RBI ਗਵਰਨਰ ਕੱਲ ਉਦਯੋਗ ਮੰਡਲਾਂ ਨਾਲ ਕਰਨਗੇ ਮੀਟਿੰਗ

Wednesday, Jan 16, 2019 - 05:17 PM (IST)

RBI ਗਵਰਨਰ ਕੱਲ ਉਦਯੋਗ ਮੰਡਲਾਂ ਨਾਲ ਕਰਨਗੇ ਮੀਟਿੰਗ


ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਵੀਰਵਾਰ ਨੂੰ ਉਦਯੋਗ ਮੰਡਲਾਂ ਦੇ ਨਾਲ ਮੀਟਿੰਗ ਕਰਨਗੇ। ਮੀਟਿੰਗ 'ਚ ਗਵਰਨਰ ਉਦਯੋਗ ਇੰਡਸਟਰੀ ਦੇ ਮੁੱਦਿਆਂ ਅਤੇ ਚਿੰਤਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ। ਦਾਸ ਨੇ ਪਿਛਲੇ ਮਹੀਨੇ ਰਿਜ਼ਰਵ ਬੈਂਕ ਦੇ 25ਵੇਂ ਗਵਰਨਰ ਦੇ ਰੁਪ 'ਚ ਕਾਰਜਭਾਰ ਸੰਭਾਲਿਆ ਸੀ। ਉਸ ਦੇ ਬਾਅਦ ਉਹ ਵੱਖ-ਵੱਖ ਪੱਖਾਂ ਮਸਲਨ ਬੈਂਕ, ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਅਤੇ ਸੂਖਮ, ਛੋਟੇ ਅਤੇ ਮੱਧ ਉਪਕਰਮਾਂ ਦੇ ਨਾਲ ਮੀਟਿੰਗ ਕਰ ਚੁੱਕੇ ਹਨ। ਦਾਸ ਨੇ ਟਵੀਵ ਕਰਕੇ ਦੱਸਿਆ ਕਿ ਉਹ 17 ਜਨਵਰੀ ਨੂੰ ਉਦਯੋਗ ਖੇਤਰ ਦੇ ਚੋਟੀ ਦੇ ਉਦਯੋਗ ਮੰਡਲਾਂ ਅਤੇ ਸੰਘਾਂ ਦੇ ਨਾਲ ਮੀਟਿੰਗ ਕਰਨ ਜਾ ਰਹੇ ਹਨ। ਦਾਸ ਦੀ ਇਹ ਮੀਟਿੰਗ ਚਾਲੂ ਵਿੱਤੀ ਸਾਲ ਦੀ ਛੇਵੀਂ ਬਾਈ-ਮਾਸਿਕ ਮੌਦਰਿਕ ਸਮੀਖਿਆ ਮੀਟਿੰਗ ਤੋਂ ਪਹਿਲਾਂ ਹੋ ਰਹੀ ਹੈ। ਮੌਦਰਿਕ ਨੀਤੀ ਮੀਟਿੰਗ ਦੇ ਨਤੀਜੇ ਦਾ ਐਲਾਨ ਸੱਤ ਫਰਵਰੀ ਨੂੰ ਕੀਤਾ ਜਾਵੇਗਾ। ਮੁਦਰਾਸਫੀਤੀ ਅਤੇ ਕਾਰਖਾਨਾ ਉਤਪਾਦਨ 'ਚ ਗਿਰਾਵਟ ਦੇ ਦੌਰਾਨ ਉਦਯੋਗ ਨੀਤੀਗਤ ਦਰਾਂ 'ਚ ਕਟੌਤੀ ਦੀ ਮੰਗ ਕਰ ਰਿਹਾ ਹੈ। ਦਸੰਬਰ 'ਚ ਖੁਦਰਾ ਮੁਦਰਾਸਫੀਤੀ ਘਟ ਕੇ 2.19 ਫੀਸਦੀ ਦੇ ਅੱਠ ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਇਸ ਦੇ ਨਾਲ ਹੀ ਥੋਕ ਮੁਦਰਾਸਫੀਤੀ ਵੀ ਦਸੰਬਰ 'ਚ ਘਟ ਕੇ ਅੱਠ ਮਹੀਨੇ ਦੇ ਹੇਠਲੇ ਪੱਧਰ 3.80 ਫੀਸਦੀ 'ਤੇ ਆ ਗਈ। ਰਿਜ਼ਰਵ ਬੈਂਕ ਮੌਦਰਿਕ ਨੀਤੀ 'ਚ ਮੁੱਖ ਰੂਪ ਨਾਲ ਖੁਦਰਾ ਮੁਦਰਾਸਫੀਤੀ ਦੇ ਅੰਕੜਿਆਂ ਨੂੰ ਨੋਟਿਸ 'ਚ ਲੈਂਦਾ ਹੈ। ਸਰਕਾਰ ਨੇ ਰਿਜ਼ਰਵ ਬੈਂਕ ਨੂੰ ਮੁਦਰਾਸਫੀਤੀ ਨੂੰ ਚਾਰ ਫੀਸਦੀ ਦੇ ਦਾਅਰੇ 'ਚ ਰੱਖਣ ਦਾ ਕੰਮ ਦਿੱਤਾ ਹੈ।


author

Aarti dhillon

Content Editor

Related News