UPI ਨਾਲ ਜੁੜੇ ਨਿਯਮ ਬਦਲੇ, ਲੈਣ-ਦੇਣ ਦੀ ਸੀਮਾ ਵਧੀ, ਜਲਦ ਮਿਲੇਗੀ ਆਫਲਾਈਨ ਪੇਮੈਂਟ ਦੀ ਸਹੂਲਤ

Friday, Aug 11, 2023 - 06:32 PM (IST)

UPI ਨਾਲ ਜੁੜੇ ਨਿਯਮ ਬਦਲੇ, ਲੈਣ-ਦੇਣ ਦੀ ਸੀਮਾ ਵਧੀ, ਜਲਦ ਮਿਲੇਗੀ ਆਫਲਾਈਨ ਪੇਮੈਂਟ ਦੀ ਸਹੂਲਤ

ਨਵੀਂ ਦਿੱਲੀ –  ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਆਰਬੀਆਈ ਐਮਪੀਸੀ ਮੀਟਿੰਗ) ਦੀ ਮੀਟਿੰਗ ਵਿੱਚ ਯੂਪੀਆਈ ਨਾਲ ਜੁੜੇ ਵੱਡੇ ਫੈਸਲੇ ਵੀ ਲਏ ਗਏ ਹਨ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਆਪਣੇ ਬਿਆਨ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ। RBI ਨੇ UPI Lite 'ਤੇ ਲੈਣ-ਦੇਣ ਦੀ ਸੀਮਾ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ : Air India New Look: 'ਮਹਾਰਾਜਾ' ਰਿਟਾਇਰ! ਹੁਣ ਇਸ ਨਵੇਂ ਅੰਦਾਜ਼ 'ਚ ਨਜ਼ਰ ਆਉਣਗੇ ਕੰਪਨੀ ਦੇ ਜਹਾਜ਼

ਇਸ ਦੇ ਨਾਲ ਹੀ ਜਲਦੀ ਹੀ ਆਫਲਾਈਨ ਭੁਗਤਾਨ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ। RBI ਗਵਰਨਰ ਨੇ UPI ਭੁਗਤਾਨ ਨੂੰ ਵਧਾਉਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ UPI ਲਾਈਟ 'ਤੇ ਲੈਣ-ਦੇਣ ਦੀ ਸੀਮਾ 200 ਰੁਪਏ ਤੋਂ ਵਧਾ ਕੇ 500 ਰੁਪਏ ਕਰਨਾ ਸ਼ਾਮਲ ਹੈ। ਦਾਸ ਨੇ ਇਹ ਵੀ ਕਿਹਾ ਕਿ ਜਲਦੀ ਹੀ UPI ਰਾਹੀਂ ਆਫਲਾਈਨ ਭੁਗਤਾਨ ਦੀ ਸਹੂਲਤ ਵੀ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ UPI ਪਲੇਟਫਾਰਮ 'ਤੇ ਗੱਲਬਾਤ ਭਾਵ ਬੋਲ ਕੇ ਭੁਗਤਾਨ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ।

ਲੈਣ-ਦੇਣ ਸੀਮਾ ਦੀ ਵਧੀ

ਇਸ ਤਰ੍ਹਾਂ, ਆਰਬੀਆਈ ਦੀ ਇਸ MPC ਮੀਟਿੰਗ ਵਿੱਚ UPI ਨਾਲ ਸਬੰਧਤ ਤਿੰਨ ਘੋਸ਼ਣਾਵਾਂ ਹੋਈਆਂ ਹਨ। ਸਭ ਤੋਂ ਪਹਿਲਾਂ, UPI 'ਤੇ ਗੱਲਬਾਤ ਦੇ ਭੁਗਤਾਨ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ। UPI 'ਤੇ ਆਫਲਾਈਨ ਭੁਗਤਾਨ ਦੀ ਸਹੂਲਤ ਹੋਵੇਗੀ। ਤੀਜਾ - UPI ਲਾਈਟ 'ਤੇ ਲੈਣ-ਦੇਣ ਦੀ ਸੀਮਾ 200 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸੁਤੰਤਰਤਾ ਦਿਵਸ ਮੌਕੇ ਵਿਭਾਗ ਚੌਕਸ, ਦਿੱਲੀ ਹਵਾਈ ਅੱਡੇ 'ਤੇ ਇਨ੍ਹਾਂ ਉਡਾਣਾਂ ਦੇ ਸੰਚਾਲਨ 'ਤੇ ਹੋਵੇਗੀ ਪਾਬੰਦੀ

ਉਨ੍ਹਾਂ ਨੇ ਕਿਹਾ ਕਿ ਛੋਟੇ ਮੁੱਲ ਦੇ ਡਿਜੀਟਲ ਭੁਗਤਾਨ ਲਈ ਨੈਸ਼ਨਲ ਕਾਮ ਮੋਬਿਲਿਟੀ ਕਾਰਡ (ਐੱਨ. ਸੀ. ਐੱਮ. ਸੀ.) ਅਤੇ ਯੂ. ਪੀ. ਆਈ. ਲਾਈਟ ਸਮੇਤ ਆਫਲਾਈਨ ਮੰਚ ਤੋਂ ਇਕ ਵਾਰ ’ਚ 200 ਰੁਪਏ ਭੇਜਣ ਦੀ ਲਿਮਟ ਨੂੰ ਵਧਾ ਕੇ 500 ਰੁਪਏ ਕਰਨ ਦਾ ਪ੍ਰਸਤਾਵ ਹੈ। ਹਾਲਾਂਕਿ ਹੁਣ ਵੀ ਕੁੱਲ ਭੁਗਤਾਨ ਲਿਮਟ 2000 ਰੁਪਏ ਦੀ ਰਹੇਗੀ। ਇਸ ਦਾ ਮਕਸਦ ਭੁਗਤਾਨ ਦੇ ਇਸ ਤਰੀਕੇ ਦੀ ਸਵੀਕਾਰਯੋਗਤਾ ਵਧਾਉਣਾ ਹੈ। ਦਾਸ ਨੇ ਕਿਹਾ ਕਿ ਇਹ ਸਹੂਲਤ ਨਾ ਸਿਰਫ ਪ੍ਰਚੂਨ ਖੇਤਰ ਨੂੰ ਡਿਜੀਟਲ ਤੌਰ ’ਤੇ ਸਮਰੱਥ ਬਣਾਏਗੀ ਸਗੋਂ ਜਿੱਥੇ ਇੰਟਰਨੈੱਟ/ਦੂਰਸੰਚਾਰ ਸੰਪਰਕ ਕਮਜ਼ੋਰ ਹੈ ਜਾਂ ਮੁਹੱਈਆ ਨਹੀਂ ਹੈ, ਉੱਥੇ ਘੱਟ ਰਾਸ਼ੀ ਦਾ ਲੈਣ-ਦੇਣ ਇਸ ਨਾਲ ਸੰਭਵ ਹੋ ਸਕੇਗਾ।

ਇਹ ਵੀ ਪੜ੍ਹੋ : EMI ਭਰਨ ਵਾਲਿਆਂ ਨੂੰ ਵੱਡੀ ਰਾਹਤ, ਰਿਜ਼ਰਵ ਬੈਂਕ ਨੇ ਲਗਾਤਾਰ ਤੀਜੀ ਵਾਰ ਰੈਪੋ ਰੇਟ 'ਚ ਨਹੀਂ ਕੀਤਾ ਵਾਧਾ

ਉੱਥੇ ਹੀ ਨਵੇਂ ਭੁਗਤਾਨ ਮੋਡ ਅਰਥਾਤ ਯੂ. ਪੀ. ਆਈ. (ਏਕੀਕ੍ਰਿਤ ਭੁਗਤਾਨ ਪ੍ਰਣਾਲੀ) ਉੱਤੇ ‘ਕਨਵਰਸੇਸ਼ਨਲ ਪੇਮੈਂਟਸ’ (ਸੰਵਾਦਾਤਮਕ ਭੁਗਤਾਨ) ਦੀ ਸਹੂਲਤ ਸ਼ੁਰੂ ਕਰਨ ਜਾ ਰਿਹਾ ਹੈ। ਆਰ. ਬੀ. ਆਈ. ਵਲੋਂ ਜਾਰੀ ਬਿਆਨ ਮੁਤਾਬਕ ਇਸ ਦੇ ਰਾਹੀਂ ਯੂਜ਼ਰ ਲੈਣ-ਦੇਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਏ. ਆਈ-ਸੰਚਾਲਿਤ ਪ੍ਰਣਾਲੀ ਨਾਲ ਸੰਵਾਦ ਸਥਾਪਿਤ ਕਰ ਸਕਣਗੇ। ਇਹ ਪੂਰੀ ਤਰ੍ਹਾਂ ਸੁਰੱਖਿਅਤ ਲੈਣ-ਦੇਣ ਹੋਵੇਗਾ। ਇਹ ਬਦਲ ਸਮਾਰਟਫੋਨ ਅਤੇ ਫੀਚਰ ਫੋਨ ਆਧਾਰਿਤ ਯੂ. ਪੀ. ਮੰਚ ਦੋਹਾਂ ’ਚ ਛੇਤੀ ਮੁਹੱਈਆ ਹੋਵੇਗਾ। ਇਸ ਨਾਲ ਡਿਜੀਟਲ ਖੇਤਰ ਦਾ ਵਿਸਤਾਰ ਹੋਵੇਗਾ। ਹਿੰਦੀ ਅਤੇ ਅੰਗਰੇਜ਼ੀ ਤੋਂ ਬਾਅਦ ਇਸ ਨੂੰ ਹੋਰ ਭਾਰਤੀ ਭਾਸ਼ਾਵਾਂ ’ਚ ਮੁਹੱਈਆ ਕਰਵਾਇਆ ਜਾਏਗਾ। ਆਰ. ਬੀ. ਆਈ. ਮੁਤਾਬਕ ਇਨ੍ਹਾਂ ਸਾਰੇ ਐਲਾਨ ਦੇ ਸਬੰਧ ਵਿਚ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ.ਆਈ.) ਨੂੰ ਨਿਰਦੇਸ਼ ਛੇਤੀ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

ਇਸ ਸਾਲ ਮਹਿੰਗਾਈ ਦਰ 5.4 ਫੀਸਦੀ ਰਹਿਣ ਦੀ ਉਮੀਦ 

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਸਾਲ 2023-24 ਵਿੱਚ ਉਪਭੋਗਤਾ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਭਾਵ ਪ੍ਰਚੂਨ ਮਹਿੰਗਾਈ ਦਰ 5.4 ਫੀਸਦੀ ਰਹਿਣ ਦਾ ਅਨੁਮਾਨ ਹੈ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਪ੍ਰਚੂਨ ਮਹਿੰਗਾਈ ਦਰ 6.2 ਫੀਸਦੀ, ਤੀਜੀ ਤਿਮਾਹੀ 'ਚ 5.7 ਫੀਸਦੀ, ਚੌਥੀ ਤਿਮਾਹੀ 'ਚ 5.2 ਫੀਸਦੀ ਅਤੇ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ 'ਚ 5.2 ਫੀਸਦੀ ਰਹਿਣ ਦਾ ਅਨੁਮਾਨ ਹੈ।
ਵਿਦੇਸ਼ੀ ਮੁਦਰਾ ਭੰਡਾਰ 600 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤੀ ਰੁਪਿਆ ਜਨਵਰੀ 2023 ਤੋਂ ਸਥਿਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 600 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News