ਪੰਜਾਬ ਨੈਸ਼ਨਲ ਬੈਂਕ ''ਤੇ RBI ਨੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ

11/13/2020 10:13:54 PM

ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 'ਪੇਮੈਂਟ ਐਂਡ ਸੈਟਲਮੈਂਟ ਸਿਸਟਮ' ਕਾਨੂੰਨ ਦੇ ਉਲੰਘਣ ਨੂੰ ਲੈ ਕੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਤੇ ਇਕ ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਪੀ. ਐੱਨ. ਬੀ. ਨੇ ਸ਼ੁੱਕਰਵਾਰ ਨੂੰ ਸਟਾਕ ਐਕਸਚੇਂਜ ਨੂੰ ਇਹ ਜਾਣਕਾਰੀ ਦਿੱਤੀ।

ਸੂਚਨਾ 'ਚ ਕਿਹਾ ਗਿਆ ਹੈ, ''ਰਿਜ਼ਰਵ ਬੈਂਕ ਨੇ ਪਾਇਆ ਕਿ ਬੈਂਕ, ਅਪ੍ਰੈਲ, 2010 ਤੋਂ ਡਰੁੱਕ ਪੀ. ਐੱਨ. ਬੀ. ਬੈਂਕ ਲਿ. ਭੂਟਾਨ (ਬੈਂਕ ਦੀ ਕੌਮਾਂਤਰੀ ਸ਼ਾਖ਼ਾ) ਨਾਲ ਇਕ ਦੋ-ਪੱਖੀ ਸਾਂਝੀ ਏ. ਟੀ. ਐੱਮ. ਵਿਵਸਥਾ ਦਾ ਸੰਚਾਲਨ ਕਰ ਰਿਹਾ ਹੈ, ਜਦੋਂ ਕਿ ਇਸ ਲਈ ਉਸ ਨੇ ਰਿਜ਼ਰਵ ਬੈਂਕ ਦੀ ਮਨਜ਼ੂਰੀ ਨਹੀਂ ਲਈ ਹੈ।''

ਰਿਜ਼ਰਵ ਬੈਂਕ ਨੇ ਭੁਗਤਾਨ ਤੇ ਨਿਪਟਾਰਾ ਪ੍ਰਣਾਲੀ ਕਾਨੂੰਨ, 2007 (ਪੀ. ਐੱਸ. ਐੱਸ. ਕਾਨੂੰਨ) ਦੀ ਧਾਰਾ 26 (6) ਦੇ ਉਪਲੰਘਣ ਲਈ ਪੀ. ਐੱਨ. ਬੀ. 'ਤੇ ਇਹ ਜੁਰਮਾਨਾ ਲਾਇਆ ਹੈ। ਬੀ. ਐੱਸ. ਈ. 'ਚ ਪੀ. ਐੱਨ. ਬੀ. ਦਾ ਸ਼ੇਅਰ ਸ਼ੁੱਕਰਵਾਰ ਨੂੰ 1.37 ਫ਼ੀਸਦੀ ਦੀ ਤੇਜ਼ੀ ਨਾਲ 29.50 ਰੁਪਏ 'ਤੇ ਬੰਦ ਹੋਇਆ।


Sanjeev

Content Editor

Related News