ਭਾਰਤੀ ਇੰਫਰਾਟੈੱਲ ਦਾ ਸ਼ੁੱਧ ਮੁਨਾਫਾ ਜਨਵਰੀ-ਮਾਰਚ ਤਿਮਾਹੀ ''ਚ 608 ਕਰੋੜ ਰੁਪਏ
Thursday, Apr 25, 2019 - 11:58 AM (IST)

ਨਵੀਂ ਦਿੱਲੀ—ਮੋਬਾਇਲ ਟਾਵਰ ਕੰਪਨੀ ਭਾਰਤੀ ਇੰਫਰਾਟੈੱਲ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਵਿੱਤੀ ਸਾਲ 2018-19 ਦੀ ਆਖਿਰੀ ਤਿਮਾਹੀ 'ਚ 608 ਕਰੋੜ ਰੁਪਏ ਰਿਹਾ ਹੈ। ਇਹ ਅੰਕੜਾ ਵਿੱਤੀ ਸਾਲ 2017-18 ਦੀ ਜਨਵਰੀ-ਮਾਰਚ ਤਿਮਾਹੀ ਦੇ ਲਗਭਗ ਸਮਾਨ ਹੈ। ਵਿੱਤੀ ਸਾਲ 2017-18 ਦੀ ਚੌਥੀ ਤਿਮਾਹੀ 'ਚ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ 606 ਕਰੋੜ ਰੁਪਏ ਰਿਹਾ ਸੀ। ਭਾਰਤੀ ਇੰਫਰਾਟੈੱਲ ਦੇ ਚੇਅਰਮੈਨ ਅਖਿਲ ਗੁਪਤਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਵਿੱਤੀ ਸਾਲ 2018-19 'ਚ ਭਾਰਤੀ ਦੂਰਸੰਚਾਰ ਉਦਯੋਗ 'ਚ ਸਭ ਤੋਂ ਜ਼ਿਆਦਾ ਏਕੀਕਰਣ ਦੇਖਣ ਨੂੰ ਮਿਲਿਆ ਹੈ। ਪਿਛਲੀ ਤਿਮਾਹੀ 'ਚ ਭਾਰਤੀ ਇੰਫਰਾਟੈੱਲ ਦੀ ਏਕੀਕ੍ਰਿਤ ਆਮਦਨੀ ਦੋ ਫੀਸਦੀ ਘਟ ਕੇ 3,600 ਕਰੋੜ ਰੁਪਏ ਰਹੀ।