ਟਿਕਟ ਕੈਂਸਲੇਸ਼ਨ ਨਾਲ ਰੇਲਵੇ ਨੂੰ 1,400 ਕਰੋੜ ਰੁਪਏ ਦੀ ਕਮਾਈ

Saturday, Aug 05, 2017 - 09:41 AM (IST)

ਟਿਕਟ ਕੈਂਸਲੇਸ਼ਨ ਨਾਲ ਰੇਲਵੇ ਨੂੰ 1,400 ਕਰੋੜ ਰੁਪਏ ਦੀ ਕਮਾਈ

ਨਵੀਂ ਦਿੱਲੀ—ਭਾਰਤੀ ਰੇਲਵੇ ਨੂੰ 2016-17 'ਚ ਟਿਕਟ ਕੈਂਸਲੇਸ਼ਨ ਨਾਲ 1,400 ਕਰੋੜ ਰੁਪਏ ਦੀ ਕਮਾਈ ਹੋਈ ਹੈ। ਸਰਕਾਰ ਦੇ ਮੁਤਾਬਕ ਇਹ ਪਿਛਲੇ ਵਿਤ ਸਾਲ ਦੀ ਤੁਲਨਾ 'ਚ 25 ਫੀਸਦੀ ਜ਼ਿਆਦਾ ਹੈ। ਆਮਦਨ 'ਚ ਵਾਧੇ ਦੇ ਪਿਛੇ ਵੱਡੀ ਵਜ੍ਹਾਂ ਨਵੰਬਰ 2015 'ਚ ਕੈਂਸਲੇਸ਼ਵ ਚਾਰਜ ਨੂੰ ਦੌਗੁਣਾ ਕੀਤਾ ਜਾਣਾ ਹੈ।
ਰੇਲਵੇ ਰਾਜ ਮੰਤਰੀ ਰਾਜੇਨ ਗੋਹੇਨ ਨੇ ਰਾਜਸਭਾ 'ਚ ਇਕ ਲਿਖਤੀ ਜਵਾਬ 'ਚ ਦੱਸਿਆ, ' ਪਿਛਲੇ ਵਿੱਤ ਸਾਲ ਦੀ ਤੁਲਨਾ 'ਚ 2016-17 'ਚ ਟਿਕਟ ਕੈਂਸਲੇਸ਼ਨ ਨਾਲ ਹੋਣ ਵਾਲੀ ਆਮਦਨ 'ਚ 25 ਫੀਸਦੀ ਵਾਧਾ ਹੋਇਆ ਹੈ। ' ਟਿਕਟ ਕੈਂਸਲ ਕਰਾਉਣ 'ਤੇ ਰੇਲਵੇ ਪੈਸੇਂਜਰਸ ਰੂਲਸ 2015 ਦੇ ਤਹਿਤ ਸ਼ੁਲਕ ਵਸੂਲ ਕੀਤਾ ਜਾਂਦਾ ਹੈ.
ਨਵੰਬਰ 2015 ਤੋਂ ਲਾਗੂ ਨਵੇਂ ਨਿਯਮ ਦੇ ਮੁਤਾਬਕ. ਏ.ਸੀ-3 ਕੋਚ ਕਨਫਰਮ ਟਿਕਟ ਨੂੰ ਟਰੇਨ ਛੂਟਣ ਦੇ ਸਮੇਂ 48 ਘੰਟੇ ਪਹਿਲਾ ਕਰਾਉਣ 'ਤੇ 180 ਰੁਪਏ ਚਾਰਜ ਕੀਤਾ ਜਾਂਦਾ ਹੈ। ਜੋ ਕਿ ਪਹਿਲਾ 90 ਰੁਪਏ ਸੀ। ਇਸੇ ਤਰ੍ਹਾਂ ਏ.ਸੀ-2 ਟਿਕਟ ਦੇ ਲਈ ਇਹ ਸ਼ੁਲਕ 100 ਰੁਪਏ ਤੋਂ ਵਧਾ ਕੇ 200 ਰੁਪਏ ਕਰ ਦਿੱਤਾ ਗਿਆ ਸੀ। ਸਲੀਪਰ ਕਲਾਸ ਦੇ ਕਨਫਰਮ ਟਿਕਟ ਦਾ ਕੈਂਸਲੇਸ਼ਨ ਚਾਰਜ ਨੂੰ ਵੀ ਦੌਗੁਣਾ ਕਰ 120 ਰੁਪਏ ਕਰ ਦਿੱਤਾ ਗਿਆ ਹੈ।


Related News