ਬੈਂਕ ਖਾਤਾਧਾਰਕਾਂ ਲਈ ਆਰ. ਬੀ. ਆਈ. ਦਾ ਵੱਡਾ ਐਲਾਨ, ਦਿੱਤੀ ਇਹ ਰਾਹਤ
Wednesday, May 05, 2021 - 12:48 PM (IST)
ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮਹਾਮਾਰੀ ਵਿਚਕਾਰ ਬੈਂਕ ਖਾਤਾਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਬੈਂਕ ਅਤੇ ਦੂਜੇ ਵਿੱਤੀ ਅਦਾਰੇ ਖਾਤਾਧਾਰਕ ਦੀ ਕੇ. ਵਾਈ. ਸੀ. (KYC) ਅਪਡੇਟ ਨਾ ਹੋਣ ਕਾਰਨ ਕਿਸੇ ਵੀ ਖਾਤੇ ਵਿਚ ਲੈਣ-ਦੇਣ 'ਤੇ 31 ਦਸੰਬਰ, 2021 ਤੱਕ ਰੋਕ ਨਾ ਲਾਉਣ।
ਇਸ ਦੇ ਨਾਲ ਹੀ ਹੁਣ ਕੁਝ ਕਾਰੋਬਾਰੀਆਂ ਲਈ ਵੀ ਵੀਡੀਓ ਕੇ. ਵਾਈ. ਸੀ. ਸੁਵਿਧਾ ਨੂੰ ਆਗਿਆ ਦਿੱਤੀ ਗਈ ਹੈ। KYC ਦੇ ਸਮੇਂ-ਸਮੇਂ ਸਿਰ ਨਵੀਨੀਕਰਨ ਲਈ ਵੀ ਵੀਡੀਓ ਕੇ. ਵਾਈ. ਸੀ. ਸੁਵਿਧਾ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਲੋਕਾਂ ਨੂੰ ਵੱਡੀ ਸੁਵਿਧਾ ਹੋਣ ਵਾਲੀ ਹੈ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ ਵਾਧਾ, ਕਈ ਜਗ੍ਹਾ 101 ਰੁ: ਤੋਂ ਪਾਰ, ਵੇਖੋ ਮੁੱਲ
ਡਿਜੀਲਾਕਰ ਤੋਂ ਜਾਰੀ ਦਸਤਾਵੇਜ਼ਾਂ ਨੂੰ ਵੀ ਹਰੀ ਝੰਡੀ-
ਸ਼ਕਤੀਕਾਂਤ ਦਾਸ ਦਾਸ ਨੇ ਕਿਹਾ 31 ਦਸੰਬਰ ਤੱਕ ਕੇ. ਵਾਈ. ਸੀ. ਦਾ ਨਵੀਨੀਕਰਨ ਨਾ ਹੋਣ ਕਾਰਨ ਕਿਸੇ ਵੀ ਖਾਤੇ ਵਿਚ ਲੈਣ-ਦੇਣ 'ਤੇ ਬੈਂਕ ਰੋਕ ਨਹੀਂ ਲਾ ਸਕਣਗੇ। ਉਨ੍ਹਾਂ ਨੇ ਗਾਹਕਾਂ ਨੂੰ ਕਿਹਾ ਕਿ ਉਹ ਇਸ ਦੌਰਾਨ ਤੱਕ ਆਪਣੇ ਕੇ. ਵਾਈ. ਸੀ. ਦਾ ਨਵੀਨੀਕਰਨ (ਅਪਡੇਟ) ਕਰਵਾ ਲੈਣ। ਕੇ. ਵਾਈ. ਸੀ. ਅਪਡੇਟ ਲਈ ਸਾਰੇ ਤਰ੍ਹਾਂ ਦੇ ਡਿਜੀਟਲ ਮਾਧਿਅਮਾਂ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 30 ਜੂਨ ਤੱਕ ਵੱਡਾ ਮੌਕਾ, ਇਨ੍ਹਾਂ ਸਰਕਾਰੀ ਸਕੀਮਾਂ 'ਚ ਸ਼ਾਨਦਾਰ ਹੋਵੇਗੀ ਕਮਾਈ
ਦਾਸ ਨੇ ਕਿਹਾ ਕਿ ਆਧਾਰ ਕਾਰਡ 'ਤੇ ਖੋਲ੍ਹੇ ਗਏ ਅਜਿਹੇ ਬੈਂਕ ਖਾਤੇ ਜਿਸ ਵਿਚ ਖਾਤਾਧਾਰਕ ਤੇ ਬੈਂਕ ਕਰਮਚਾਰੀ ਆਹਮੋ-ਸਾਹਮਣੇ ਨਹੀਂ ਸਨ ਉਨ੍ਹਾਂ ਨੂੰ ਹੁਣ ਤੱਕ ਸੀਮਤ ਕੇ. ਵਾਈ. ਸੀ. ਖਾਤਿਆਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਸੀ, ਹੁਣ ਅਜਿਹੇ ਖਾਤੇ ਪੂਰੀ ਤਰ੍ਹਾਂ ਕੇ. ਵਾਈ. ਸੀ. ਮਾਨਤਾ ਪ੍ਰਾਪਤ ਸ਼੍ਰੇਣੀ ਵਿਚ ਆਉਣਗੇ। ਡਿਜੀਲਾਕਰ ਤੋਂ ਜਾਰੀ ਪਛਾਣ ਦੇ ਦਸਤਾਵੇਜ਼ਾਂ ਨੂੰ ਵੀ ਕੇ. ਵਾਈ ਸੀ. ਲਈ ਮਾਨਤਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਬਿਲ ਗੇਟਸ ਤੇ ਮੇਲਿੰਡਾ ਨੇ ਵਿਆਹ ਦੇ 27 ਸਾਲਾਂ ਪਿੱਛੋਂ ਦੁਨੀਆ ਨੂੰ ਕੀਤਾ ਹੈਰਾਨ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ