HDFC ਬੈਂਕ ਨੂੰ ਝਟਕਾ, RBI ਨੇ ਲਗਾਇਆ 10 ਕਰੋੜ ਰੁਪਏ ਦਾ ਜੁਰਮਾਨਾ
Saturday, May 29, 2021 - 11:34 AM (IST)
ਮੁੰਬਈ - ਰਿਜ਼ਰਵ ਬੈਂਕ ਆਫ ਇੰਡੀਆ ਨੇ ਦੇਸ਼ ਦੇ ਨਿੱਜੀ ਬੈਂਕ ਐਚ.ਡੀ.ਐਫ.ਸੀ. ਬੈਂਕ 'ਤੇ 10 ਕਰੋੜ ਰੁਪਏ ਦਾ ਵਿੱਤੀ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਬੈਂਕਿੰਗ ਰੈਗੂਲੇਸ਼ਨ ਐਕਟ ਦੀ ਧਾਰਾ 6 (2) ਅਤੇ ਸੈਕਸ਼ਨ 8 ਦੇ ਉਪਬੰਧਾਂ ਦੀ ਉਲੰਘਣਾ ਕਰਨ ਲਈ ਲਗਾਇਆ ਗਿਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਇਹ ਕਾਰਵਾਈ ਨਿਯਮਿਤ ਪਾਲਣਾ(Action Regulatory compliance) ਵਿਚ ਬੇਨਿਯਮੀਆਂ ਕਾਰਨ ਕੀਤੀ ਗਈ ਹੈ।
Reserve Bank of India imposes a penalty of Rs 10 crores on HDFC Bank Limited for contravention of provisions of section 6(2) and section 8 of the Banking Regulation Act, 1949 (the Act). This action is based on deficiencies in regulatory compliance. pic.twitter.com/xJv5imltWM
— ANI (@ANI) May 28, 2021
ਦਰਅਸਲ ਇਹ ਜੁਰਮਾਨਾ ਇੱਕ ਵਹਿਸਲਬਲੋਅਰ ਦੀ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਲਗਾਇਆ ਗਿਆ ਹੈ। ਸ਼ਿਕਾਇਤ ਵਿਚ ਬੈਂਕ ਦੇ ਵਾਹਨ ਕਰਜ਼ੇ ਦੇ ਪੋਰਟਫੋਲੀਓ ਵਿਚ ਬੇਨਿਯਮੀਆਂ ਦਾ ਦੋਸ਼ ਲਗਾਇਆ ਗਿਆ ਹੈ। ਜੁਰਮਾਨਾ ਲਗਾਉਣ ਦਾ ਆਦੇਸ਼ 27 ਮਈ ਨੂੰ ਜਾਰੀ ਕੀਤਾ ਗਿਆ ਹੈ।
RBI ਨੇ ਆਈ.ਸੀ.ਆਈ.ਸੀ.ਆਈ. ਬੈਂਕ 'ਤੇ 3 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ
ਆਰ.ਬੀ.ਆਈ. ਨੇ ਆਈ.ਸੀ.ਆਈ.ਸੀ.ਆਈ. ਬੈਂਕ 'ਤੇ 3 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਰਿਜ਼ਰਵ ਬੈਂਕ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਜੁਰਮਾਨਾ 1 ਜੁਲਾਈ, 2015 ਨੂੰ ਮਾਸਟਰ ਸਰਕੂਲੇਸ਼ਨ ਦੁਆਰਾ ਜਾਰੀ ਕੀਤੇ ਗਏ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਲਗਾਇਆ ਗਿਆ ਸੀ। ਕੇਂਦਰੀ ਬੈਂਕ ਨੇ ਕਿਹਾ ਸੀ ਕਿ ਇਹ ਕਾਰਵਾਈ ਨਿਯਮਿਤ ਪਾਲਣਾ ਵਿਚ ਬੇਨਿਯਮੀਆਂ ਕਾਰਨ ਕੀਤੀ ਗਈ ਹੈ।