ਰਿਜ਼ਰਵ ਬੈਂਕ ਨੂੰ ਦੂਜੀ ਤਿਮਾਹੀ ''ਚ GDP ਵਾਧਾ ਦਰ ''ਚ ਸੁਧਾਰ ਦੀ ਉਮੀਦ

Friday, Sep 20, 2019 - 02:31 PM (IST)

ਰਿਜ਼ਰਵ ਬੈਂਕ ਨੂੰ ਦੂਜੀ ਤਿਮਾਹੀ ''ਚ GDP ਵਾਧਾ ਦਰ ''ਚ ਸੁਧਾਰ ਦੀ ਉਮੀਦ

ਮੁੰਬਈ—ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਭਰੋਸਾ ਜਤਾਇਆ ਕਿ ਦੂਜੀ ਤਿਮਾਹੀ 'ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਾਧਾ ਦਰ ਦੇ ਅੰਕੜੇ ਵਧੀਆ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਫਿਰ ਤੋਂ ਖਰਚ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲੀ ਤਿਮਾਹੀ ਦੀ ਤੁਲਨਾ 'ਚ ਦੂਜੀ ਤਿਮਾਹੀ 'ਚ ਜੀ.ਡੀ.ਪੀ. ਵਾਧੇ ਦੇ ਅੰਕੜੇ ਵਧੀਆ ਹੋਣਗੇ। ਦਾਸ ਨੇ ਪਹਿਲੀ ਤਿਮਾਹੀ 'ਚ ਜੀ.ਡੀ.ਪੀ. ਵਾਧੇ ਦੀ ਦਰ ਘੱਟ ਹੋ ਕੇ ਛੇ ਸਾਲ ਦੇ ਹੇਠਲੇ ਪੱਧਰ ਪੰਜ ਫੀਸਦੀ 'ਤੇ ਆ ਜਾਣ ਲਈ ਸਰਕਾਰ ਦੇ ਬਹੁਤ ਘੱਟ ਖਰਚ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਫਿਰ ਤੋਂ ਖਜ਼ਾਨਾ ਖੋਲ੍ਹ ਦਿੱਤਾ ਹੈ, ਇਸ ਨਾਲ ਆਉਣ ਵਾਲੇ ਸਮੇਂ 'ਚ ਵਾਧਾ ਤੇਜ਼ ਹੋਵੇਗਾ। ਦਾਸ ਨੇ ਕਾਰਪੋਰੇਟ ਟੈਕਸ ਦੀਆਂ ਦਰ ਘੱਟ ਕਰਨ ਦੀ ਸਰਕਾਰ ਦੀ ਘੋਸ਼ਣਾ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਇਕ ਵੱਡਾ ਕਦਮ ਹੈ ਅਤੇ ਇਸ ਨਾਲ ਸਾਰੇ ਖੇਤਰਾਂ ਨੂੰ ਲਾਭ ਹੋਵੇਗਾ। ਸਰਕਾਰ ਨੇ ਸ਼ੁੱਕਰਵਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਕਾਰਪੋਰੇਟ ਟੈਕਸ ਦੀਆਂ ਪ੍ਰਭਾਵੀ ਦਰਾਂ ਕਰੀਬ 10 ਫੀਸਦੀ ਘਟਾ ਕੇ 25.17 ਫੀਸਦੀ ਕਰ ਦਿੱਤੀ ਹੈ। ਦਾਸ ਨੇ ਅੰਕੜਿਆਂ ਦੇ ਹਾਂ-ਪੱਖੀ ਰਹਿਣ ਦੀ ਸਥਿਤੀ 'ਚ ਰੈਪੋ ਦਰ 'ਚ ਅਜੇ ਹੋਰ ਕਟੌਤੀ ਦੀ ਸੰਭਾਵਨਾ 'ਤੇ ਜ਼ੋਰ ਦਿੱਤਾ।


author

Aarti dhillon

Content Editor

Related News