2023 ’ਚ ਵਧੇਗਾ ਕੰਜਿਊਮਰ ਗੁਡਸ ਇੰਡਸਟਰੀ ਦਾ ਮੁਨਾਫਾ
Wednesday, Dec 28, 2022 - 12:47 PM (IST)
ਨਵੀਂ ਦਿੱਲੀ–ਕੀਮਤਾਂ ’ਚ ਬਿਨਾਂ ਬਦਲਾਅ ਕੀਤੇ ਪ੍ਰੋਡਕਟ ਦੇ ਪੈਕੇਟ ਦੇ ਸਾਈਜ਼ ਨੂੰ ਛੋਟਾ ਕਰ ਕੇ ਮਾਤਰਾ ’ਚ ਕਮੀ ਕਰਨਾ ਅਜਿਹੀ ਚੀਜ਼ ਹੈ, ਜੋ ਦੇਸ਼ ’ਚ ਪਹਿਲਾਂ ਕਦੀ ਦੇਖਣ ਨੂੰ ਨਹੀਂ ਮਿਲੀ ਸੀ ਪਰ ਯੂਕ੍ਰੇਨ ’ਚ ਜੰਗ ਤੋਂ ਬਾਅਦ ਕੱਚੇ ਮਾਲ ਦੀਆਂ ਕੀਮਤਾਂ ’ਚ ਜ਼ੋਰਦਾਰ ਉਛਾਲ ਦਰਮਿਆਨ ਡੇਲੀ ਖਪਤ ਦਾ ਉਤਪਾਦ (ਐੱਫ. ਐੱਮ. ਸੀ. ਜੀ.) ਬਣਾਉਣ ਵਾਲੀਆਂ ਕੰਪਨੀਆਂ ਨੇ ਕੁੱਝ ਇਸੇ ਤਰ੍ਹਾਂ ਦਾ ਰੁਖ ਅਪਣਾਇਆ ਹੈ। ਇਸ ਦਾ ਕਾਰਨ ਇਹ ਹੈ ਕਿ ਐੱਫ. ਐੱਮ. ਸੀ. ਜੀ. ਬਣਾਉਣ ਵਾਲੀਆਂ ਕੰਪਨੀਆਂ ਨੇ ਕੁੱਝ ਇਸੇ ਤਰ੍ਹਾਂ ਦਾ ਰੁਖ ਅਪਣਾਇਆ ਹੈ। ਇਸ ਦਾ ਕਾਰਨ ਇਹ ਹੈ ਕਿ ਐੱਫ. ਐੱਮ. ਸੀ. ਜੀ. ਕੰਪਨੀਆਂ ਇਹ ਯਕੀਨੀ ਕਰਨਾ ਚਾਹੁੰਦੀਆਂ ਹਨ ਕਿ ਮੰਗ ’ਚ ਜੋ ਵੀ ਕਮਜ਼ੋਰ ਰਿਕਵਰੀ ਹੈ, ਉਹ ਪੂਰੀ ਤਰ੍ਹਾਂ ਰੁਕ ਜਾਵੇ।
ਕੱਚੇ ਮਾਲ ਦੀ ਲਾਗਤ ਵਧਣ ਦਰਮਿਆਨ ਜਦੋਂ ਐੱਫ. ਐੱਮ. ਸੀ. ਜੀ. ਕੰਪਨੀਆਂ ਕੋਲ ਸਾਰੇ ਬਦਲ ਖਤਮ ਹੋ ਗਏ ਤਾਂ ਉਨ੍ਹਾਂ ਨੇ ਰੇਟ ਵਧਾਉਣਾ ਸ਼ੁਰੂ ਕੀਤਾ। ਐੱਫ. ਐੱਮ. ਸੀ. ਜੀ. ਕੰਪਨੀਆਂ ਉਮੀਦ ਕਰ ਰਹੀਆਂ ਹਨ ਕਿ 2023 ਦਾ ਸਾਲ ਉਨ੍ਹਾਂ ਲਈ ਕੁੱਝ ਬਿਹਤਰ ਸਾਬਤ ਹੋਵੇਗਾ ਅਤੇ ਇਹ ਮਾਰਜਨ ਦੇ ਨਾਲ-ਨਾਲ ਵਾਲਿਊਮ ਦੇ ਮੋਰਚੇ ’ਤੇ ਵੀ ਵਾਧਾ ਦਰਜ ਕਰਨਗੀਆਂ। ਖਾਸ ਤੌਰ ’ਤੇ ਇਨ੍ਹਾਂ ਕੰਪਨੀਆਂ ਨੂੰ ਕਮੋਡਿਟੀ ਦੀਆਂ ਕੀਮਤਾਂ ’ਚ ਕਮੀ ਦਰਮਿਆਨ ਗ੍ਰਾਮੀਣ ਇਲਾਕਿਆਂ ਦੀ ਮੰਗ ’ਚ ਸੁਧਾਰ ਦੀ ਉਮੀਦ ਹੈ।
2023 ਨੂੰ ਲੈ ਕੇ ਹਾਂਪੱਖੀ, ਵਧੇਗੀ ਮੰਗ
ਡਾਬਰ ਇੰਡੀਆ ਦੇ ਸੀ. ਈ. ਓ. ਮੋਹਿਤ ਮਲਹੋਤਰਾ ਨੇ ਕਿਹਾ ਕਿ ਅਸੀਂ ਸਾਲ 2023 ਨੂੰ ਲੈ ਕੇ ਹਾਂਪੱਖੀ ਹਾਂ ਅਤੇ ਸਾਨੂੰ ਗ੍ਰਾਮੀਣ ਮੰਗ ’ਚ ਸੁਧਾਰ ਦੀ ਉਮੀਦ ਹੈ। ਉੱਭਰਦੇ ਮਾਧਿਅਮਾਂ ਜਿਵੇਂ-ਆਧੁਨਿਕ ਵਪਾਰ ਅਤੇ ਈ-ਕਾਮਰਸ ਰਾਹੀਂ ਸ਼ਹਿਰੀ ਮੰਗ ’ਚ ਗ੍ਰੋਥ ਜਾਰੀ ਰਹੇਗੀ।
ਇੰਡਸਟਰੀ ’ਚ 2022 ’ਚ ਕੀਮਤ ਵਾਧਾ ਦੋ ਅੰਕਾਂ ਯਾਨੀ 10 ਫੀਸਦੀ ਤੋਂ ਵੱਧ ਰਹੀ ਹੈ। ਡਾਟਾ ਐਨਾਲਿਟਿਕਸ ਕੰਪਨੀ ਨੀਲਸਨ ਆਈਕਿਊ ਦੀ ਇਕ ਹਾਲ ਹੀ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਐੱਫ. ਐੱਮ. ਸੀ. ਜੀ. ਇੰਡਸਟਰੀ ’ਚ ਪਿਛਲੇ 3 ਮਹੀਨਿਆਂ ਦੀ ਤੁਲਨਾ ’ਚ ਸਤੰਬਰ ਤਿਮਾਹੀ ’ਚ ਮਾਤਰਾ ਦਾ ਲਿਹਾਜ ਨਾਲ 0.9 ਫੀਸਦੀ ਦੀ ਗਿਰਾਵਟ ਰਹੀ।
ਕਮੋਡਿਟੀ ਦੀਆਂ ਕੀਮਤਾਂ ’ਚ ਕਮੀ ਦਾ ਹੋਵੇਗਾ ਫਾਇਦਾ
ਇਮਾਮੀ ਦੇ ਵਾਈਸ ਚੇਅਰਮੈਨ ਮੋਹਨ ਗੋਇਨਕਾ ਨੇ ਕਿਹਾ ਕਿ ਮਹਿੰਗਾਈ ਅਤੇ ਗ੍ਰਾਮੀਣ ਮੰਗ ’ਚ ਕਮੀ ਚਿੰਤਾ ਵਾਲੀ ਗੱਲ ਹੈ ਪਰ ਕਮੋਡਿੀਟ ਦੀਆਂ ਕੀਮਤਾਂ ਹੇਠਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਅਕਤੂਬਰ ਤੋਂ ਕਮੋਡਿਟੀ ’ਚ ਨਰਮੀ ਹੈ ਪਰ ਇਸ ਦਾ ਲਾਭ ਅਗਲੇ ਵਿੱਤੀ ਸਾਲ ’ਚ ਹੀ ਦਿਖਾਈ ਦੇਣਾ ਸ਼ੁਰੂ ਹੋਵੇਗਾ।
ਬ੍ਰਿਟਾਨੀਆ ਇੰਡਸਟ੍ਰੀਜ਼ ਦੇ ਕਾਰਜਕਾਰੀ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਰੁਣ ਬੇਰੀ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਮੰਗ ਸਥਿਰ ਹੋਈ ਹੈ ਪਰ ਲਾਗਤ ਅਤੇ ਮੁਨਾਫੇ ਦੇ ਮੋਰਚੇ ’ਤੇ ਦੇਖਿਆ ਜਾਵੇ ਤਾਂ ਕਮੋਡਿਟੀ ਦੀਆਂ ਕੀਮਤਾਂ ਹਾਲੇ ਵੀ ਜ਼ਿਆਦਾ ਹਨ। ਹਾਲਾਂਕਿ ਉਮੀਦ ਹੈ ਕਿ ਅੱਗੇ ਚੱਲ ਕੇ ਕੀਮਤਾਂ ਹੇਠਾਂ ਆਉਣਗੀਆਂ। ਬੇਰੀ ਨੇ ਕਿਹਾ ਕਿ ਹਾਲੇ ਸਿਰਫ ਪਾਮ ਤੇਲ ਦਾ ਰੇਟ ਘਟਿਆ ਹੈ। ਕਣਕ ਦੇ ਰੇਟ ਵਧੇ ਹੋਏ ਹਨ ਜਦ ਕਿ ਖੰਡ ਦੀਆਂ ਕੀਮਤਾਂ ਸਥਿਰ ਹਨ।
ਇਨ੍ਹਾਂ ਕਾਰਨਾਂ ਕਰ ਕੇ ਉਦਯੋਗ ਨੂੰ ਮਿਲੇਗਾ ਸਮਰਥਨ
ਐੱਫ. ਐੱਮ. ਸੀ. ਜੀ. ਕੰਪਨੀਆਂ ‘ਚੌਕਸ ਦੇ ਨਾਲ-ਨਾਲ ਆਸਵੰਦ’ ਵੀ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਗ੍ਰਾਮੀਣ ਮਾਰਕੀਟ ਇਕ ਵਾਰ ਮੁੜ ਸੁਧਾਰ ਦੇ ਰਾਹ ’ਤੇ ਆਵੇਗੀ। ਉਨ੍ਹਾਂ ਦੀ ਕੁੱਲ ਵਿਕਰੀ ’ਚ ਇਕ ਤਿਹਾਈ ਹਿੱਸਾ ਗ੍ਰਾਮੀਣ ਮਾਰਕੀਟ ਦਾ ਹੈ। ਚੰਗੀ ਪੈਦਾਵਾਰ, ਸਰਕਾਰੀ ਉਤਸ਼ਾਹ ਅਤੇ ਖੇਤੀਬਾੜੀ ਆਮਦਨ ’ਚ ਸੁਧਾਰ ਨਾਲ ਗ੍ਰਾਮੀਣ ਮਾਰਕੀਟ ਦੀ ਸਥਿਤੀ ’ਚ ਸੁਧਾਰ ਦੀ ਉਮੀਦ ਹੈ।
ਮਹਿੰਗੇ ਕਮੋਡਿਟੀ ਨੇ ਵਿਗਾੜਿਆ ਸੀ ਸੈਂਟੀਮੈਂਟ
ਐੱਫ. ਐੱਮ. ਸੀ. ਜੀ. ਸੈਕਟਰ ਦੀ ਮੰਗ ’ਚ ਜਿਸ ਸਮੇਂ ਸੁਧਾਰ ਹੋ ਰਿਹਾ ਸੀ ਤਾਂ ਯੂਕ੍ਰੇਨ ਜੰਗ ਕਾਰਨ ਕਮੋਡਿਟੀ ਦੀਆਂ ਕੀਮਤਾਂ ’ਚ ਤੇਜ਼ੀ ਆ ਗਈ। ਕੱਚੇ ਮਾਲ ਦੀ ਉੱਚੀ ਲਾਗਤ ਨਾਲ ਨਜਿੱਠਣ ਲਈ ਕਈ ਐੱਫ. ਐੱਮ. ਸੀ. ਜੀ. ਕੰਪਨੀਆਂ ਨੇ ਕੀਮਤ ’ਚ ਬਦਲਾਅ ਨਹੀਂ ਕੀਤਾ ਪਰ ਉਨ੍ਹਾਂ ਨੇ ਆਪਣੇ ਪ੍ਰੋਡਕਟਸ ਦੇ ਪੈਕੇਟ ਅਤੇ ਭਾਰ ਨੂੰ ਘਟਾ ਦਿੱਤਾ। ਇਸ ਨੂੰ ‘ਸ਼ਰਿੰਕਫਲੇਸ਼ਨ’ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਕੰਜਿਊਮਰਸ ਨੂੰ ਘੱਟ ਪ੍ਰੋਡਕਟ ਲਈ ਵੀ ਪੁਰਾਣੀ ਕੀਮਤ ਹੀ ਅਦਾ ਕਰਨੀ ਪੈ ਰਹੀ ਹੈ।
ਕੋਵਿਡ ਇਨਫੈਕਸ਼ਨ ਘੱਟ ਹੋਣ ਅਤੇ ਖੁੱਲ੍ਹੀ ਆਰਥਿਕਤਾ ਦੇ ਨਾਲ 2022 ਦੀ ਅੰਤਿਮ ਤਿਮਾਹੀ ’ਚ ਮੰਗ ’ਚ ਸੁਧਾਰ ਹੋਣਾ ਸ਼ੁਰੂ ਹੋਇਆ। ਐੱਫ. ਐੱਮ. ਸੀ. ਜੀ. ਕੰਪਨੀਆਂ ਜੋ ਮਹਾਮਾਰੀ ਕਾਰਨ ਪਿਛਲੇ 2 ਸਾਲਾਂ ਦੌਰਾਨ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਈਆਂ ਸਨ, ਉਮੀਦ ਕਰ ਰਹੀਆਂ ਹਨ ਕਿ 2023 ’ਚ ਚੀਜ਼ਾਂ ਬਿਹਤਰ ਹੋਣਗੀਆਂ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।