RBI ਦਾ ਅਲਰਟ! 23 ਮਈ ਨੂੰ ਆਨਲਾਈਨ ਪੈਸੇ ਟ੍ਰਾਂਸਫਰ ਕਰਨ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਖ਼ਬਰ

05/17/2021 8:18:20 PM

ਨਵੀਂ ਦਿੱਲੀ - ਜੇ ਤੁਸੀਂ ਆਮਤੌਰ 'ਤੇ ਡਿਜੀਟਲ ਟ੍ਰਾਂਜੈਕਸ਼ਨ ਕਰਦੇ ਰਹਿੰਦੇ ਹੋ ਤਾਂ ਤੁਹਾਡੇ ਲਈ ਇਹ ਮਹੱਤਵਪੂਰਣ ਖ਼ਬਰ ਹੈ। ਰਿਜ਼ਰਵ ਬੈਂਕ ਨੇ ਕਰੋੜਾਂ ਗਾਹਕਾਂ ਲਈ ਅਲਰਟ ਜਾਰੀ ਕੀਤਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਦੱਸਿਆ ਕਿ 23 ਮਈ ਨੂੰ NEFT ਸੇਵਾ ਕੁਝ ਘੰਟਿਆਂ ਲਈ ਕੰਮ ਨਹੀਂ ਕਰੇਗੀ। ਇਸ ਲਈ ਤੁਹਾਨੂੰ ਆਪਣੇ ਕੰਮ ਬਾਰੇ ਪਹਿਲਾਂ ਤੋਂ ਤਿਆਰੀ ਕਰ ਲੈਣੀ ਚਾਹੀਦੀ ਹੈ। ਜੇ ਤੁਸੀਂ ਇਸ ਸਮੇਂ ਦੀ ਸੀਮਾ ਦੇ ਅੰਦਰ ਕਿਸੇ ਨੂੰ ਪੈਸਾ ਟ੍ਰਾਂਸਫਰ ਕਰਨਾ ਚਾਹੁੰਦੇ ਹੋ, ਤਾਂ ਇਸ ਨੂੰ ਪਹਿਲਾਂ ਤੋਂ ਕਰ ਲਓ, ਤਾਂ ਜੋ ਤੁਹਾਨੂੰ ਮੁਸ਼ਕਲਾਂ ਨਾ ਹੋਵੇ। ਆਰਬੀਆਈ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਨੈਸ਼ਨਲ ਇਲੈਕਟ੍ਰਾਨਿਕ ਫੰਡਸ ਟ੍ਰਾਂਸਫਰ ਸਿਸਟਮ (ਐਨਈਐਫਟੀ)

ਜ਼ਿਕਰਯੋਗ ਹੈ ਕਿ ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਸਿਸਟਮ (ਐਨਈਐਫਟੀ) ਪੂਰੇ ਦੇਸ਼ ਵਿਚ ਚੱਲਣ ਵਾਲੀ ਇੱਕ ਅਦਾਇਗੀ ਪ੍ਰਣਾਲੀ ਹੈ ਜਿਸ ਵਿਚ ਪੈਸੇ ਇੱਕ ਬੈਂਕ ਖਾਤੇ ਤੋਂ ਦੂਜੇ ਖ਼ਾਤੇ ਵਿਚ ਤਬਦੀਲ ਕੀਤੇ ਜਾਂਦੇ ਹਨ। ਐਨ.ਈ.ਐਫ.ਟੀ. ਦੁਆਰਾ ਗ੍ਰਾਹਕ ਮਿੰਟਾਂ ਅੰਦਰ ਪੈਸੇ ਪ੍ਰਾਪਤ ਕਰ ਸਕਦੇ ਹਨ। ਤੁਸੀਂ ਦੇਸ਼ ਵਿਚ ਕਿਸੇ ਵੀ ਬੈਂਕ ਸ਼ਾਖਾ ਵਿਚ ਇਸ ਸਹੂਲਤ ਰਾਹੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ।

ਇਹ ਵੀ ਪੜ੍ਹੋ :  ਸਰਕਾਰ ਦੇ ਰਹੀ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਜਾਣੋ ਕਿੰਨੇ ਚ ਮਿਲੇਗਾ 10 ਗ੍ਰਾਮ

ਆਰਬੀਆਈ ਨੇ ਕੀਤਾ ਟਵੀਟ

ਆਰਬੀਆਈ ਨੇ ਟਵੀਟ ਕਰਕੇ ਦੱਸਿਆ ਕਿ 22 ਮਈ ਨੂੰ ਬੈਂਕਾਂ ਦੇ ਕੰਮਕਾਜ ਖ਼ਤਮ ਹੋਣ ਤੋਂ ਬਾਅਦ ਤਕਨੀਕੀ ਅਪਗ੍ਰੇਡੇਸ਼ਨ ਦੇ ਕਾਰਨ ਐਨ.ਈ.ਐਫ.ਟੀ. 23 ਮਈ 12.00 ਵਜੇ ਤੋਂ 14:00 ਵਜੇ ਤੱਕ (ਰਾਤ 12 ਤੋਂ ਸਵੇਰੇ 2 ਵਜੇ) ਤੱਕ ਕੰਮ ਨਹੀਂ ਕਰੇਗਾ ਪਰ ਆਰ.ਟੀ.ਜੀ.ਐਸ. ਸਹੂਲਤ ਨਿਰਵਿਘਨ ਕੰਮ ਕਰਨਾ ਜਾਰੀ ਰੱਖੇਗੀ।

ਇਹ ਵੀ ਪੜ੍ਹੋ : ਭਾਰਤੀ ਉਦਯੋਗ ਕੋਰੋਨਾ ਆਫ਼ਤ ਦਰਮਿਆਨ ਆਪਣੇ ਮੁਲਾਜ਼ਮਾਂ ਦੀ ਸਹਾਇਤਾ ਲਈ ਆਇਆ ਅੱਗੇ

ਘੱਟੋ-ਘੱਟ ਸੀਮਾ ਨਹੀਂ

ਜ਼ਿਕਰਯੋਗ ਹੈ ਕਿ ਐਨ.ਈ.ਐਫ.ਟੀ. ਦੁਆਰਾ ਫੰਡ ਟ੍ਰਾਂਸਫਰ ਕਰਨ ਦੀ ਕੋਈ ਘੱਟੋ ਘੱਟ ਸੀਮਾ ਨਹੀਂ ਹੈ, ਅਰਥਾਤ ਤੁਸੀਂ ਕਿਸੇ ਵੀ ਰਕਮ ਦਾ ਟ੍ਰਾਂਸਫਰ ਕਰ ਸਕਦੇ ਹੋ। ਦੂਜੇ ਪਾਸੇ ਜੇ ਤੁਸੀਂ ਵੱਧ ਤੋਂ ਵੱਧ ਸੀਮਾ ਦੀ ਗੱਲ ਕਰਦੇ ਹੋ, ਤਾਂ ਇਹ ਬੈਂਕਾਂ ਦੇ ਅਨੁਸਾਰ ਵੱਖਰੀ ਸੀਮਾ ਹੋ ਸਕਦੀ ਹੈ।

ਆਰ.ਟੀ.ਜੀ.ਐਸ. ਅਤੇ ਆਈ.ਐਮ.ਪੀ.ਐਸ. ਤੋਂ ਕਿੰਨੀ ਰਕਮ ਟ੍ਰਾਂਸਫਰ ਹੋ ਸਕਦੀ ਹੈ

ਐਨ.ਈ.ਐਫ.ਟੀ. ਤੋਂ ਇਲਾਵਾ ਗਾਹਕ ਆਰ.ਟੀ.ਜੀ.ਐਸ. ਅਤੇ ਆਈ.ਐਮ.ਪੀ.ਐਸ. (ਤੁਰੰਤ ਭੁਗਤਾਨ ਸੇਵਾ) ਦੀ ਵਰਤੋਂ ਕਰਦੇ ਹੋਏ ਪੈਸਾ ਵੀ ਟ੍ਰਾਂਸਫਰ ਕਰ ਸਕਦੇ ਹਨ। ਆਰ.ਟੀ.ਜੀ.ਐਸ. ਦੀ ਗੱਲ ਕਰੀਏ ਤਾਂ ਇਹ ਇਕ ਸਮੇਂ ਵਿਚ 2 ਲੱਖ ਰੁਪਏ ਤੋਂ ਘੱਟ ਦੀ ਟਰਾਂਜੈਕਸ਼ਨ ਨਹੀਂ ਕਰ ਸਕਦਾ, ਜਦੋਂ ਕਿ ਵੱਧ ਤੋਂ ਵੱਧ ਰਕਮ ਵੱਖ-ਵੱਖ ਬੈਂਕਾਂ ਵਿਚ ਵੱਖਰੀ ਹੁੰਦੀ ਹੈ। 2 ਲੱਖ ਰੁਪਏ ਤੱਕ ਦੀ ਰਕਮ ਆਈ.ਐਮ.ਪੀ.ਐਸ. ਦੁਆਰਾ ਅਸਲ ਸਮੇਂ ਵਿਚ ਤਬਦੀਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : H1-B ਵੀਜ਼ਾ ਧਾਰਕਾਂ ਦੀ ਮਦਦ ਲਈ ਅੱਗੇ ਆਇਆ Google, ਸੁੰਦਰ ਪਿਚਾਈ ਨੇ ਭਾਰਤੀਆਂ ਲਈ ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News