ਰਤਨ ਟਾਟਾ ਦੀ ਇਹ ਕੰਪਨੀ ਤਾਮਿਲਨਾਡੂ ''ਚ ਕਰਨ ਜਾ ਰਹੀ ਹੈ ਵੱਡਾ ਨਿਵੇਸ਼, ਵਧਣਗੇ ਰੁਜ਼ਗਾਰ ਦੇ ਮੌਕੇ

Wednesday, Jan 10, 2024 - 11:32 AM (IST)

ਰਤਨ ਟਾਟਾ ਦੀ ਇਹ ਕੰਪਨੀ ਤਾਮਿਲਨਾਡੂ ''ਚ ਕਰਨ ਜਾ ਰਹੀ ਹੈ ਵੱਡਾ ਨਿਵੇਸ਼, ਵਧਣਗੇ ਰੁਜ਼ਗਾਰ ਦੇ ਮੌਕੇ

ਬਿਜ਼ਨੈੱਸ ਡੈਸਕ : ਰਤਨ ਟਾਟਾ ਦੀ ਕੰਪਨੀ ਟਾਟਾ ਪਾਵਰ ਰੀਨਿਊਏਬਲ ਐਨਰਜੀ ਲਿਮਿਟੇਡ (TPREL) ਤਾਮਿਲਨਾਡੂ ਵਿੱਚ ਵੱਡਾ ਨਿਵੇਸ਼ ਕਰਨ ਜਾ ਰਹੀ ਹੈ। ਕੰਪਨੀ ਦੀ ਤਾਮਿਲਨਾਡੂ ਵਿੱਚ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਵਿੱਚ 70,800 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ। ਟਾਟਾ ਪਾਵਰ ਦੀ ਇਕ ਇਕਾਈ TPREL ਨੇ ਰਾਜ ਦੇ ਨਵਿਆਉਣਯੋਗ ਊਰਜਾ ਦੇ ਲੈਂਡਸਕੇਪ ਦੇ ਵਿਕਾਸ ਅਤੇ ਦੇਸ਼ ਦੀ ਸਵੱਛ ਊਰਜਾ ਤਬਦੀਲੀ ਨੂੰ ਤੇਜ਼ ਕਰਨ ਲਈ ਤਾਮਿਲਨਾਡੂ ਸਰਕਾਰ ਨਾਲ ਦੋ ਸਮਝੌਤਿਆਂ (ਐੱਮਓਯੂ) 'ਤੇ ਹਸਤਾਖ਼ਰ ਕੀਤੇ ਹਨ। 

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਦੱਸ ਦੇਈਏ ਕਿ ਕੰਪਨੀ ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਇਹ ਜਾਣਕਾਰੀ ਦਿੱਤੀ। ਐੱਮਓਯੂ ਦੇ ਇਸ ਸਮਝੌਤੇ 'ਤੇ ਸੋਮਵਾਰ ਨੂੰ ਦਸਤਖ਼ਤ ਕੀਤੇ ਗਏ ਹਨ। ਪਹਿਲੇ ਐੱਮਓਯੂ ਦੇ ਤਹਿਤ TPREL ਅਗਲੇ ਪੰਜ ਤੋਂ ਸੱਤ ਸਾਲਾਂ ਵਿੱਚ ਸੂਰਜੀ, ਹਵਾ, ਹਾਈਬ੍ਰਿਡ (ਇੱਕ ਸਥਾਨ 'ਤੇ ਸੂਰਜੀ ਅਤੇ ਪੌਣ ਊਰਜਾ ਪ੍ਰਾਜੈਕਟ) ਵਰਗੇ ਖੇਤਰਾਂ ਵਿੱਚ 10,000 ਮੈਗਾਵਾਟ ਦੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਨੂੰ ਵਿਕਸਤ ਕਰਨ ਦੇ ਮੌਕਿਆਂ ਦੀ ਖੋਜ ਕਰੇਗਾ।

ਇਹ ਵੀ ਪੜ੍ਹੋ - ਰੱਥ ਦੇ ਰੂਪ 'ਚ ਸਜਾਏ ਵਾਹਨ 'ਚ ਅਯੁੱਧਿਆ ਭੇਜੇ ਜਾਣਗੇ 200 ਕਿੱਲੋ ਲੱਡੂ, ਮਕਰ ਸੰਕ੍ਰਾਂਤੀ ਵੀ ਮਨਾਈ ਜਾਵੇਗੀ

ਰੁਜ਼ਗਾਰ ਦੇ ਮੌਕੇ ਵਧਣਗੇ 
ਇਹ ਨਵਿਆਉਣਯੋਗ ਪ੍ਰਾਜੈਕਟ ਤਾਮਿਲਨਾਡੂ ਵਿੱਚ 50,000 ਏਕੜ ਜ਼ਮੀਨ 'ਤੇ ਸਥਿਤ ਹੋਣਗੇ। ਇਨ੍ਹਾਂ 'ਚ ਲਗਭਗ 70,000 ਕਰੋੜ ਰੁਪਏ ਦੇ ਨਿਵੇਸ਼ ਦੀ ਸੰਭਾਵਨਾ ਹੋਵੇਗੀ। ਕੰਪਨੀ ਨੇ ਕਿਹਾ ਕਿ ਇਸ ਪਹਿਲਕਦਮੀ ਵਿੱਚ ਲਗਭਗ 3,000 ਹਰੀ ਨੌਕਰੀ ਦੇ ਮੌਕੇ ਪੈਦਾ ਕਰਨ ਦੀ ਸਮਰੱਥਾ ਹੈ। 

ਇਹ ਵੀ ਪੜ੍ਹੋ - ਮਾਲਦੀਵ ਨੂੰ ਲੱਗਾ ਇਕ ਹੋਰ ਝਟਕਾ: ਇਸ ਕੰਪਨੀ ਨੇ ਬਾਈਕਾਟ ਕਰ ਯਾਤਰਾ ਬੀਮਾ 'ਤੇ ਲਾਈ ਪਾਬੰਦੀ

ਦੂਜਾ ਸਮਝੌਤਾ ਤਿਰੂਨੇਲਵੇਲੀ ਜ਼ਿਲ੍ਹੇ ਦੇ ਗੰਗਾਈਕੋਂਡਨ ਵਿਖੇ ਦੋ ਪੜਾਵਾਂ ਵਿੱਚ ਚਾਰ ਗੀਗਾਵਾਟ ਸੋਲਰ ਸੈੱਲ ਅਤੇ ਸੋਲਰ ਮੋਡੀਊਲ ਪਲਾਂਟ ਸਥਾਪਤ ਕਰਨ ਲਈ ਨਿਵੇਸ਼ ਪ੍ਰਤੀਬੱਧਤਾ ਨੂੰ 3,800 ਕਰੋੜ ਰੁਪਏ ਤੱਕ ਵਧਾਉਣਾ ਹੈ। 4 ਜੁਲਾਈ, 2022 ਨੂੰ, ਕੰਪਨੀ ਨੇ ਇੱਕ ਐੱਮਓਯੂ 'ਤੇ ਦਸਤਖ਼ਤ ਕੀਤੇ ਸਨ, ਜਿਸ ਵਿੱਚ ਨਿਵੇਸ਼ ਦਾ ਅਨੁਮਾਨ 3,000 ਕਰੋੜ ਰੁਪਏ ਸੀ। ਹੁਣ ਇਸ ਨੂੰ ਵਧਾ ਕੇ 3,800 ਕਰੋੜ ਰੁਪਏ ਕਰਨ ਦਾ ਪ੍ਰਸਤਾਵ ਹੈ।

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News