ਪੰਜਾਬ ’ਚ ਜਿਓ ਦਾ ਦਬਦਬਾ ਬਰਕਰਾਰ, ਅਪ੍ਰੈਲ ’ਚ ਵੀ ਸਭ ਤੋਂ ਜ਼ਿਆਦਾ ਗਾਹਕ ਜੋਡ਼ੇ : ਟਰਾਈ

07/03/2019 10:58:51 AM

ਚੰਡੀਗੜ੍ਹ  — ਰਿਲਾਇੰਸ ਜਿਓ 1.22 ਕਰੋਡ਼ ਗਾਹਕਾਂ ਦੇ ਉੱਚੇ ਗਾਹਕ ਆਧਾਰ ਦੇ ਨਾਲ ਪੰਜਾਬ ’ਚ ਨਿਰਵਿਵਾਦ ਰੂਪ ਨਾਲ ਮਾਰਕੀਟ ਲੀਡਰ ਬਣਿਆ ਹੋਇਆ ਹੈ ਅਤੇ ਹਰ ਮਹੀਨੇ ਆਪਣਾ ਗਾਹਕ ਆਧਾਰ ਵਧਾ ਰਿਹਾ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਵਲੋਂ ਜਾਰੀ ਕੀਤੇ ਗਏ ਤਾਜ਼ਾ ਦੂਰਸੰਚਾਰ ਸਬਸਕ੍ਰਿਪਸ਼ਨ ਅੰਕੜਿਆਂ ਅਨੁਸਾਰ ਜਿਓ ਨੇ ਲਗਾਤਾਰ ਪੰਜਾਬ ’ਚ ਆਪਣਾ ਦਬਦਬਾ ਬਣਾਇਆ ਹੋਇਆ ਹੈ।

ਪੰਜਾਬ ’ਚ ਆਪਣੇ ਸਭ ਤੋਂ ਵੱਡੇ ਟਰੂ 4-ਜੀ ਨੈੱਟਵਰਕ ਕਾਰਣ ਸੂਬੇ ਦੇ ਨੌਜਵਾਨਾਂ ਅਤੇ ਵਿਸ਼ੇਸ਼ ਰੂਪ ਨਾਲ ਪੇਂਡੂ ਖੇਤਰਾਂ ’ਚ ਜਿਓ ਫੋਨ ਦੀ ਸਫਲਤਾ ਦੇ ਨਾਲ ਵੱਡੀ ਗਿਣਤੀ ’ਚ ਅਪਣਾਏ ਜਾਣ ਕਾਰਣ ਜਿਓ ਨੇ ਅਪ੍ਰੈਲ ਮਹੀਨੇ ’ਚ ਹੀ 1.50 ਲੱਖ ਨਵੇਂ ਗਾਹਕ ਜੋਡ਼ੇ ਹਨ। ਉਥੇ ਹੀ ਏਅਰਟੈੱਲ ਨੇ ਇਸ ਦੌਰਾਨ 72,000 ਗਾਹਕ ਗੁਆਏ ਹਨ। ਵੋਡਾਫੋਨ ਆਇਡੀਆ ਨੇ ਇਸ ਦੌਰਾਨ ਅਪ੍ਰੈਲ ਮਹੀਨੇ ’ਚ ਪੰਜਾਬ ਸਰਕਲ ’ਚ 33,000 ਅਤੇ ਬੀ. ਐੱਸ. ਐੱਨ. ਐੱਲ. ਨੇ 20,000 ਨਵੇਂ ਗਾਹਕ ਆਪਣੇ-ਆਪਣੇ ਨੈੱਟਵਰਕ ’ਚ ਜੋਡ਼ੇ ਹਨ। ਪੰਜਾਬ ਸਰਕਲ ’ਚ ਪੰਜਾਬ ਦੇ ਨਾਲ ਚੰਡੀਗੜ੍ਹ ਅਤੇ ਪੰਚਕੂਲਾ ਵੀ ਸ਼ਾਮਲ ਹਨ।

ਟਰਾਈ ਦੀ ਰਿਪੋਰਟ ਅਨੁਸਾਰ 30 ਅਪ੍ਰੈਲ ਤੱਕ ਜਿਓ ਪੰਜਾਬ ’ਚ 1.22 ਕਰੋਡ਼ ਗਾਹਕਾਂ ਦੇ ਨਾਲ ਸਭ ਤੋਂ ਪਸੰਦੀਦਾ ਅਤੇ ਮੋਹਰੀ ਟੈਲੀਕਾਮ ਆਪ੍ਰੇਟਰ ਹੈ, ਜਿਸ ਤੋਂ ਬਾਅਦ ਵੋਡਾਫੋਨ ਆਇਡੀਆ 1.09 ਕਰੋਡ਼ ਗਾਹਕਾਂ ਦੇ ਨਾਲ ਦੂਜੇ ਨੰਬਰ ’ਤੇ, 1 ਕਰੋਡ਼ ਗਾਹਕਾਂ ਦੇ ਨਾਲ ਏਅਰਟੈੱਲ ਤੀਸਰੇ ਨੰਬਰ ’ਤੇ ਅਤੇ ਬੀ. ਐੱਸ. ਐੱਨ. ਐੱਲ. 55 ਲੱਖ ਗਾਹਕਾਂ ਦੇ ਨਾਲ ਚੌਥੇ ਨੰਬਰ ’ਤੇ ਹੈ।

ਟਰਾਈ ਦੀ ਤਾਜ਼ਾ ਰਿਪੋਰਟ ਅਨੁਸਾਰ ਜਿਓ ਹੁਣ ਪੰਜਾਬ ’ਚ ਵਿਆਪਕ ਤੌਰ ’ਤੇ ਮਾਰਕੀਟ ਲੀਡਰ ਹੈ, ਜਿਸ ਦੇ ਕੋਲ ਟੈਲੀਕਾਮ ਪ੍ਰਦਰਸ਼ਨ ਅਰਥਾਤ ਰੈਵੇਨਿਊ ਮਾਰਕੀਟ ਸ਼ੇਅਰ (ਆਰ. ਐੱਮ. ਐੱਸ.) ਅਤੇ ਕਸਟਮਰ ਮਾਰਕੀਟ ਸ਼ੇਅਰ (ਸੀ. ਐੱਮ. ਐੱਸ.) ਦੋਵਾਂ ਪ੍ਰਮੁੱਖ ਮਾਪਦੰਡਾਂ ’ਚ ਸਿਖਰ ਸਥਾਨ ਹੈ।

ਕੰਪਨੀ ਅਨੁਸਾਰ ਪੰਜਾਬ ’ਚ ਜਿਓ ਦੀ ਤੇਜ਼ ਵਾਧੇ ’ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸ ਦਾ ਮਜ਼ਬੂਤ ਅਤੇ ਸਭ ਤੋਂ ਵੱਡਾ ਟਰੂ 4-ਜੀ ਨੈੱਟਵਰਕ ਹੈ। ਇਹ ਸੂਬੇ ’ਚ ਰਿਵਾਇਤੀ 2-ਜੀ, 3-ਜੀ ਜਾਂ 4-ਜੀ ਨੈੱਟਵਰਕ ਨਾਲੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁਲ ਡਾਟਾ ਟਰੈਫਿਕ ਦਾ ਦੋ-ਤਿਹਾਈ ਤੋਂ ਜ਼ਿਆਦਾ ਸਹਿਣ ਕਰਦਾ ਹੈ।


Related News