RBI ਨੇ HDFC ਬੈਂਕ ਨੂੰ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ

06/19/2019 1:57:26 AM

ਮੁੰਬਈ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਮੰਗਲਵਾਰ ਨੂੰ ਦੇਸ਼ ਦੇ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐੱਚ.ਡੀ.ਐੱਫ.ਸੀ. ਬੈਂਕ 'ਤੇ ਇਕ ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ। ਇਹ ਜੁਰਮਾਨਾ ਧੋਖਾਧੜੀ ਦੇ ਬਾਰੇ 'ਚ ਸੂਚਨਾ ਨਾ ਦੇਣ ਅਤੇ ਹੋਰ ਨਿਰੇਦਸ਼ਾਂ ਦੀ ਪਾਲਨਾਂ ਨਾ ਕਰਨ ਨੂੰ ਲੈ ਕੇ ਲਗਾਇਆ ਗਿਆ ਹੈ। ਆਰ.ਬੀ.ਆਈ. ਨੇ ਕਿਹਾ ਕਿ ਇਹ ਜੁਰਮਾਨਾ ਕੁਝ ਇੰਪੋਰਟਰਸ ਦੁਆਰਾ ਵਿਦੇਸ਼ੀ ਮੁਦਰਾ ਭੇਜਣ ਲਈ ਫਰਜ਼ੀ ਬਿੱਲ ਐਂਟਰੀਆਂ ਜਮ੍ਹਾ ਕਰਵਾਉਣ ਨਾਲ ਜੁੜਿਆ ਹੈ।

ਕੇਂਦਰੀ ਬੈਂਕ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ ਹੈ ਕਿ ਇਸ ਸੰਦਰਭ 'ਚ ਜਾਂਚ ਨਾਲ ਆਰ.ਬੀ.ਆਈ. ਦੇ ਆਪਣੇ ਗਾਹਕਾਂ ਨੂੰ ਜਾਣੋ (ਕੇਵਾਈਸੀ)/ਮਨੀ ਲਾਂਡਰਿੰਗ) ਅਤੇ ਧੋਖਾਧੜੀ ਦੇ ਬਾਰੇ 'ਚ ਸੂਚਨਾ ਦੇਣ ਨੂੰ ਲੈ ਕੇ ਨਿਯਮਾਂ ਦਾ ਉਲੰਘਣ ਪਾਇਆ ਗਿਆ। ਇਸ ਸੰਦਰਭ 'ਚ ਐੱਚ.ਡੀ.ਐੱਫ.ਸੀ. ਬੈਂਕ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਪੁੱਛਿਆ ਗਿਆ ਕਿ ਨਿਰਦੇਸ਼ਾਂ ਦਾ ਪਾਲਣ ਨਾ ਕਰਨ ਨੂੰ ਲੈ ਕੇ ਕਿਉਂ ਨਾ ਉਸ 'ਤੇ ਮੌਦਰਿਕ ਜੁਰਮਾਨਾ ਲਗਾਇਆ ਜਾਵੇ। ਚੋਟੀ ਬੈਂਕ ਮੁਤਾਬਕ ਐੱਚ.ਡੀ.ਐੱਫ.ਸੀ. ਬੈਂਕ ਦੇ ਜਵਾਬ 'ਤੇ ਵਿਚਾਰ ਕਰਨ ਤੋਂ ਬਾਅਦ ਪਿਛਲੇ ਵੀਰਵਾਰ ਨੂੰ ਜੁਰਮਾਨਾ ਲਗਾਇਆ ਗਿਆ। ਇਸ ਵਿਚਾਲੇ, ਐੱਚ.ਡੀ.ਐੱਫ.ਸੀ. ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਆਪਣੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਹਨ ਤਾਂ ਅਜਿਹੀਆਂ ਚੀਜਾਂ ਦੋਬਾਰਾ ਨਾ ਹੋਵੇ।


Karan Kumar

Content Editor

Related News