੰਸੀ ਨੇ ਇਹ ਵੀ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦਰ (ਖੁਰਾਕੀ ਮਹਿੰਗਾਈ) ’ਚ ਉਮੀਦ ਤੋਂ ਜ਼ਿਆਦਾ ਕਮੀ ਨਾਲ ਮਹਿੰਗਾਈ ਨੂੰ ਕੰਟਰੋਲ ਰੱਖਣ ’ਚ ਮਦਦ ਮਿਲੇਗੀ ਅਤੇ ਇਸ ਨਾਲ ਮੁਦਰਾ ਨੀਤੀ ’ਚ ਹੋਰ ਐਡਜਸਟਮੈਂਟ ਦੀ ਸੰਭਾਵਨਾ ਵੱਧ ਜਾਵੇਗੀ, ਇਸ ਲਈ ਭਾਰਤੀ ਰਿਜ਼ਰਵ ਬੈਂਕ ਚਾਲੂ ਵਿੱਤੀ ਸਾਲ ’ਚ ਰੈਪੋ ਰੇਟ ’ਚ 0.25 ਫੀਸਦੀ ਦੀ ਕਟੌਤੀ ਕਰ ਸਕਦਾ ਹੈ।
ਇਹ ਵੀ ਪੜ੍ਹੋ : ਦੁਕਾਨਦਾਰ ਨਹੀਂ ਦੇ ਰਹੇ GST ਕਟੌਤੀ ਦਾ ਲਾਭ ਤਾਂ ਇਥੇ ਕਰੋ ਸ਼ਿਕਾਇਤ; ਹੋਵੇਗੀ ਸਖ਼ਤ ਕਾਰਵਾਈ
ਐੱਸ. ਐਂਡ ਪੀ. ਨੇ ਆਪਣੀ ਰਿਪੋਰਟ ‘ਏਸ਼ੀਆ-ਪ੍ਰਸ਼ਾਂਤ ਚੌਥੀ ਤਿਮਾਹੀ 2025 : ਬਾਹਰੀ ਦਬਾਅ ਨਾਲ ਵਾਧੇ ’ਚ ਕਮੀ’ ’ਚ ਕਿਹਾ ਕਿ ਪੂਰੇ ਖੇਤਰ ’ਚ ਘਰੇਲੂ ਮੰਗ ਉਮੀਦ ਤੋਂ ਬਿਹਤਰ ਰਹਿਣ ਕਾਰਨ ਅਮਰੀਕੀ ਟੈਰਿਫ ਅਤੇ ਗਲੋਬਲ ਆਰਥਿਕ ਸੁਸਤੀ ਦੇ ਬਾਵਜੂਦ ਬਾਹਰੀ ਉਲਟ ਹਾਲਾਤ ਦਾ ਅਸਰ ਘੱਟ ਹੋਵੇਗਾ।
ਰੇਟਿੰਗ ਏਜੰਸੀ ਨੇ ਇਹ ਵੀ ਕਿਹਾ ਕਿ ਜੂਨ ਦੀ ਤੁਲਨਾ ’ਚ ਹੁਣ ਚੀਨ ਦਾ ਪ੍ਰਦਰਸ਼ਨ ਹੋਰ ਏਸ਼ੀਆਈ ਅਰਥਵਿਵਸਥਾਵਾਂ ਦੀ ਤੁਲਨਾ ’ਚ ਬਿਹਤਰ ਰਿਹਾ ਹੈ, ਜਦੋਂਕਿ ਦੱਖਣ-ਪੂਰਬ ਏਸ਼ੀਆਈ ਉੱਭਰਦੇ ਬਾਜ਼ਾਰ ਉਮੀਦ ਤੋਂ ਕਮਜ਼ੋਰ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ’ਤੇ ਅਮਰੀਕੀ ਟੈਰਿਫ ਦਾ ਅਸਰ ਅੰਦਾਜ਼ੇ ਤੋਂ ਵੱਧ ਡੂੰਘਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8