ਪ੍ਰੋਸਸ ਨੇ Byju’s ਦੇ ਮੁਲਾਂਕਣ ''ਚ ਕੀਤੀ ਕਟੌਤੀ, ਆਇਆ 3 ਅਰਬ ਡਾਲਰ ਤੋਂ ਹੇਠਾਂ

Thursday, Nov 30, 2023 - 05:13 PM (IST)

ਬਿਜ਼ਨੈੱਸ ਡੈਸਕ - ਡੱਚ ਨਿਵੇਸ਼ਕ ਪ੍ਰੋਸੁਸ ਵੈਂਚਰਸ ਨੇ ਰਿਣਦਾਤਿਆਂ, ਮੁਕੱਦਮਿਆਂ ਅਤੇ ਜਾਂਚ ਨਾਲ ਜੂਝ ਰਹੀ ਐਡਟੈਕ ਦਿੱਗਜ਼ ਕੰਪਨੀ ਬਾਇਜੂ ਨੂੰ ਇੱਕ ਹੋਰ ਝਟਕਾ ਦੇ ਦਿੱਤਾ। ਨੀਦਰਲੈਂਡ-ਅਧਾਰਤ ਤਕਨੀਕੀ ਨਿਵੇਸ਼ਕ ਪ੍ਰੋਸੁਸ ਨੇ ਬਾਇਜੂ ਵਿੱਚ ਆਪਣੇ ਨਿਵੇਸ਼ ਦੇ ਮੁੱਲ ਨੂੰ ਘਟਾ ਦਿੱਤਾ ਹੈ, ਜਿਸ ਨਾਲ ਐਡਟੈਕ ਕੰਪਨੀ ਦਾ ਮੁੱਲ 3 ਅਰਬ ਡਾਲਰ ਤੋਂ ਹੇਠਾਂ ਆ ਗਿਆ। ਇਹ ਪਿਛਲੇ ਸਾਲ ਦੇ 22 ਅਰਬ ਡਾਲਰ ਦੇ ਮੁੱਲ ਤੋਂ 86 ਫ਼ੀਸਦੀ ਘੱਟ ਹੈ।

ਇਹ ਵੀ ਪੜ੍ਹੋ - ਦੁਨੀਆ ਦੇ ਟਾਪ 20 ਅਮੀਰ ਲੋਕਾਂ ਦੀ ਸੂਚੀ 'ਚ ਮੁੜ ਸ਼ਾਮਲ ਗੌਤਮ ਅਡਾਨੀ, ਜਾਣੋ ਕੁਲ ਜਾਇਦਾਦ

ਦੱਸ ਦੇਈਏ ਕਿ ਐਡਟੈਕ ਫਰਮ ਵਿੱਚ ਆਪਣੇ ਨਿਵੇਸ਼ ਦੇ ਮੁੱਲ ਵਿੱਚ ਘਾਟ ਲਿਆਉਣ ਦਾ ਪ੍ਰੋਸਸ ਦਾ ਇਹ ਪਹਿਲਾ ਮੌਕਾ ਨਹੀਂ ਹੈ। ਇਸ ਸਾਲ ਮਈ ਦੇ ਮਹੀਨੇ ਪ੍ਰੋਸਸ ਨੇ ਆਪਣੀ ਹਿੱਸੇਦਾਰੀ ਦਾ ਮੁੱਲ 1.62 ਅਰਬ ਡਾਲਰ ਘਟਾ ਕੇ 489.6 ਕਰੋੜ ਡਾਲਰ ਕਰ ਦਿੱਤਾ ਸੀ, ਜਿਸ ਨਾਲ ਫਰਮ ਦਾ ਮੁੱਲ 5 ਅਰਬ ਡਾਲਰ ਹੋ ਗਿਆ।  

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਗਰੁੱਪ ਦੇ ਸੀਐਫਓ ਅਨੁਸਾਰ ਅਸੀਂ ਬਾਈਜੂ ਵਿੱਚ ਆਪਣੇ ਨਿਵੇਸ਼ ਦੇ ਮੁੱਲ ਨੂੰ 31.5 ਕਰੋੜ ਡਾਲਰ ਤੱਕ ਘਟਾ ਦਿੱਤਾ ਹੈ। ਇਸ ਨਾਲ ਬਾਈਜੂ ਦੀ ਕੀਮਤ 3 ਅਰਬ ਡਾਲਰ ਤੋਂ ਘੱਟ ਹੋ ਗਈ ਹੈ। ਪ੍ਰੋਸਸ ਨੇ ਲਗਭਗ ਛੇ ਮਹੀਨੇ ਪਹਿਲਾਂ ਬਾਈਜੂ ਵਿੱਚ ਆਪਣੇ ਨਿਵੇਸ਼ ਨੂੰ ਐਸੋਸੀਏਟ ਤੋਂ ਨਿਵੇਸ਼ ਵਿੱਚ ਬਦਲ ਦਿੱਤਾ ਸੀ, ਕਿਉਂਕਿ ਕੰਪਨੀ ਵਿੱਚ ਉਸਦੀ ਹਿੱਸੇਦਾਰੀ 10 ਫ਼ੀਸਦੀ ਤੋਂ ਹੇਠਾਂ ਆ ਗਈ ਸੀ। 

ਇਹ ਵੀ ਪੜ੍ਹੋ - ਭਾਰਤੀ ਬਰਾਮਦਕਾਰਾਂ ਨੇ ਚੀਨ 'ਤੇ ਰੱਖੀ ਨਜ਼ਰ, ਵਪਾਰ 'ਤੇ ਪੈ ਸਕਦੈ ਮਾੜਾ ਅਸਰ, ਜਾਣੋ ਕਿਉਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News