ਸਿਨੇਮਾਹਾਲ ਬੰਦ ਹੋਣ ਦੀ ਵਜ੍ਹਾ ਨਾਲ PVR ਨੇ ਕੀਤਾ ਇਹ ਵੱਡਾ ਫ਼ੈਸਲਾ

Sunday, Sep 06, 2020 - 03:35 PM (IST)

ਸਿਨੇਮਾਹਾਲ ਬੰਦ ਹੋਣ ਦੀ ਵਜ੍ਹਾ ਨਾਲ PVR ਨੇ ਕੀਤਾ ਇਹ ਵੱਡਾ ਫ਼ੈਸਲਾ

ਨਵੀਂ ਦਿੱਲੀ— ਮਲਟੀਪਲੇਕਸ ਸੀਰੀਜ਼ ਚਲਾਉਣ ਵਾਲੀ ਪੀ. ਵੀ. ਆਰ. ਨੇ ਕੋਵਿਡ-19 ਮਹਾਮਾਰੀ ਵਿਚਕਾਰ ਲਾਗਤ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਆਪਣੀ ਨਿਵੇਸ਼ ਯੋਜਨਾ ਨੂੰ ਟਾਲ ਦਿੱਤਾ ਹੈ।

ਮਹਾਮਾਰੀ ਦੀ ਵਜ੍ਹਾ ਨਾਲ ਚਾਲੂ ਵਿੱਤੀ ਸਾਲ 'ਚ ਕੰਪਨੀ ਦੇ ਮੁਨਾਫੇ 'ਚ ਭਾਰੀ ਗਿਰਾਵਟ ਆਉਣ ਦਾ ਅੰਦਾਜ਼ਾ ਹੈ। ਦੇਸ਼ ਭਰ 'ਚ ਸਿਨੇਮਾ ਹਾਲ ਇਸ ਸਾਲ ਮਾਰਚ ਤੋਂ ਬੰਦ ਹਨ।

ਪੀ. ਵੀ. ਆਰ. ਲਿਮਟਿਡ ਦੇ ਮੁੱਖ ਸੰਚਾਲਨ ਅਧਿਕਾਰੀ (ਸੀ. ਐੱਫ. ਓ.) ਨਿਤਿਨ ਸੂਦ ਨੇ ਕੰਪਨੀ ਦੀ 2019-20 ਦੀ ਸਾਲਾਨਾ ਰਿਪੋਰਟ 'ਚ ਕਿਹਾ, ''ਅਸੀਂ ਅਸਥਾਈ ਤੌਰ 'ਤੇ ਆਪਣੀ ਪੂੰਜੀਗਤ ਖਰਚ ਯੋਜਨਾ ਦੇ ਕਾਫ਼ੀ ਵੱਡੇ ਹਿੱਸੇ ਨੂੰ ਟਾਲ ਦਿੱਤਾ ਹੈ। ਤਾਲਾਬੰਦੀ ਤੋਂ ਪਹਿਲਾਂ ਅਸੀਂ ਇਹ ਨਿਵੇਸ਼ ਦੀ ਯੋਜਨਾ ਬਣਾਈ ਸੀ। ਤਾਲਾਬੰਦੀ ਪੂਰੀ ਤਰ੍ਹਾਂ ਖ਼ਤਮ ਹੋਣ ਤੋਂ ਬਾਅਦ ਸਾਰੇ ਪ੍ਰਮੁੱਖ ਪੂੰਜੀਗਤ ਖਰਚਿਆਂ ਦਾ ਨਵੇਂ ਸਿਰਿਓਂ ਹਿਸਾਬ-ਕਿਤਾਬ ਲਾਇਆ ਜਾਵੇਗਾ।'' ਪੀ. ਵੀ. ਆਰ. ਨੇ ਕਿਹਾ ਕਿ ਸਿਰਫ ਸਿਨੇਮਾ ਹੀ ਉਸ ਦਾ ਪ੍ਰਮੁੱਖ ਕਾਰੋਬਾਰ ਹੈ। ਸਿਨੇਮਾਹਾਲ ਬੰਦ ਹੋਣ ਦੀ ਵਜ੍ਹਾ ਨਾਲ ਕੰਪਨੀ ਨੂੰ ਹੋਰ ਪਾਸਿਓਂ ਕਮਾਈ ਨਹੀਂ ਹੋ ਰਹੀ। ਇੱਥੋਂ ਤੱਕ ਕਿ ਲਾਕਡਾਊਨ ਹਟਣ ਪਿੱਛੋਂ ਵੀ ਕੰਪਨੀ ਦਾ ਕਾਰੋਬਾਰ ਆਮ ਹੋਣ ਤੱਕ ਉਸ ਦੀ ਆਮਦਨ ਪ੍ਰਭਾਵਿਤ ਰਹੇਗੀ।


author

Sanjeev

Content Editor

Related News