ਹੋਲੀ ''ਤੇ ਨਹੀਂ ਮਿਲ ਰਹੀ ਕੰਫਰਮ ਟਿਕਟ ਤਾਂ ਨਾ ਹੋਵੋ ਪਰੇਸ਼ਾਨ, ਰੇਲਵੇ ਚਲਾਉਣ ਜਾ ਰਿਹੈ ਸਪੈਸ਼ਲ ਟ੍ਰੇਨ

02/21/2020 12:07:40 PM

ਨਵੀਂ ਦਿੱਲੀ — ਹੋਲੀ ਦਾ ਤਿਓਹਾਰ ਜਲਦੀ ਹੀ ਆਉਣ ਵਾਲਾ ਹੈ ਅਤੇ ਇਸ ਖਾਸ ਮੌਕੇ 'ਤੇ ਲੋਕਾਂ ਨੇ ਆਪਣੇ-ਆਪਣੇ ਘਰ ਜਾਣ ਦੀ ਪਲਾਨਿੰਗ ਸ਼ੁਰੂ ਕਰ ਦਿੱਤੀ ਹੋਵੇਗੀ। ਆਮਤੌਰ 'ਤੇ ਤਿਓਹਾਰਾਂ ਦੌਰਾਨ ਯਾਤਰੀਆਂ ਦੀ ਵਧਦੀ ਗਿਣਤੀ ਕਾਰਨ ਵੱਡੀ ਸੰਖਿਆ ਵਿਚ ਲੋਕਾਂ ਨੂੰ ਘਰ ਜਾਣ ਲਈ ਟ੍ਰੇਨ ਦੀ ਕੰਫਰਮ ਟਿਕਟ ਮਿਲਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਇਸੇ ਗੱਲ ਦੀ ਚਿੰਤਾ ਹੈ ਤਾਂ ਹੁਣ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਭਾਰਤੀ ਰੇਲਵੇ ਨੇ ਹੋਲੀ ਦੇ ਮੌਕੇ 'ਤੇ ਕੁਝ ਨਵੀਂਆਂ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਇੰਤਜ਼ਾਮ ਕੀਤਾ ਹੈ।

ਇਹ  ਸਪੈਸ਼ਲ ਟ੍ਰੇਨਾਂ ਪੂਣੇ ਤੋਂ ਪਟਨਾ, ਗਾਂਧੀ ਧਾਮ ਤੋਂ ਭਾਗਲਪੁਰ ਸਮੇਤ ਕਈ ਸ਼ਹਿਰਾਂ ਦਰਮਿਆਨ ਚਲਣਗੀਆਂ। ਜੇਕਰ ਤੁਹਾਨੂੰ ਰਿਜ਼ਰਵੇਸ਼ਨ ਨਹੀਂ ਮਿਲ ਰਿਹਾ ਤਾਂ ਇਹ ਟ੍ਰੇਨਾਂ ਬਿਹਤਰ ਵਿਕਲਪ ਸਾਬਤ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਆਨੰਦ ਵਿਹਾਰ, ਵਾਰਾਣਸੀ, ਹਜਰਤ ਨਿਜਾਮੁਦੀਨ, ਚੰਡੀਗੜ੍ਹ, ਨੰਗਲ ਡੈਮ, ਬਠਿੰਡਾ ਅਤੇ ਕਟੜਾ ਲਈ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਹੋ ਸਕਦਾ ਹੈ। ਟ੍ਰੇਨਾਂ ਵਿਚ ਥਰਡ ਏ.ਸੀ., ਸਲੀਪਰ ਅਤੇ ਜਨਰਲ ਕੋਚ ਲਗਾਏ ਜਾਣਗੇ।

ਸਪੈਸ਼ਨਲ ਟ੍ਰੇਨਾਂ ਦੀ ਸੂਚੀ

  • ਟ੍ਰੇਨ ਨੰਬਰ 03253- ਵੀਰਵਾਰ 5 ਮਾਰਚ ਨੂੰ ਸਵੇਰੇ 10 ਵਜੇ ਪਟਨਾ ਤੋਂ ਰਵਾਨਾ ਹੋਵੇਗੀ ਜਿਹੜੀ ਕਿ ਅਗਲੇ ਦਿਨ ਯਾਨੀ ਸ਼ੁੱਕਰਵਾਰ ਸ਼ਾਮ ਨੂੰ 6:20 ਵਜੇ ਪੁਣੇ ਪਹੁੰਚੇਗੀ।
  • ਟ੍ਰੇਨ ਨੰਬਰ 03254 - ਸ਼ੁੱਕਰਵਾਰ 6 ਮਾਰਚ ਨੂੰ ਰਾਤ 8:45 ਵਜੇ ਪੁਣੇ ਤੋਂ ਰਵਾਨਾ ਹੋਵੇਗੀ ਅਤੇ ਤੀਜੇ ਦਿਨ ਯਾਨੀ ਕਿ ਐਤਵਾਰ ਨੂੰ 7 ਵਜੇ ਪਟਨਾ ਪਹੁੰਚੇਗੀ। 
  • ਵੈਸ਼ਣੋ ਦੇਵੀ ਕਟੜਾ-ਵਾਰਾਣਸੀ ਹੋਲੀ ਸਪੈਸ਼ਲ(04612) 01 ਮਾਰਚ 'ਤੇ 08 ਮਾਰਚ ਐਤਵਾਰ ਨੂੰ ਚਲਾਈਆਂ ਜਾਣਗੀਆਂ।
  • ਨਵੀਂ ਦਿੱਲੀ-ਵਾਰਾਣਸੀ ਹੋਲੀ ਸਪੈਸ਼ਲ(04074) 3 ਤੋਂ 10 ਮਾਰਚ ਤੱਕ ਹਰੇਕ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦੁਪਹਿਰ ਦੇ ਸਮੇਂ 3:30 ਵਜੇ ਚੱਲੇਗੀ।
  • ਉੱਤਰ ਰੇਲਵੇ ਨੇ ਜੰਮੂ ਤੋਂ ਲਖਨਊ ਅਤੇ ਵਾਰਾਣਸੀ ਹੁੰਦੇ ਹੋਏ ਦੋ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। 
  • ਇਸ ਤੋਂ ਇਲਾਵਾ ਪੱਛਮੀ ਰੇਲਵੇ(Western Railway) ਨੇ ਵੀ ਕਈ ਹੋਲੀ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ।

Related News