PVR ਆਈਨਾਕਸ ਦੀ 2024-25 ’ਚ 70 ਘਾਟੇ ਵਾਲੀਆਂ ਸਕ੍ਰੀਨਾਂ ਬੰਦ ਕਰਨ ਦੀ ਯੋਜਨਾ
Monday, Sep 02, 2024 - 12:08 PM (IST)
ਨਵੀਂ ਦਿੱਲੀ (ਭਾਸ਼ਾ) - ਸਿਨੇਮਾਘਰ ਚਲਾਉਣ ਵਾਲੀ ਪੀ. ਵੀ. ਆਰ. ਆਈਨਾਕਸ ਨੇ ਵਿੱਤੀ ਸਾਲ 2024-25 ’ਚ 70 ਘਾਟੇ ’ਚ ਚੱਲ ਰਹੀਆਂ ਸਕ੍ਰੀਨਾਂ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਹੈ। ਆਪਣੀ ਤਾਜ਼ਾ ਸਾਲਾਨਾ ਰਿਪੋਰਟ ’ਚ ਕੰਪਨੀ ਮੁੰਬਈ, ਪੁਣੇ ਅਤੇ ਵਡੋਦਰਾ ਵਰਗੇ ਮੁੱਖ ਸਥਾਨਾਂ ’ਚ ਗੈਰ-ਮੁੱਖ ਰੀਅਲ ਅਸਟੇਟ ਜਾਇਦਾਦਾਂ ਦੇ ਮੋਨੇਟਾਈਜ਼ੇਸ਼ਨ ਯਾਨੀ ਬਾਜ਼ਾਰ ’ਤੇ ਚੜ੍ਹਾਉਣ ਲਈ ਵੀ ਕਦਮ ਉਠਾਵੇਗੀ।
ਇਹ ਵੀ ਪੜ੍ਹੋ : ਨਗਰ ਨਿਗਮ ਦੇ 100 ਕਰੋੜ ਦੇ ਰੈਵੇਨਿਊ ਦਾ ਨੁਕਸਾਨ, ਅਜੇ ਵੀ ਫਿਕਸ ਨਹੀਂ ਹੋਏ ਟੈਂਡਰ ਦੀ ਰਿਜ਼ਰਵ ਪ੍ਰਾਈਸ
ਇਹ ਵੀ ਪੜ੍ਹੋ : CM ਮਾਨ ਨੇ ਨਿਭਾਇਆ ਵਾਅਦਾ, NOC ਤੋਂ ਬਿਨਾਂ ਹੋਵੇਗੀ ਇਨ੍ਹਾਂ ਪਲਾਟਾਂ ਦੀ ਰਜਿਸਟਰੀ
ਕੰਪਨੀ ਨਾਲ ਹੀ ਵਿੱਤੀ ਸਾਲ 2024-25 ’ਚ 120 ਨਵੀਆਂ ਸਕ੍ਰੀਨਾਂ ਜੋੜੇਗੀ। ਉਹ ਅਜਿਹੇ ਮੌਕੇ ਲੱਭ ਰਹੀ ਹੈ, ਜਿੱਥੇ ਵਾਧੇ ਦੀ ਚੰਗੀ ਸੰਭਾਵਨਾ ਹੈ। ਲੱਗਭਗ 40 ਫੀਸਦੀ ਨਵੀਆਂ ਸਕ੍ਰੀਨਾਂ ਦੱਖਣ ਭਾਰਤ ’ਚ ਖੋਲ੍ਹੀਆਂ ਜਾਣਗੀਆਂ। ਕੰਪਨੀ ਆਪਣੀ ਮੱਧ ਤੋਂ ਲੰਮੀ ਮਿਆਦ ਦੀ ਰਣਨੀਤੀ ਅਨੁਸਾਰ ਇਸ ਖੇਤਰ ’ਤੇ ਖਾਸ ਤੌਰ ਨਾਲ ਧਿਆਨ ਦੇ ਰਹੀ ਹੈ।
ਇਹ ਵੀ ਪੜ੍ਹੋ : ਦੀਵਾਲੀ ’ਤੇ ਡਰਾਈ ਫਰੂਟਸ ਤੋਹਫ਼ੇ ’ਚ ਦੇਣਾ ਪਵੇਗਾ ਮਹਿੰਗਾ, 80 ਫ਼ੀਸਦੀ ਮਹਿੰਗਾ ਹੋਇਆ ਕਾਜੂ
ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਕਈ ਨਿਯਮ, ਜਾਣੋ ਆਮ ਆਦਮੀ ’ਤੇ ਕੀ ਪਵੇਗਾ ਅਸਰ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8