ਸਾਬਕਾ RBI ਗਵਰਨਰ ਨੇ ਕਿਹਾ, ਅਰਥਵਿਵਸਥਾ ''ਚ ਦਿਖ ਰਹੇ ਸੁਧਾਰ ਦੇ ਸੰਕੇਤ

Friday, Nov 06, 2020 - 04:19 PM (IST)

ਸਾਬਕਾ RBI ਗਵਰਨਰ ਨੇ ਕਿਹਾ, ਅਰਥਵਿਵਸਥਾ ''ਚ ਦਿਖ ਰਹੇ ਸੁਧਾਰ ਦੇ ਸੰਕੇਤ

ਬਿਜ਼ਨੈੱਸ ਡੈਸਕ: ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸੀ ਰੰਗਰਾਜਨ ਨੇ ਕਿਹਾ ਕਿ ਕੋਵਿਡ-19 ਦੀ ਵਜ੍ਹਾ ਨਾਲ ਅਰਥਵਿਵਸਥਾ 'ਚ ਆਈ ਗਿਰਾਵਟ ਇਕ ਤਰ੍ਹਾਂ ਨਾਲ 'ਕੋਮਾ' ਵਾਲੀ ਹੈ, ਜੋ ਥੋੜੇ ਸਮੇਂ ਲਈ ਹੀ ਹੁੰਦੀ ਹੈ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰੰਗਰਾਜਨ ਨੇ ਦੱਖਣੀ ਇੰਡੀਆ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਤ 'ਸਿੱਕੀ-360' ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਡਾਕਟਰੀ ਭਾਸ਼ਾ 'ਚ ਕੋਮਾ ਕਈ ਸਾਲ ਤੱਕ ਰਹਿੰਦਾ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਇਸ ਤੋਂ ਕਾਫ਼ੀ ਘੱਟ ਸਮੇਂ 'ਚ ਬਾਹਰ ਨਿਕਲ ਆਉਂਦੇ ਹਨ। ਇਹ ਛੋਟੇ ਸਮੇਂ ਦਾ ਕੋਮਾ ਹੁੰਦਾ ਹੈ। ਮੁੱਦੇ ਦੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਹੌਲੀ-ਹੌਲੀ ਲਾਕਡਾਊਨ ਹਟਾਓਗੇ, ਆਰਥਿਕ ਗਤੀਵਿਧੀਆਂ ਰਫਤਾਰ ਫੜਣਗੀਆਂ। 
ਇਕ ਸਵਾਲ 'ਤੇ ਰੰਗਰਾਜਨ ਨੇ ਕਿਹਾ ਕਿ ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤ ਮਿਲਣ ਲੱਗੇ ਹਨ। ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦਾ ਭੰਡਾਰ ਚੰਗਾ ਰਿਹਾ। ਬਿਜਲੀ ਦੀ ਖਪਤ ਵਧ ਰਹੀ ਹੈ। ਵਿੱਤ ਮੰਤਰਾਲੇ ਮੁਤਾਬਕ ਅਕਤੂਬਰ 'ਚ ਜੀ.ਐੱਸ.ਟੀ. ਭੰਡਾਰ ਵਧ ਕੇ 1.05 ਲੱਖ ਕਰੋੜ ਰੁਪਏ ਹੋ ਗਿਆ ਹੈ। ਫਰਵਰੀ ਦੇ ਬਾਅਦ ਪਹਿਲੀ ਵਾਰ ਜੀ.ਐੱਸ.ਟੀ. ਭੰਡਾਰ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ ਹੈ।
ਇਹ ਆਰਥਿਕ ਗਤੀਵਿਧੀਆਂ 'ਚ ਸੁਧਾਰ ਦਾ ਸੰਕੇਤ ਹੈ। ਇਸ ਨੂੰ ਜ਼ਿਆਦਾ ਸਪਸ਼ੱਟ ਕਰਦੇ ਹੋਏ ਰੰਗਰਾਜਨ ਨੇ ਕਿਹਾ ਕਿ ਸਤੰਬਰ ਦੀ ਸ਼ੁਰੂਆਤ ਤੋਂ ਮਾਰਚ ਤੱਕ ਆਰਥਿਤ ਗਤੀਵਿਧੀਆਂ ਰਫਤਾਰ ਫੜਣਗੀਆਂ। ਪਰ ਇਸ ਨਾਲ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਹੋਏ ਨੁਕਸਾਨ ਦੀ ਭਰਪਾਈ ਨਹੀਂ ਹੋ ਪਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਵਿਡ-19 ਦੀ ਦੂਜੀ ਲਹਿਰ ਨਹੀਂ ਆਉਂਦੀ ਹੈ ਤਾਂ 2021-22 ਦੇ ਅੰਤ ਤੱਕ ਅਰਥਵਿਵਸਥਾ ਰਫਤਾਰ ਫੜ ਲਵੇਗੀ।


author

Aarti dhillon

Content Editor

Related News