ਦੇਸ਼ ਦੀ ਪਹਿਲੀ ਰੈਪਿਡ ਰੇਲ ਦਾ ਫਸਟ ਲੁਕ ਜਾਰੀ, 180KM ਪ੍ਰਤੀ ਘੰਟਾ ਹੋਵੇਗੀ ਰਫ਼ਤਾਰ

Saturday, Sep 26, 2020 - 06:14 PM (IST)

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਮੇਰਠ ਵਿਚਕਾਰ ਪ੍ਰਸਤਾਵਿਤ ਦੇਸ਼ ਦੀ ਪਹਿਲੀ ਰੈਪਿਡ ਰੇਲ ਦੀ ਲੁਕ ਜਾਰੀ ਕਰ ਦਿੱਤੀ ਗਈ ਹੈ।

ਸਰਕਾਰ ਵੱਲੋਂ 'ਰੀਜ਼ਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਟਰੇਨ ਦੀ ਪਹਿਲੀ ਝਲਕ ਪੇਸ਼ ਕੀਤੀ ਗਈ ਹੈ, ਜਿਸ ਦਾ ਡਿਜ਼ਾਇਨ ਦਿੱਲੀ ਦੇ ਨਾਮਵਰ ਲੋਟਸ ਟੈਂਪਲ ਤੋਂ ਪ੍ਰੇਰਿਤ ਹੈ।

ਇਹ ਵੀ ਪੜ੍ਹੋ- ਝੋਨੇ ਦੀ MSP 'ਤੇ ਖਰੀਦ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ►ਬਿਜਲੀ ਬਿੱਲਾਂ 'ਚ ਹੋਵੇਗੀ ਵੱਡੀ ਕਮੀ, ਸਰਕਾਰ ਲੈਣ ਜਾ ਰਹੀ ਹੈ ਇਹ ਫ਼ੈਸਲਾ!
PunjabKesari
ਇਹ ਟਰੇਨ ਦਿੱਲੀ-ਗਾਜ਼ਿਆਬਾਦ-ਮੇਰਠ ਮਾਰਗ 'ਤੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜੇਗੀ। ਇਸ 'ਚ ਸੁਰੱਖਿਆ, ਆਰਾਮ ਅਤੇ ਹੋਰ ਸੁਵਿਧਾਵਾਂ ਦਾ ਧਿਆਨ ਰੱਖਿਆ ਗਿਆ ਹੈ। ਇਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਖੜ੍ਹੇ ਹੋ ਕੇ ਵੀ ਯਾਤਰੀ ਆਰਾਮ ਨਾਲ ਸਫਰ ਕਰ ਸਕਣਗੇ। ਇੰਨਾ ਹੀ ਨਹੀਂ ਇਸ 'ਚ ਵਾਈ-ਫਾਈ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਸਾਰੇ ਕੋਚਾਂ 'ਚ ਮੋਬਾਇਲ/ਲੈਪਟਾਪ ਚਾਰਜਿੰਗ ਦੀ ਸੁਵਿਧਾ ਲਾਈ ਜਾਵੇਗੀ। ਕੇਂਦਰੀ ਰਿਹਾਇਸ਼ੀ ਤੇ ਸ਼ਹਿਰੀ ਵਿਕਾਸ ਮੰਤਰਾਲਾ ਦੇ ਸਕੱਤਰ ਦੁਰਗਾਸ਼ੰਕਰ ਮਿਸ਼ਰਾ ਨੇ ਇਸ ਦੀ ਪਹਿਲੀ ਲੁਕ ਤੋਂ ਪਰਦਾ ਚੁੱਕਿਆ।

ਗੁਜਰਾਤ ਦੇ ਸਾਵਲੀ ਪਲਾਂਟ 'ਚ ਹੋਵੇਗਾ ਨਿਰਮਾਣ
ਰੈਪਿਡ ਰੇਲ 'ਚ ਬਿਜ਼ਨੈੱਸ ਕੋਚ ਦੇ ਨਾਲ ਔਰਤਾਂ ਲਈ ਵੀ ਵੱਖਰਾ ਕੋਚ ਹੋਵੇਗਾ। ਇਸ ਟਰੇਨ 'ਚ ਆਟੋਮੈਟਿਕ ਦਰਵਾਜ਼ੇ ਹੋਣਗੇ। ਬਿਜ਼ਨੈੱਸ ਕਲਾਸ 'ਚ ਅਜਿਹੇ ਚਾਰ ਦਰਵਾਜ਼ੇ ਹੋਣਗੇ, ਬਾਕੀ ਕੋਚਾਂ 'ਚ ਤਿੰਨ ਹੋਣਗੇ। 180 ਕਿਲੋਮੀਟਰ ਪ੍ਰਤੀ ਘੰਟੇ ਦੀ ਡਿਜ਼ਾਇਨ ਸਪੀਡ ਵਾਲੀ ਰੈਪਿਡ ਟਰੇਨ ਭਾਰਤ ਦੀ ਪਹਿਲੀ ਆਧੁਨਿਕ ਪ੍ਰਣਾਲੀ ਵਾਲੀ ਟਰੇਨ ਹੈ। ਦਿੱਲੀ ਤੋਂ ਮੇਰਠ ਦਾ ਸਫਰ ਇਹ 1 ਘੰਟੇ 'ਚ ਪੂਰਾ ਕਰੇਗੀ। ਰਾਸ਼ਟਰੀ ਰਾਜਧਾਨੀ ਆਵਾਜਾਈ ਨਿਗਮ (ਐੱਨ. ਸੀ. ਆਰ. ਟੀ. ਸੀ.) ਨੇ ਇਨ੍ਹਾਂ ਟਰੇਨਾਂ ਦੇ ਨਿਰਮਾਣ ਦਾ ਕੰਮ ਬੰਬਾਰਡੀਅਰ ਇੰਡੀਆ ਨੂੰ ਦਿੱਤਾ ਹੈ। ਇਹ ਸਭ ਟਰੇਨਾਂ ਗੁਜਰਾਤ ਦੇ ਸਾਵਲੀ ਪਲਾਂਟ 'ਚ ਬਣਨਗੀਆਂ। ਇਨ੍ਹਾਂ ਰੈਪਿਡ ਟਰੇਨਾਂ 'ਚ ਇਕ ਬਿਜ਼ਨੈੱਸ ਕਲਾਸ ਕੋਚ ਹੋਵੇਗਾ।


Sanjeev

Content Editor

Related News