RBI ਨੇ ਰੱਦ ਕੀਤਾ ਲਕਸ਼ਮੀ ਸਹਿਕਾਰੀ ਬੈਂਕ ਦਾ ਲਾਇਸੈਂਸ, ਜਾਣੋ ਕਿੰਨੀ ਮਿਲੇਗੀ ਖ਼ਾਤਾਧਾਰਕਾਂ ਨੂੰ ਰਾਸ਼ੀ

09/25/2022 1:18:09 PM

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਹਾਰਾਸ਼ਟਰ ਦੇ ਲਕਸ਼ਮੀ ਕੋ-ਆਪਰੇਟਿਵ ਬੈਂਕ ਲਿਮਟਿਡ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਆਰਬੀਆਈ ਮੁਤਾਬਕ ਸੋਲਾਪੁਰ ਸਥਿਤ ਇਸ ਸਹਿਕਾਰੀ ਬੈਂਕ ਕੋਲ ਇੰਨੀ ਪੂੰਜੀ ਨਹੀਂ ਹੈ ਕਿ ਬੈਂਕ ਦਾ ਕੰਮਕਾਜ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਬੈਂਕ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ। ਆਰਬੀਆਈ ਨੇ ਇਹ ਵੀ ਕਿਹਾ ਹੈ ਕਿ ਲਕਸ਼ਮੀ ਸਹਿਕਾਰੀ ਬੈਂਕ ਨੇ ਨਿਯਮਾਂ ਅਤੇ ਕਾਨੂੰਨ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ, ਇਸ ਲਈ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਫਿੱਟ ਰਹਿਣ 'ਤੇ ਮੁਲਾਜ਼ਮਾਂ ਨੂੰ ਮਿਲੇਗੀ ਵਾਧੂ ਤਨਖ਼ਾਹ ਅਤੇ 10 ਲੱਖ ਰੁਪਏ, ਜਾਣੋ ਕੰਪਨੀ ਦੇ ਅਨੋਖੇ ਆਫ਼ਰ

ਇਸ ਕਾਰਵਾਈ ਤੋਂ ਬਾਅਦ ਆਰਬੀਆਈ ਨੇ ਇੱਕ ਬਿਆਨ ਜਾਰੀ ਕੀਤਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਸਥਿਤ ਲਕਸ਼ਮੀ ਸਹਿਕਾਰੀ ਬੈਂਕ ਲਿਮਿਟੇਡ ਨੂੰ ਬੈਂਕਿੰਗ ਕਾਰੋਬਾਰ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਸ ਰੋਕ(ਮੋਰਟੋਰੀਅਮ) ਵਿੱਚ ਗਾਹਕਾਂ ਤੋਂ ਡਿਪਾਜ਼ਿਟ ਲੈਣਾ ਜਾਂ ਮੁੜ ਭੁਗਤਾਨ ਕਰਨਾ ਵੀ ਸ਼ਾਮਲ ਹੈ। ਲਕਸ਼ਮੀ ਸਹਿਕਾਰੀ ਬੈਂਕ ਦੇ ਖਿਲਾਫ ਬੈਂਕਿੰਗ ਐਕਟ, 1949 ਦੇ ਤਹਿਤ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਗਈ ਹੈ।

ਆਰਬੀਆਈ ਮੁਤਾਬਕ ਲਕਸ਼ਮੀ ਸਹਿਕਾਰੀ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਵਾਲੇ ਗਾਹਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹਨਾਂ ਗਾਹਕਾਂ ਦੀ ਪੂੰਜੀ ਸਰਕਾਰ ਦੁਆਰਾ ਚਲਾਏ ਜਾ ਰਹੇ ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (DICGC) ਦੇ ਅਧੀਨ ਸੁਰੱਖਿਅਤ ਹੈ। ਇਸ ਸਕੀਮ ਤਹਿਤ ਲਕਸ਼ਮੀ ਸਹਿਕਾਰੀ ਬੈਂਕ ਦੇ ਗਾਹਕਾਂ ਨੂੰ 5 ਲੱਖ ਰੁਪਏ ਤੱਕ ਵਾਪਸ ਕੀਤੇ ਜਾਣਗੇ। ਇਹ ਗਾਰੰਟੀ ਸਕੀਮ ਪਿਛਲੇ ਸਾਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਜੇਕਰ ਕੋਈ ਨਿੱਜੀ, ਵਪਾਰਕ ਜਾਂ ਸਹਿਕਾਰੀ ਬੈਂਕ ਡੁੱਬਦਾ ਹੈ ਤਾਂ ਗਾਹਕਾਂ ਦਾ ਪੈਸਾ ਸੁਰੱਖਿਅਤ ਰੱਖਿਆ ਜਾ ਸਕੇ। ਹਾਲਾਂਕਿ ਇਸ 'ਚ 5 ਲੱਖ ਰੁਪਏ ਤੱਕ ਦੀ ਗਾਰੰਟੀ ਮਿਲਦੀ ਹੈ। ਲਕਸ਼ਮੀ ਸਹਿਕਾਰੀ ਬੈਂਕ ਦੇ ਤਕਰੀਬਨ 90 ਖ਼ਾਤਾਧਾਰਕਾਂ ਨੂੰ 5 ਲੱਖ ਰੁਪਏ ਤੱਕ ਵਾਪਸ ਮਿਲਣਗੇ।

ਇਹ ਵੀ ਪੜ੍ਹੋ : RBI ਦੀ ਸਖ਼ਤ ਕਾਰਵਾਈ, ਗਰਭਵਤੀ ਦੀ ਮੌਤ ਮਗਰੋਂ ਮਹਿੰਦਰਾ ਐਂਡ ਮਹਿੰਦਰਾ ਕੰਪਨੀ 'ਤੇ ਕੱਸਿਆ ਸ਼ਿਕੰਜਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News