RBI ਗਵਰਨਰ ਦਾ ਬਿਆਨ, ਸਰਕਾਰੀ ਬੈਂਕਾਂ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਡੁੱਬੇ ਕਰਜ਼

Saturday, Nov 16, 2019 - 04:51 PM (IST)

RBI ਗਵਰਨਰ ਦਾ ਬਿਆਨ, ਸਰਕਾਰੀ ਬੈਂਕਾਂ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਡੁੱਬੇ ਕਰਜ਼

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸਰਕਾਰੀ ਬੈਂਕਾਂ ਲਈ ਡੁੱਬੇ ਹੋਏ ਕਰਜ਼ (ਐੱਨ.ਪੀ.ਏ.) ਨੂੰ ਸਭ ਤੋਂ ਵੱਡੀ ਪ੍ਰੇਸ਼ਾਨੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ 'ਚ 3 ਸੂਬਿਆਂ ਨੇ ਬੈਂਕਾਂ ਵਲੋਂ ਕੀਤੀ ਗਈ ਕਰਜ਼ ਮੁਆਫੀ ਦੀ ਰਕਮ ਦਾ ਭੁਗਤਾਨ ਕਰ ਦਿੱਤਾ ਹੈ। ਨਾਲ ਹੀ ਪਾਵਰ ਡਿਸਟਰੀਬਿਊਸ਼ਨ ਕੰਪਨੀਆਂ ਨੇ ਵੀ ਬੈਂਕਾਂ ਦਾ ਕਰਜ਼ ਸਹੀ ਸਮੇਂ 'ਤੇ ਵਾਪਸ ਕਰ ਦਿੱਤਾ ਹੈ।
ਸਰਕਾਰ ਚੁੱਕੇਗੀ ਕਦਮ
ਦੱਸ ਦੇਈਏ ਕਿ ਵੱਧਦੇ ਨਾਨ ਪਰਫਾਰਮਿੰਗ ਐਸੇਟਸ ਦਾ ਅਸਰ ਸਰਕਾਰੀ ਬੈਂਕ ਦੇ ਮੁਨਾਫੇ 'ਤੇ ਵੀ ਸਾਫ ਦਿਸ ਰਿਹਾ ਹੈ। ਸਰਕਾਰੀ ਬੈਂਕਾਂ ਦੀ ਗਰੋਥ 'ਚ 5 ਤੋਂ 8 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਉੱਧਰ ਪ੍ਰਾਈਵੇਟ ਸੈਕਟਰ ਬੈਂਕ ਦੀ ਗਰੋਥ 14 ਫੀਸਦੀ ਤੋਂ 22 ਫੀਸਦੀ ਹੋ ਗਈ ਹੈ। ਵਿੱਤੀ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਰਕਾਰ ਨੂੰ ਕੋਅ-ਆਪਰੇਟਿਵ ਬੈਂਕਾਂ ਨੂੰ ਰੈਗੂਲੇਟਰ ਕਰਨ ਲਈ ਕਦਮ ਚੁੱਕਣ ਜਾ ਰਹੀ ਹੈ।
ਬੈਂਕਾਂ ਦੇ ਨਾਲ ਹੋਵੇਗੀ ਵਿੱਤੀ ਮੰਤਰੀ ਦੀ ਬੈਠਕ
ਵਿੱਤੀ ਮੰਤਰੀ ਨੇ ਕਿਹਾ ਕਿ ਅਗਲੇ ਹਫਤੇ ਬੈਂਕਾਂ ਦੇ ਨਾਲ ਬੈਠਕ ਬੁਲਾਈ ਗਈ ਹੈ। ਸਾਰੇ ਬੈਂਕਾਂ ਤੋਂ ਅੰਕੜੇ ਮੰਗਵਾਏ ਗਏ ਹਨ। ਰਿਜ਼ਰਵ ਬੈਂਕ ਤੋਂ ਵੀ ਇਸ ਬਾਰੇ 'ਚ ਜਾਣਕਾਰੀ ਮੰਗੀ ਗਈ ਹੈ। ਤਾਂ ਇਸ ਸੰਬੰਧ 'ਚ ਸਪੱਸ਼ਟ ਤੌਰ 'ਤੇ ਜਾਣਕਾਰੀ ਪ੍ਰਾਪਤ ਹੋ ਸਕੇਗੀ। ਵਿੱਤੀ ਮੰਤਰੀ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕੋਈ ਕੰਪਨੀ ਆਪਣਾ ਕੰਮਕਾਜ ਬੰਦ ਕਰੇ। ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਕੰਪਨੀ ਹੋਵੇ ਉਹ ਅੱਗੇ ਵਧੇ। ਵਰਣਨਯੋਗ ਹੈ ਕਿ ਦੂਰਸੰਚਾਰ ਖੇਤਰ ਦੀਆਂ ਕੰਪਨੀਆਂ ਵੋਡਾਫੋਨ ਆਈਡੀਆ ਅਤੇ ਏਅਰਟੈੱਲ ਨੇ ਦੂਜੀ ਤਿਮਾਹੀ ਦੇ ਨਤੀਜੇ 'ਚ ਭਾਰੀ ਘਾਟਾ ਦਿਖਾਇਆ ਹੈ।


author

Aarti dhillon

Content Editor

Related News