RBI ਗਵਰਨਰ ਨੇ ਬੈਂਕਾਂ ਨੂੰ ਕੀਤਾ ਅਲਰਟ, ਗਲੋਬਲ ਚੈਲੇਂਜ ਅਤੇ ਸੋਸ਼ਲ ਮੀਡੀਆ ’ਤੇ ਵੀ ਬੋਲੇ ਸ਼ਕਤੀਕਾਂਤ ਦਾਸ

Tuesday, Oct 15, 2024 - 12:04 PM (IST)

ਨਵੀਂ ਦਿੱਲੀ (ਭਾਸ਼ਾ) - ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਅੱਜ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ’ਚ ਸਨ ਅਤੇ ਇੱਥੇ ਉਨ੍ਹਾਂ ਨੇ ਹਾਈ ਲੈਵਲ ਕਾਨਫਰੰਸ ਨੂੰ ਸੰਬੋਧਿਤ ਕੀਤਾ, ਜਿਸ ਦਾ ਵਿਸ਼ਾ ‘ਸੈਂਟਰਲ ਬੈਂਕਿੰਗ ਐਟ ਕਰਾਸਰੋਡਸ’ ’ਤੇ ਸੀ ।

ਆਪਣੇ ਸੰਬੋਧਨ ’ਚ ਉਨ੍ਹਾਂ ਨੇ ਜਿੱਥੇ ਬੈਂਕਾਂ ਦੇ ਕੰਮਕਾਜ ਨੂੰ ਲੈ ਕੇ ਗੱਲ ਕੀਤੀ, ਉਥੇ ਹੀ ਉਨ੍ਹਾਂ ਨੇ ਦੇਸ਼ ਦੇ ਬੈਂਕਾਂ ਨੂੰ ਕੁੱਝ ਗੱਲਾਂ ਲਈ ਅਲਰਟ ਵੀ ਕੀਤਾ, ਜਿਸ ਨਾਲ ਉਹ ਮੌਜੂਦਾ ਗਲੋਬਲ ਚੈਲੇਂਜ ’ਚ ਬਹੁਤ ਸੁਚਾਰੂ ਰੂਪ ਨਾਲ ਕੰਮ ਕਰ ਸਕਣ।

ਦਾਸ ਨੇ ਕੀ-ਨੋਟ ਐਡਰੈੱਸ ’ਚ ਕਿਹਾ ਕਿ ਅੱਜ ਦੀ ਗਲੋਬਲ ਅਰਥਵਿਵਸਥਾ ਪਹਿਲਾਂ ਤੋਂ ਕਿਤੇ ਜ਼ਿਆਦਾ ਇੰਟੀਗ੍ਰੇਟਿਡ (ਏਕੀਕ੍ਰਿਤ) ਹੈ ਅਤੇ ਦੁਨੀਆ ਭਰ ਦੇ ਬੈਂਕਾਂ ਦੀ ਕਰੰਸੀ ਨੀਤੀ ’ਚ ਬਦਲਾਅ ਨਾਲ ਕੈਪੀਟਲ ਫਲੋਅ ਅਤੇ ਐਕਸਚੇਂਜ ਰੇਟ ’ਚ ਅਸਥਿਰਤਾ ਆ ਰਹੀ ਹੈ। ਧਿਆਨ ਰਹੇ ਕਿ ਆਰ. ਬੀ. ਆਈ. ਦੀ ਸਥਾਪਨਾ ਨੂੰ 90 ਸਾਲ ਪੂਰੇ ਹੋ ਰਹੇ ਹਨ, ਜਿਸ ’ਤੇ ਦੇਸ਼ ’ਚ ਜਗ੍ਹਾ-ਜਗ੍ਹਾ ਪ੍ਰੋਗਰਾਮ ਹੋ ਰਹੇ ਹਨ।

ਬੈਂਕਾਂ ਨੂੰ ਕੀਤਾ ਅਲਰਟ

ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਸੋਸ਼ਲ ਮੀਡੀਆ ਖੇਤਰ ’ਚ ਅਲਰਟ ਰਹਿਣਾ ਹੋਵੇਗਾ, ਇਸ ਦੇ ਨਾਲ ਹੀ ਕਿਸੇ ਵੀ ਬੁਰੀ ਸਥਿਤੀ ਨਾਲ ਨਿੱਬੜਨ ਲਈ ਆਪਣੇ ਲਿਕਵੀਡਿਟੀ ਬਫਰ ਯਾਨੀ ਬੈਂਕਾਂ ’ਚ ਲਿਕਵਿਡ ਮਨੀ ਫਲੋਅ ਯਾਨੀ ਪੂੰਜੀ ਪ੍ਰਵਾਹ ਨੂੰ ਮਜ਼ਬੂਤ ਬਣਾਈ ਰੱਖਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਮੈਂ ਤਿੰਨ ਏਰੀਆ ’ਤੇ ਧਿਆਨ ਕੇਂਦਰਿਤ ਕਰਨ ਦਾ ਪ੍ਰਸਤਾਵ ਕਰਦਾ ਹਾਂ, ਇੱਥੇ ਭਵਿੱਖ ’ਚ ਕੇਂਦਰੀ ਬੈਂਕਿੰਗ ਨੂੰ ਫਿਰ ਤੋਂ ਰੀਡਿਫਾਈਨ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਤਿੰਨ ਖੇਤਰ ਹਨ-ਕਰੰਸੀ ਨੀਤੀ, ਫਾਈਨਾਂਸ਼ੀਅਲ ਸਟੇਬਿਲਟੀ (ਵਿੱਤੀ ਸਥਿਰਤਾ) ਅਤੇ ਨਵੀਂ ਟੈਕਨੋਲਾਜੀ। ਇਹ ਅਜੋਕੇ ਸੰਮੇਲਨ ’ਚ ਖਾਸ ਸੈਸ਼ਨ ਦੇ ਟਾਪਿਕ ’ਚੋਂ ਵੀ ਹਨ।’’

ਕੀ ਹਨ ਆਰ. ਬੀ. ਆਈ. ਗਵਰਨਰ ਦੇ ਸਾਹਮਣੇ ਚੁਣੌਤੀਆਂ

ਸ਼ਕਤੀਕਾਂਤ ਦਾਸ ਨੇ ਆਪਣੇ ਸੰਬੋਧਨ ’ਚ ਅਮਰੀਕੀ ਫੈੱਡਰਲ ਰਿਜ਼ਰਵ ਦੀਆਂ ਵਿਆਜ ਦਰਾਂ ’ਚ ਕਟੌਤੀ ਨੂੰ ਧਿਆਨ ’ਚ ਰੱਖਣ ਦਾ ਹਿੰਟ ਦਿੱਤਾ ਹੈ। ਇਸ ਤੋਂ ਇਲਾਵਾ ਬੈਂਕ ਆਫ ਜਾਪਾਨ ਅਤੇ ਚੀਨ ਦੇ ਕੇਂਦਰੀ ਬੈਂਕ ਦੇ ਤਾਜ਼ੇ ਫੈਸਲਿਆਂ ਨੂੰ ਧਿਆਨ ’ਚ ਰੱਖਦੇ ਹੋਏ ਅਜਿਹਾ ਕਹਿਣਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਗਲੋਬਲ ਇਕਾਨਮੀ ਦੇ ਸਾਂਝੇ ਖਤਰ‌ਿਆਂ ਅਤੇ ਸਾਂਝੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਭਾਰਤ ਦੇ ਕੇਂਦਰੀ ਬੈਂਕ ਨੂੰ ਕਦਮ ਚੁੱਕਣੇ ਪੈਂਦੇ ਹਨ। ਧਿਆਨ ਰਹੇ ਕਿ ਆਰ. ਬੀ. ਆਈ. ਦੀ ਕਰੰਸੀ ਨੀਤੀ ਦੇ ਫੈਸਲਿਆਂ ਦਾ ਐਲਾਨ ਆਰ. ਬੀ. ਆਈ. ਗਵਰਨਰ ਨੇ 9 ਅਕਤੂਬਰ ਨੂੰ ਕੀਤਾ, ਜਿਸ ’ਚ ਨੀਤੀਗਤ ਦਰਾਂ ਜਿਵੇਂ ਰੇਪੋ ਰੇਟ ਨੂੰ ਸਥਿਰ ਰੱਖਣ ਦਾ ਫੈਸਲਾ ਲਿਆ ਹੈ।


Harinder Kaur

Content Editor

Related News