ਮਾਲਾਬਾਰ ਹਿੱਲ ’ਤੇ ਬਣ ਰਿਹਾ ਹੈ ਰਾਕੇਸ਼ ਝੁਨਝੁਨਵਾਲਾ ਦਾ 13 ਮੰਜ਼ਿਲਾ ਆਲੀਸ਼ਾਨ ਘਰ, ਜਾਣੋ ਖ਼ਾਸੀਅਤ

Tuesday, Mar 22, 2022 - 04:15 PM (IST)

ਮਾਲਾਬਾਰ ਹਿੱਲ ’ਤੇ ਬਣ ਰਿਹਾ ਹੈ ਰਾਕੇਸ਼ ਝੁਨਝੁਨਵਾਲਾ ਦਾ 13 ਮੰਜ਼ਿਲਾ ਆਲੀਸ਼ਾਨ ਘਰ, ਜਾਣੋ ਖ਼ਾਸੀਅਤ

ਨਵੀਂ ਦਿੱਲੀ - ਦੇਸ਼ ’ਚ ਬੁਲ ਮਾਰਕੀਟ ਦੇ ਕਿੰਗ ਕਹੇ ਜਾਣ ਵਾਲੇ ਰਾਕੇਸ਼ ਝੁਨਝੁਨਵਾਲਾ ਦਾ ਇਕ 13 ਮੰਜ਼ਿਲਾ ਆਲੀਸ਼ਾਨ ਘਰ ਮਾਲਾਬਾਰ ਹਿੱਲ ’ਤੇ ਬਣ ਰਿਹਾ ਹੈ। ਮੁਕੇਸ਼ ਅੰਬਾਨੀ ਤੋਂ ਬਾਅਦ ਮੁੰਬਈ ’ਚ ਅਜਿਹਾ ਆਲੀਸ਼ਾਨ ਘਰ ਰੱਖਣ ਵਾਲੇ ਰਾਕੇਸ਼ ਦੂਜੇ ਅਰਬਪਤੀ ਹੋਣਗੇ। ਆਓ ਵੇਖਦੇ ਹਾਂ ਅਜਿਹਾ ਕੀ ਹੈ ਇਸ ਇਮਾਰਤ ’ਚ...

70000 ਵਰਗ ਫੁੱਟ ਰਕਬੇ ’ਚ ਬਣ ਰਿਹਾ ਹੈ ਇਹ ਘਰ

ਮੁੰਬਈ ’ਚ ਦੂਜੇ ਅਰਬਪਤੀ  ਹਨ ਰਾਕੇਸ਼ ਝੁਨਝੁਨਵਾਲਾ  ਜਿਨ੍ਹਾਂ ਦੇ ਕੋਲ ਹੋਵੇਗਾ ਅਜਿਹਾ ਆਲੀਸ਼ਾਨ ਘਰ

ਦੋ ਵਾਰ ’ਚ ਮਿਲਿਆ ਕਬਜ਼ਾ : ਪਹਿਲਾਂ 12 ਮੰਜ਼ਿਲਾ ਰਿਜਵੇ ਅਪਾਰਟਮੈਂਟ ਦੀ ਮਲਕੀਅਤ ਦੋ ਮਲਟੀਨੈਸ਼ਨਲ ਬੈਂਕਾਂ ਦੇ ਕੋਲ ਸੀ। ਇਨ੍ਹਾਂ ’ਚੋਂ ਇਕ ਬੈਂਕ ਸਟੈਂਡਰਡ ਚਾਰਟਡ ਨੇ 2013 ’ਚ ਆਪਣੇ ਹਿੱਸੇ ਦੀਆਂ 6 ਮੰਜ਼ਿਲਾਂ ਵੇਚਣ ਲਈ ਬੋਲੀ ਲੁਆਈ। ਰਾਕੇਸ਼ ਝੁਨਝੁਨਵਾਲਾ ਨੇ 176 ਕਰੋਡ਼ ਦੀ ਸਭ ਤੋਂ ਉੱਚੀ ਬੋਲੀ ਲਾ ਕੇ ਇਸ ਹਿੱਸੇ ਨੂੰ ਖਰੀਦਿਆ। ਉਨ੍ਹਾਂ ਦੀ ਇਹ ਬੋਲੀ ਆਧਾਰ ਕੀਮਤ ਤੋਂ 20 ਫੀਸਦੀ ਜ਼ਿਆਦਾ ਸੀ। ਬਾਕੀ 6 ਮੰਜ਼ਿਲਾਂ ਐੱਚ. ਐੱਸ. ਬੀ. ਸੀ. ਦੇ ਕੋਲ ਸਨ, ਜਿਸ ਨੇ 2017 ’ਚ ਉਨ੍ਹਾਂ ਨੂੰ ਵੇਚਣ ਦਾ ਫੈਸਲਾ ਕੀਤਾ। ਝੁਨਝੁਨਵਾਲਾ ਨੇ 195 ਕਰੋਡ਼ ਦੀ ਸਭ ਤੋਂ ਉੱਚੀ ਬੋਲੀ ਲਾਈ ਅਤੇ ਇਹ ਪੂਰਾ ਟਾਵਰ ਉਨ੍ਹਾਂ ਦਾ ਹੋ ਗਿਆ।

ਪੁਰਾਣੀ ਇਮਾਰਤ ਨੂੰ ਡੇਗਿਆ : ਪੂਰੇ ਟਾਵਰ ’ਤੇ ਕਬਜ਼ਾ ਹੋਣ ਤੋਂ ਬਾਅਦ ਪੁਰਾਣੀ 12 ਮੰਜ਼ਿਲਾ ਇਮਾਰਤ ਨੂੰ ਡੇਗ ਦਿੱਤਾ ਗਿਆ। ਝੁਨਝੁਨਵਾਲਾ ਦੀ ਯੋਜਨਾ ਪਹਿਲਾਂ ਇੱਥੇ ਇਕ ਬੰਗਲਾ ਬਣਾਉਣ ਦੀ ਸੀ ਪਰ ਛੇਤੀ ਹੀ ਇਸ ਨੂੰ ਬਦਲ ਕੇ ਇੱਥੇ 13 ਮੰਜ਼ਿਲਾ ਘਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਤਾਂ ਕਿ ਸਮੁੰਦਰ ਦਾ ਸ਼ਾਨਦਾਰ ਨਜ਼ਾਰਾ ਮਿਲ ਸਕੇ।

ਕਿੰਗ ਸਾਈਜ਼ ਦਾ ਮਤਲਬ

ਬਾਥਰੂਮ : ਬਾਥਰੂਮ ਦਾ ਆਕਾਰ ਉਸ ਤੋਂ ਵੱਡਾ ਹੋਵੇਗਾ, ਜਿੰਨੀ ਜਗ੍ਹਾ ’ਚ ਮੁੰਬਈ ’ਚ ਬਿਲਡਰ ਔਸਤਨ 1 ਬੀ. ਐੱਚ. ਕੇ. ਬਣਾ ਦਿੰਦੇ ਹਨ।

ਬੈੱਡਰੂਮ : ਮਾਸਟਰ ਬੈੱਡਰੂਮ ਦਾ ਆਕਾਰ 731 ਵਰਗ ਫੁੱਟ ਹੈ। ਇਹ ਮੁੰਬਈ ’ਚ ਬਣਨ ਵਾਲੇ ਔਸਤ ਆਕਾਰ ਦੇ 2 ਬੀ. ਐੱਚ. ਕੇ. ਨਾਲੋਂ ਵੀ 20 ਫੀਸਦੀ ਵੱਡਾ ਹੈ।

ਡਾਈਨਿੰਗ ਰੂਮ : ਇਸ ਆਲੀਸ਼ਾਨ ਘਰ ਦੇ ਡਾਈਨਿੰਗ ਰੂਮ ਦਾ ਆਕਾਰ ਮੁੰਬਈ ਦੇ 3 ਬੀ. ਐੱਚ. ਕੇ. ਦੇ ਆਕਾਰ ਨਾਲੋਂ ਵੱਡਾ ਹੈ।

ਕੀ-ਕੀ ਹੋਵੇਗਾ ਇਸ ਘਰ ’ਚ

• 13 ਮੰਜ਼ਿਲਾ ਘਰ ਦੀ ਹਰ ਮੰਜ਼ਿਲ ਦਾ ਖਾਕਾ ਤਿਆਰ ਹੈ।

• ਚੌਥੀ ਮੰਜ਼ਿਲ ’ਤੇ ਬੈਂਕੁਇਟ ਹਾਲ ਹੋਵੇਗਾ, ਜਿੱਥੇ ਪਰਿਵਾਰ ਕੋਈ ਵੀ ਵੱਡਾ ਆਯੋਜਨ ਕਰ ਸਕੇਗਾ।

• 8ਵੀਂ ਮੰਜ਼ਿਲ ’ਤੇ ਜਿਮ ਅਤੇ ਮਸਾਜ ਦੀ ਸਹੂਲਤ ਰਹੇਗੀ।

• 10ਵੀਂ ਮੰਜ਼ਿਲ ’ਤੇ 4 ਵੱਡੇ ਗੈਸਟ ਰੂਮ ਹੋਣਗੇ, ਜੋ ਮਹਿਮਾਨਾਂ ਲਈ ਹੋਣਗੇ।

• 11ਵੀਂ ਮੰਜ਼ਿਲ ’ਤੇ ਰਾਕੇਸ਼ ਝੁਨਝੁਨਵਾਲਾ ਦੇ ਬੱਚੇ ਰਹਿਣਗੇ।

• 12ਵੀਂ ਮੰਜ਼ਿਲ ਰਾਕੇਸ਼ ਅਤੇ ਉਨ੍ਹਾਂ ਦੀ ਪਤਨੀ ਲਈ ਹੋਵੇਗੀ, ਜਿੱਥੇ ਉਹ ਸ਼ਾਹੀ ਜੀਵਨ ਬਤੀਤ ਕਰ ਸਕਣਗੇ।

• 13ਵੀਂ ਮੰਜ਼ਿਲ : ਇਹ ਟੈਰੇਸ ਹੋਵੇਗਾ ਅਤੇ ਇਥੇ ਇਕ ਸਬਜ਼ੀਆਂ ਦਾ ਬਗੀਚਾ, ਖੁੱਲ੍ਹੇ ’ਚ ਬੈਠਣ ਲਈ ਡੈਸਕ ਅਤੇ ਰਾਖਵਾਂ ਖੇਤਰ ਹੋਵੇਗਾ।


author

Harinder Kaur

Content Editor

Related News