ਰੇਲਵੇ ਨੇ ਕੀਤਾ ਵੱਡਾ ਐਲਾਨ, ਸਫਰ ''ਚ ਲੱਖਾਂ ਲੋਕਾਂ ਨੂੰ ਮਿਲੇਗੀ ਰਾਹਤ

Saturday, Oct 27, 2018 - 05:39 PM (IST)

ਰੇਲਵੇ ਨੇ ਕੀਤਾ ਵੱਡਾ ਐਲਾਨ, ਸਫਰ ''ਚ ਲੱਖਾਂ ਲੋਕਾਂ ਨੂੰ ਮਿਲੇਗੀ ਰਾਹਤ

ਨਵੀਂ ਦਿੱਲੀ— ਭਾਰਤੀ ਰੇਲਵੇ ਵਲੋਂ ਕਰੋੜਾਂ ਯਾਤਰੀਆਂ ਨੂੰ ਰਾਹਤ ਦੇਣ ਲਈ ਪਿਛਲੇ ਦਿਨੀ ਕਾਫੀ ਕਦਮ ਚੁੱਕੇ ਗਏ ਹਨ। ਇਸ ਵਾਰ ਰੇਲਵੇ ਵਲੋਂ ਸਫਰ ਦੌਰਾਨ ਵਕੀਲਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਨਵੇਂ ਨਿਯਮ ਅਨੁਸਾਰ ਵਕੀਲਾਂ ਨੂੰ ਵਾਰ ਕਾਊਂਸਲੀ ਵਲੋਂ ਜਾਰੀ ਕੀਤੇ ਗਏ ਪਹਿਚਾਣ ਪੱਤਰ ਦੌਰਾਨ ਵੈਸ਼ ਦਸਤਾਵੇਜ ਮੰਨਿਆ ਜਾਵੇਗਾ। ਇਸ ਨਾਲ ਦੇਸ਼ ਭਰ 'ਚ ਮੌਜੂਦ ਲਗਭਗ 13 ਲੱਖ ਵਕੀਲਾਂ ਨੂੰ ਰਾਹਤ ਮਿਲਣੀ ਤੈਅ ਹੈ। www.legallyindia.com ਵਲੋਂ ਜਾਰੀ ਰਿਪੋਰਟ ਅਨੁਸਾਰ ਦੇਸ਼ਭਰ 'ਚ ਕੁਲ 13 ਲੱਖ ਵਕੀਲ ਹਨ।
ਕੇਰਲ ਹਾਈਕੋਰਟ ਦੇ ਆਦੇਸ਼ 'ਤੇ ਬਦਲਿਆ ਨਿਯਮ
ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਕਿ ਵਕੀਲਾਂ ਦੇ ਆਈਡੀ ਕਾਰਡ ਭੁੱਲਣ ਦੇ ਕਾਰਨ ਉਨ੍ਹਾਂ ਨੂੰ ਸਫਰ 'ਚ ਪਰੇਸ਼ਾਨੀ ਹੋਈ। ਅਜਿਹੇ ਹੀ ਇਕ ਮਾਮਲੇ 'ਤੇ ਕੇਰਲ ਹਾਈਕੋਰਟ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਰੇਲਵੇ ਨੇ ਵਾਰ ਕਾਊਂਸਿਲ ਵਲੋਂ ਜਾਰੀ ਕੀਤੇ ਜਾਣ ਵਾਲੇ ਪਹਿਚਾਣ ਨੂੰ ਮਾਨਤਾ ਦੇ ਦਿੱਤੀ ਹੈ। ਇਸ ਸੰਬੰਧ 'ਚ ਰੇਲਵੇ ਵਲੋਂ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਰੇਲਵੇ ਵਲੋਂ ਹੁਣ ਤੱਕ 11 ਦਸਤਾਵੇਜਾਂ ਨੂੰ ਪਹਿਚਾਣ ਪੱਤਰ ਦੇ ਤੌਰ 'ਤੇ ਮਾਨਤਾ ਦਿੱਤੀ ਗਈ ਹੈ।
ਦਸਤਾਵੇਜਾਂ ਦੀ ਸੰਖਿਆ ਵਧ ਕੇ 12 ਹੋਈ
ਵਾਰ ਕਾਊਂਸਿਲ ਵਲੋਂ ਦਿੱਤੇ ਗਏ ਪ੍ਰਮਾਣ ਪੱਤਰ ਨੂੰ ਮਾਨਤਾ ਕੀਤੇ ਜਾਣ ਤੋਂ ਬਾਅਦ ਅਜਿਹੇ ਦਸਤਾਵੇਜਾਂ ਦੀ ਸੰਖਿਆ ਵਧ ਕੇ 12 ਹੋ ਗਈ ਹੈ। ਇਨ੍ਹਾਂ 'ਚ ਕੋਈ ਵੀ ਇਕ ਦਸਤਾਵੇਜ ਆਪਣੇ ਨਾਲ ਹੋਣ 'ਤੇ ਤੁਸੀਂ ਯਾਤਰਾ ਦੌਰਾਨ ਟਿਕਟ ਨਿਰੀਖਕ ਨੂੰ ਦਿਖਾ ਸਕਦੇ ਹਨ। ਰੇਲਵੇ ਵਲੋਂ ਟਿਕਟਾਂ ਬੁਕਿੰਗ 'ਚ ਦਲਾਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ। ਰੇਲਵੇ ਦਾ ਮੰਨਣ ਹੈ ਕਿ ਓਰਿਜਨਲ ਆਈਡੀ ਕਾਰਡ ਨਾਲ ਰੱਖਣ ਨਾਲ ਦਲਾਲਾਂ ਵਲੋਂ ਬੁੱੱਕ ਕਰਵਾਈ ਗਈ ਟਿਕਟ 'ਤੇ ਯਾਤਰਾ ਕਰਨ ਵਾਲਿਆਂ ਨੂੰ ਲਗਾਮ ਲਗਾਈ ਜਾ ਸਕੇਗੀ। 
ਹੁਣ ਇਹ ਪਹਿਚਾਣ ਪੱਤਰ ਹਨ ਜਰੂਰੀ
ਵੋਟਰ ਆਈਡੀ ਕਾਰਡ
ਪਾਸਪੋਰਟ
ਪੈਨ ਕਾਰਡ
ਡ੍ਰਾਈਵਿੰਗ ਲਾਇਸੈਂਸ
ਕੇਂਦਰ ਅਤੇ ਰਾਜ ਸਰਕਾਰ ਵਲੋਂ ਜਾਰੀ ਕੀਤੇ ਗਏ ਪਹਿਚਾਣ ਪੱਤਰ
ਮਾਨਤਾ ਪ੍ਰਾਪਤ ਸਕੂਲ ਜਾ ਕਾਲਜ ਤੋਂ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਪਹਿਚਾਣ ਪੱਤਰ
ਨੈਸ਼ਨਲਿਕ ਬੈਂਕ ਵਲੋਂ ਫੋਟੋ ਦੇ ਨਾਲ ਜਾਰੀ ਕੀਤੀ ਗਈ ਪਾਸਬੁੱਕ
ਆਧਾਰ ਕਾਰਡ
ਕਿਸੇ ਪੀ.ਐੱਸ.ਯੂ ਜਾ ਕੇਂਦਰ ਸਰਕਾਰ, ਜ਼ਿਲਾ ਪ੍ਰਸ਼ਾਸਨ, ਨਗਰ ਨਿਗਮ ਜਾ ਪੰਚਾਇਤ ਤੋਂ ਜਾਰੀ ਪਹਿਚਾਣ ਪੱਤਰ
ਕਾਊਂਟਰ ਤੋਂ ਟਿਕਟ ਬੁੱਕ ਕਰਵਾਉਣ ਦੀ ਸਥਿਤੀ 'ਚ ਤੁਸੀਂ ਫੋਟੋ ਲੱਗੇ ਹੋਏ ਰਾਸ਼ਨਕਾਰਡ ਦੀ ਪ੍ਰਮਾਣਿਤ ਪ੍ਰਤੀ ਜਾ ਬੈਂਕ ਪਾਸਬੁੱਕ ਨੂੰ ਵੀ ਪਹਿਚਾਣ ਪੱਤਰ ਦੇ ਤੌਰ 'ਤੇ ਮੰਨਿਆ ਜਾਂਦਾ ਹੈ।
ਬੈਂਕ ਵਲੋਂ ਜਾਰੀ ਕੀਤੇ ਗਿਆ ਕ੍ਰੈਡਿਡ ਕਾਰਡ ਜਿਸ 'ਚ ਤੁਹਾਡੀ ਫੋਟੋ ਹੋਵੇ।
ਰੇਲਵੇ ਨੇ ਹੁਣ ਵਾਰ ਕਾਊਸਿਲ ਵਲੋਂ ਜਾਰੀ ਕੀਤੇ ਗਏ ਪਹਿਚਾਣ ਪੱਤਰ ਨੂੰ ਵੀ ਮਾਨਤਾ ਦੇ ਦਿੱਤੀ ਹੈ।


Related News