ਡਾਲਰ ਦੇ ਮੁਕਾਬਲੇ ‘ਮੂਧੇ ਮੂੰਹ’ ਡਿੱਗੀ ਭਾਰਤੀ ਕਰੰਸੀ, ਜਾਣੋ RBI ਕਿਵੇਂ ਕਰ ਰਿਹਾ ਕੰਟਰੋਲ
Friday, Sep 12, 2025 - 04:25 PM (IST)

ਨਵੀਂ ਦਿੱਲੀ (ਏਜੰਸੀਆਂ) - ਅਮਰੀਕਾ ਵੱਲੋਂ ਭਾਰਤ ’ਤੇ ਲਾਏ 50 ਫੀਸਦੀ ਟੈਰਿਫ ਦਾ ਅਸਰ ਭਾਰਤੀ ਕਰੰਸੀ ’ਤੇ ਦਿਸ ਰਿਹਾ ਹੈ। ਡਾਲਰ ਦੇ ਮੁਕਾਬਲੇ ਅੱਜ ਰੁਪਿਆ ਮੂਧੇ ਮੂੰਹ ਡਿੱਗ ਕੇ ਆਪਣੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ।
ਇਹ ਗਿਰਾਵਟ ਦਿਖਾਉਂਦੀ ਹੈ ਕਿ ਅਮਰੀਕਾ ਦਾ ਟੈਰਿਫ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਭਾਰਤ ’ਤੇ ਕਿੰਨਾ ਦਬਾਅ ਪਾ ਰਿਹਾ ਹੈ। ਅੱਜ ਰੁਪਿਆ 36 ਪੈਸੇ ਡਿੱਗ ਕੇ 88.47 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ, ਜੋ ਪਿਛਲੇ ਸ਼ੁੱਕਰਵਾਰ ਦੇ 88.36 ਦੇ ਰਿਕਾਰਡ ਪੱਧਰ ਤੋਂ ਵੀ ਹੇਠਾਂ ਚਲਾ ਗਿਆ।
ਇਹ ਵੀ ਪੜ੍ਹੋ : ਸਸਤਾ ਹੋਣ ਜਾ ਰਿਹਾ ਦੁੱਧ? 22 ਸਤੰਬਰ ਤੋਂ ਘੱਟਣਗੇ ਭਾਅ ਜਾਂ ਨਹੀਂ, ਅਮੂਲ ਨੇ ਦੱਸਿਆ ਸੱਚ
ਰੁਪਏ ਦੀ ਇਸ ਕਮਜ਼ੋਰੀ ਨਾਲ ਸਾਫ ਹੈ ਕਿ ਪਿਛਲੇ ਮਹੀਨੇ ਤੋਂ ਲਾਗੂ ਅਮਰੀਕੀ ਟੈਰਿਫ ਨਾਲ ਨਿਵੇਸ਼ਕਾਂ ਦਾ ਭਾਰਤ ਤੋਂ ਭਰੋਸਾ ਉਠ ਰਿਹਾ ਹੈ ਅਤੇ ਏਸ਼ੀਆਈ ਦੇਸ਼ਾਂ ’ਚ ਰੁਪਿਆ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇਸ ਸਾਲ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਅਤੇ ਬਾਂਡ ਬਾਜ਼ਾਰ ’ਚੋਂ ਕੁਲ 11.7 ਅਰਬ ਡਾਲਰ ਕੱਢ ਲਏ ਹਨ।
ਅਮਰੀਕਾ ਦੇ ਸਖਤ ਟੈਰਿਫ ਨੇ ਭਾਰਤ ਦੀ ਇਕੋਨਾਮਿਕ ਗ੍ਰੋਥ ਅਤੇ ਟ੍ਰੇਡ ’ਤੇ ਨੈਗੇਟਿਵ ਅਸਰ ਪਾਇਆ ਹੈ ਅਤੇ ਰੁਪਏ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ
ਸਰਕਾਰ ਨੇ ਚੁੱਕੇ ਜ਼ਰੂਰੀ ਕਦਮ
ਅਸਰ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਨੇ ਜੀ. ਐੱਸ. ਟੀ. ਦੀਆਂ ਦਰਾਂ ’ਚ ਕਟੌਤੀ ਕੀਤੀ ਹੈ। ਇਸ ਤੋਂ ਇਲਾਵਾ ਦੋਵੇਂ ਦੇਸ਼ ਆਪਸੀ ਗੱਲਬਾਤ ਜ਼ਰੀਏ ਵਪਾਰ ਨਾਲ ਜੁਡ਼ੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਫਿਲਹਾਲ ਬਰਾਮਦਕਾਰਾਂ ਨੂੰ ਆਰਡਰ ਆਉਣ ਨੂੰ ਲੈ ਕੇ ਬੇਯਕੀਨੀ ਹੈ, ਜਦੋਂਕਿ ਇੰਪੋਰਟਰ ਨੂੰ ਵੱਧ ਹੇਜਿੰਗ ਕਰਨੀ ਪੈ ਰਹੀ ਹੈ , ਜਿਸ ਨਾਲ ਕਰੰਸੀ ਮਾਰਕੀਟ ’ਚ ਮੰਗ ਅਤੇ ਸਪਲਾਈ ਦਾ ਸੰਤੁਲਨ ਵਿਗੜ ਰਿਹਾ ਹੈ। ਹੇਜਿੰਗ ਇਕ ਰਿਸਕ ਮੈਨੇਜਮੈਂਟ ਦੀ ਸਟ੍ਰੈਟਜੀ ਹੈ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਨੂੰ ਭਾਰੀ ਝਟਕਾ, ਹੁਣ ਇਸ ਸਰਵਿਸ ਲਈ ਦੇਣਾ ਪਵੇਗਾ ਵਧੇਰੇ ਚਾਰਜ
ਫਿਨਰੈਕਸ ਟ੍ਰੈਜਰੀ ਐਡਵਾਈਜ਼ਰਜ਼ ਐੱਲ. ਐੱਲ. ਪੀ. ਦੇ ਟ੍ਰੈਜਰੀ ਪ੍ਰਮੁੱਖ ਅਤੇ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਭੰਸਾਲੀ ਨੇ ਕਿਹਾ,‘‘ਭਾਰਤੀ ਰੁਪਿਆ ਇਤਿਹਾਸਕ ਹੇਠਲੇ ਪੱਧਰ ਦੇ ਕਰੀਬ ਕਾਰੋਬਾਰ ਕਰ ਰਿਹਾ ਹੈ। ਦਰਾਮਦ ਲਈ ਡਾਲਰ ਦੀ ਮਜ਼ਬੂਤ ਮੰਗ, ਬਾਹਰੀ ਟੈਰਿਫ ਸਬੰਧੀ ਚਿੰਤਾਵਾਂ ਅਤੇ ਅਮਰੀਕੀ ਮਹਿੰਗਾਈ ਦੇ ਅੰਕੜਿਆਂ ਅਤੇ ਫੈੱਡਰਲ ਰਿਜ਼ਰਵ ਦੀ ਨੀਤੀ ਨੂੰ ਲੈ ਕੇ ਬਾਜ਼ਾਰ ਦੀਆਂ ਉਮੀਦਾਂ ਦਾ ਦਬਾਅ ਹੈ।’’
ਭੰਸਾਲੀ ਨੇ ਕਿਹਾ,‘‘ਡਾਲਰ ਸੂਚਕ ਅੰਕ ਵੀ ਲੱਗਭਗ 98 ਦੇ ਪੱਧਰ ਨੂੰ ਛੂਹ ਰਿਹਾ ਸੀ, ਜਦੋਂਕਿ ਬ੍ਰੇਂਟ ਕਰੂਡ ਦੀਆਂ ਕੀਮਤਾਂ ਵਧਣ ਨਾਲ ਡਾਲਰ ਦੀ ਕੀਮਤ ਉੱਚੇ ਪੱਧਰ ’ਤੇ ਬਣੀ ਰਹੀ। ਪਿਛਲੇ 3 ਦਿਨਾਂ ’ਚ ਭਾਰਤ ਅਤੇ ਅਮਰੀਕਾ ਵਿਚਾਲੇ ਵਿਆਜ ਦਰਾਂ ਦੇ ਫਰਕ ’ਚ ਵਾਧੇ ਕਾਰਨ ਪ੍ਰੀਮੀਅਮ ਵੀ ਵੱਧ ਰਹੇ ਸਨ। ਸ਼ੁੱਕਰਵਾਰ ਨੂੰ ਰੁਪਿਆ 88.25 ਤੋਂ 88.75 ਦੇ ਵਿਚਕਾਰ ਰਹਿਣ ਦੀ ਉਮੀਦ ਹੈ।’’
ਇਹ ਵੀ ਪੜ੍ਹੋ : ਦੀਵਾਲੀ ਜਾਂ ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਿੰਨੀ ਹੋਵੇਗੀ ਕੀਮਤ
ਆਰ. ਬੀ. ਆਈ. ਕਿਵੇਂ ਕਰ ਰਿਹਾ ਕੰਟਰੋਲ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਲਗਾਤਾਰ ਦਖਲ ਦੇ ਰਿਹਾ ਹੈ ਤਾਂਕਿ ਰੁਪਏ ਦੀ ਗਿਰਾਵਟ ਦੀ ਰਫਤਾਰ ਜ਼ਿਆਦਾ ਨਾ ਵਧੇ। ਮਾਰਕੀਟ ਨਾਲ ਜੁਡ਼ੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਡਾਲਰ ਵੇਚ ਕੇ ਉਤਰਾਅ-ਚੜ੍ਹਾਅ ਨੂੰ ਸੰਭਾਲ ਰਿਹਾ ਹੈ ਅਤੇ ਵੱਡੇ ਝਟਕਿਆਂ ਤੋਂ ਬਚਾਅ ਰਿਹਾ ਹੈ।
ਇਧਰ, ਬੈਂਕਰਾਂ ਦਾ ਕਹਿਣਾ ਹੈ ਕਿ ਆਰ. ਬੀ. ਆਈ. ਕਿਸੇ ਖਾਸ ਪੱਧਰ ’ਤੇ ਰੁਪਏ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਸਗੋਂ ਗਿਰਾਵਟ ਨੂੰ ਕੰਟਰੋਲ ਰੱਖਣਾ ਚਾਹੁੰਦਾ ਹੈ ਤਾਂ ਕਿ ਕੰਪਨੀਆਂ ਅਤੇ ਨਿਵੇਸ਼ਕਾਂ ’ਚ ਬੇਚੈਨੀ ਨਾ ਫੈਲੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8