ਬੈਨ ਤੋਂ ਬਾਅਦ RBI ਨੇ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ਦੇ ਬੋਰਡ ਨੂੰ ਵੀ ਕੀਤਾ ਭੰਗ

Saturday, Feb 15, 2025 - 10:34 AM (IST)

ਬੈਨ ਤੋਂ ਬਾਅਦ RBI ਨੇ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ਦੇ ਬੋਰਡ ਨੂੰ ਵੀ ਕੀਤਾ ਭੰਗ

ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ਲਿਮਟਿਡ ’ਤੇ ਬੈਨ ਲਾਉਣ ਤੋਂ ਬਾਅਦ ਬੈਂਕ ਦੇ ਨਿਰਦੇਸ਼ਕ ਬੋਰਡ ਨੂੰ 12 ਮਹੀਨਿਆਂ ਲਈ ਭੰਗ ਕਰ ਦਿੱਤਾ ਹੈ। ਆਰ. ਬੀ. ਆਈ. ਨੇ ਐੱਸ. ਬੀ. ਆਈ. ਦੇ ਸਾਬਕਾ ਚੀਫ ਜਨਰਲ ਮੈਨੇਜਰ ਸ਼੍ਰੀਕਾਂਤ ਨੂੰ ਇਸ ਮਿਆਦ ਦੌਰਾਨ ਬੈਂਕ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ।

ਇਹ ਵੀ ਪੜ੍ਹੋ :     RBI ਦੁਬਾਰਾ ਜਾਰੀ ਕਰੇਗਾ ਇਹ ਨੋਟ, ਨਵੇਂ ਗਵਰਨਰ ਕਰਨਗੇ ਇਸ 'ਤੇ ਦਸਤਖ਼ਤ ; ਜਾਣੋ ਵੇਰਵੇ

ਭਾਰਤੀ ਰਿਜ਼ਰਵ ਬੈਂਕ ਨੇ ਪ੍ਰਸ਼ਾਸਕ ਨੂੰ ਸਹਿਯੋਗ ਕਰਨ ਲਈ ਸਲਾਹਕਾਰਾਂ ਦੀ ਇਕ ਕਮੇਟੀ ਵੀ ਬਣਾਈ ਹੈ। ਸਲਾਹਕਾਰਾਂ ਦੀ ਕਮੇਟੀ ’ਚ ਜੋ ਮੈਂਬਰ ਹਨ, ਉਨ੍ਹਾਂ ’ਚ ਐੱਸ. ਬੀ. ਆਈ. ਦੇ ਸਾਬਕਾ ਜਨਰਲ ਮੈਨੇਜਰ ਰਵਿੰਦਰ ਸਪਰਾ ਅਤੇ ਅਭਿਜੀਤ ਦੇਸ਼ਮੁਖ (ਸੀ. ਏ.) ਸ਼ਾਮਲ ਹਨ। ਅੱਜ ਸਵੇਰੇ ਇਸ ਬੈਂਕ ਦੇ ਬਾਹਰ ਗਾਹਕਾਂ ਦੀ ਭੀੜ ਇਕੱਠੀ ਹੋ ਗਈ ਸੀ।

ਇਹ ਵੀ ਪੜ੍ਹੋ :     ਵੱਡੀ ਖੁਸ਼ਖਬਰੀ: UK 'ਚ ਹਜ਼ਾਰਾਂ ਭਾਰਤੀਆਂ ਨੂੰ ਮਿਲੇਗੀ ਮੁਫ਼ਤ ਐਂਟਰੀ ਤੇ ਵਰਕ ਵੀਜ਼ਾ

ਆਰ. ਬੀ. ਆਈ. ਨੇ ਬੈਂਕ ’ਤੇ ਲਾਈਆਂ ਹਨ ਪਾਬੰਦੀਆਂ

ਆਰ. ਬੀ. ਆਈ. ਨੇ ਵੀਰਵਾਰ ਨੂੰ ਮੁੰਬਈ ਸਥਿਤ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ। ਇਨ੍ਹਾਂ ਪਾਬੰਦੀਆਂ ਦੇ ਤਹਿਤ ਬੈਂਕ ਦੇ ਗਾਹਕ ਆਪਣੇ ਖਾਤੇ ’ਚੋਂ ਪੈਸੇ ਨਹੀਂ ਕੱਢ ਸਕਦੇ ਹਨ। ਰਿਜ਼ਰਵ ਬੈਂਕ ਨੇ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ਦੀ ਮੌਜੂਦਾ ਨਕਦੀ ਦੀ ਸਥਿਤੀ ਨੂੰ ਵੇਖਦੇ ਹੋਏ ਗਾਹਕਾਂ ਵੱਲੋਂ ਕਿਸੇ ਵੀ ਰਾਸ਼ੀ ਦੀ ਨਿਕਾਸੀ ’ਤੇ ਵੀ ਰੋਕ ਲਾ ਦਿੱਤੀ ਹੈ, ਭਾਵੇਂ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਖਾਤਾ ਹੋਵੇ। ਚਿੰਤਾ ਦੀ ਗੱਲ ਇਹ ਹੈ ਕਿ ਆਰ. ਬੀ. ਆਈ. ਨੇ ਬੈਂਕ ’ਤੇ ਅਗਲੇ 6 ਮਹੀਨਿਆਂ ਲਈ ਬੈਨ ਲਾਇਆ ਹੈ ਅਤੇ ਫਿਲਹਾਲ ਇਸ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :     Indian Currency ਅੱਗੇ ਫਿਰ ਝੁਕਿਆ ਡਾਲਰ, ਚੀਨ ਤੇ ਜਾਪਾਨ ਦੀਆਂ ਮੁਦਰਾਵਾਂ ਨੂੰ ਵੀ ਪਛਾੜਿਆ 

ਅਜੇ ਨਹੀਂ ਨਿਕਲੇਗਾ ਖਾਤੇ ’ਚੋਂ ਪੈਸਾ

ਆਰ. ਬੀ. ਆਈ. ਦੇ ਹੁਕਮਾਂ ਅਨੁਸਾਰ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ਅੱਜ ਭਾਵ 14 ਫਰਵਰੀ ਤੋਂ ਬਿਨਾਂ ਪ੍ਰੀ-ਅਪਰੂਵਲ ਦੇ ਕੋਈ ਵੀ ਲੋਨ ਜਾਂ ਐਡਵਾਂਸ ਨਹੀਂ ਦੇਵੇਗਾ। ਨਾ ਹੀ ਇਹ ਬੈਂਕ ਕਿਸੇ ਗਾਹਕ ਦਾ ਡਿਪਾਜ਼ਿਟ ਸਵੀਕਾਰ ਕਰੇਗਾ ਅਤੇ ਨਹੀਂ ਹੀ ਉਨ੍ਹਾਂ ਦੇ ਖਾਤੇ ’ਚੋਂ ਪੈਸੇ ਕੱਢ ਕੇ ਦੇਵੇਗਾ।

ਗਾਹਕਾਂ ਨੂੰ ਦੱਸਣਯੋਗ ਹੈ ਕਿ ਉਨ੍ਹਾਂ ਦੀ ਜਮ੍ਹਾ ਰਾਸ਼ੀ ’ਚੋਂ 5 ਲੱਖ ਰੁਪਏ ਤੱਕ ਦੀ ਰਕਮ ਦੀ ਇੰਸ਼ੋਰੈਂਸ ਹੁੰਦੀ ਹੈ। ਅਜਿਹੇ ’ਚ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ਦੇ ਸਾਰੇ ਯੋਗ ਜਮ੍ਹਾਕਰਤਾ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਤੋਂ 5 ਲੱਖ ਰੁਪਏ ਤੱਕ ਦੇ ਆਪਣੀ ਜਮ੍ਹਾ ਰਾਸ਼ੀ ’ਤੇ ਡਿਪਾਜ਼ਿਟ ਇੰਸ਼ੋਰੈਂਸ ਦਾਅਵਾ ਰਾਸ਼ੀ ਹਾਸਲ ਕਰਨ ਦੇ ਹੱਕਦਾਰ ਹੋਣਗੇ।

ਇਹ ਵੀ ਪੜ੍ਹੋ :      ਟੈਲੀਕਾਮ ਕੰਪਨੀਆਂ 'ਤੇ ਵਧੀ ਸਖ਼ਤੀ, 5 ਦਿਨਾਂ ਚ ਨਹੀਂ ਕੀਤੀ ਕਾਰਵਾਈ ਤਾਂ ਲੱਗਣਗੇ ਭਾਰੀ ਜੁਰਮਾਨੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News