ਬੇਮੌਸਮੀ ਬਰਸਾਤ ਕਾਰਨ ਮਹਿੰਗੀਆਂ ਹੋ ਸਕਦੀਆਂ ਨੇ ਦਾਲਾਂ, ਕੀਮਤਾਂ 35 ਫ਼ੀਸਦੀ ਤੱਕ ਵਧਣ ਦਾ ਅੰਦਾਜ਼ਾ
Wednesday, Sep 20, 2023 - 12:29 PM (IST)
ਬਿਜ਼ਨੈੱਸ ਡੈਸਕ : ਮਾਨਸੂਨ 'ਚ ਦੇਰੀ ਹੋਣ ਦੇ ਕਾਰਨ ਦਾਲਾਂ ਦੀਆਂ ਫ਼ਸਲਾਂ ਦੀ ਬੀਜਾਈ ਪਹਿਲਾਂ ਹੀ ਦੇਰੀ ਨਾਲ ਹੋਈ ਹੈ। ਇਸ ਕਾਰਨ ਸਾਉਣੀ ਦੇ ਸੀਜ਼ਨ 'ਚ ਇਸ ਦਾ ਰਕਬਾ ਵੀ ਘਟ ਗਿਆ ਹੈ। ਬੀਜਾਈ ਤੋਂ ਬਾਅਦ ਜਦੋਂ ਫ਼ਸਲ ਨੂੰ ਪਾਣੀ ਦੀ ਵਧੇਰੇ ਜ਼ਰੂਰਤ ਸੀ ਤਾਂ ਬਰਸਾਤ ਨਹੀਂ ਹੋਈ, ਜਿਸ ਕਾਰਨ ਫ਼ਸਲ ਦੀ ਪੈਦਾਵਾਰ ਘਟ ਸਕਦੀ ਹੈ। ਇਸ ਨਾਲ ਦਾਲਾਂ ਦੀਆਂ ਕੀਮਤਾਂ ਘਟਣ ਦੀ ਉਮੀਦ ਨਹੀਂ ਹੈ। ਸੂਤਰਾਂ ਅਨੁਸਾਰ ਮਾਨਸੂਨ ਦੀ ਬਰਸਾਤ ਉੜਦ ਅਤੇ ਮੂੰਗੀ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਪਰ ਅਰਹਰ ਦੀ ਕਟਾਈ ਦੇਰ ਨਾਲ ਹੋਵੇਗੀ, ਇਸ ਲਈ ਇਹ ਵਰਖਾ ਅਰਹਰ ਦੀ ਫ਼ਸਲ ਲਈ ਲਾਹੇਵੰਦ ਸਾਬਿਤ ਹੋਵੇਗੀ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਹੁਣ ਫਲਾਇਟ 'ਚ ਨਹੀਂ ਮਿਲਣਗੇ ਕੈਨ, ਇਹ ਹੋਵੇਗਾ ਵਿਕਲਪ
ਸੂਤਰਾਂ ਅਨੁਸਾਰ ਪਿਛਲੇ ਸਾਲ 127 ਲੱਖ ਹੈਕਟੇਅਰ 'ਚ ਦਾਲਾਂ ਦੀ ਬੀਜਾਈ ਕੀਤੀ ਗਈ ਸੀ, ਜਦਕਿ ਇਸ ਵਾਰ ਇਹ ਰਕਬਾ ਘਟ ਕੇ 121 ਲੱਖ ਹੈਕਟੇਅਰ ਰਹਿ ਗਿਆ ਹੈ। ਮੂੰਗੀ ਦੇ ਰਕਬੇ 'ਚ 7 ਫ਼ੀਸਦੀ ਅਤੇ ਉੜਦ ਦੇ ਰਕਬੇ 'ਚ 2 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ। ਕਿਸਾਨਾਂ ਅਨੁਸਾਰ ਜਦੋਂ ਫ਼ਸਲਾਂ ਨੂੰ ਪਾਣੀ ਦੀ ਲੋੜ ਸੀ ਤਾਂ ਵਰਖਾ ਹੋਈ ਨਹੀਂ ਅਤੇ ਹੁਣ ਜਦੋਂ ਫ਼ਸਲਾਂ ਦੀ ਕਟਾਈ ਸ਼ੁਰੂ ਹੋਈ ਹੈ ਤਾਂ ਹੁਣ ਵਰਖਾ ਰੁਕ ਨਹੀਂ ਰਹੀ। ਇਸ ਵਰਖਾ ਨਾਲ ਲਗਭਗ ਸਾਰੀਆਂ ਦਾਲਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਵੇਗਾ ਪਰ ਅਰਹਰ ਲਈ ਇਹ ਵਰਖਾ ਫ਼ਾਇਦੇਮੰਦ ਰਹੇਗੀ।
ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ
ਦੱਸ ਦੇਈਏ ਕਿ ਇਸ ਸਾਲ ਪਹਿਲਾਂ ਹੀ ਦਾਲਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਕੇਂਦਰੀ ਉਪਭੋਗਤਾ ਮਾਮਲਾ ਵਿਭਾਗ ਅਨੁਸਾਰ ਇਸ ਸਾਲ ਹੁਣ ਤੱਕ ਔਸਤ ਥੋਕ ਕੀਮਤਾਂ 'ਚ 10-35 ਫ਼ੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਮੂੰਗੀ ਦੀ ਦਾਲ 101 ਰੁਪਏ ਤੋਂ ਵਧ ਕੇ 113 ਰੁਪਏ ਪ੍ਰਤੀ ਕਿੱਲੋ, ਉੜਦ 105 ਤੋਂ ਵਧ ਕੇ 116 ਰੁਪਏ ਅਤੇ ਛੋਲਿਆਂ ਦੀ ਦਾਲ 70 ਰੁਪਏ ਤੋਂ ਵਧ ਕੇ 80 ਰੁਪਏ ਤੱਕ ਪਹੁੰਚ ਗਈ ਹੈ। ਸਰਕਾਰ ਇਨ੍ਹਾਂ ਕੀਮਤਾਂ ਨੂੰ ਘਟਾਉਣ ਲਈ ਕੋਸ਼ਿਸ਼ ਕਰ ਰਹੀ ਹੈ ਪਰ ਕੀਮਤਾਂ ਫਿਰ ਵੀ ਲਗਾਤਾਰ ਵਧ ਰਹੀਆਂ ਹਨ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8