20 ਫੀਸਦੀ ਵਧਿਆ HDFC ਬੈਂਕ ਦਾ ਮੁਨਾਫਾ, 4642 ਕਰੋੜ ਦਾ ਹੋਇਆ ਪ੍ਰੋਫਿਟ

01/19/2018 1:11:24 PM

ਨਵੀਂ ਦਿੱਲੀ—ਐੱਚ.ਡੀ.ਐੱਫ.ਸੀ.ਬੈਂਕ ਨੇ ਦਸੰਬਰ 2017 'ਚ ਖਤਮ ਤੀਜੇ ਕੁਆਟਰ ਦੌਰਾਨ ਲਗਭਗ 12 ਫੀਸਦੀ ਦੇ ਵਾਧੇ ਨਾਲ 4642 ਕਰੋੜ ਰੁਪਏ ਦਾ ਨੈੱਟ ਮੁਨਾਫਾ ਕਮਾਇਆ, ਜਦਕਿ ਸਤੰਬਰ 2017 'ਚ ਖਤਮ ਕੁਆਟਰ ਦੌਰਾਨ ਇਹ ਅੰਕੜਾ 4151 ਕਰੋੜ ਰੁਪਏ ਰਿਹਾ ਸੀ। ਹਾਲਾਂਕਿ ਅਕਤੂਬਰ-ਦਸੰਬਰ, 2016 ਕੁਆਟਰ ਨਾਲ ਤੁਲਨਾ ਕਰੀਏ ਤਾਂ ਮੁਨਾਫੇ 'ਚ ਲਗਭਗ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 
ਵਿਆਜ ਆਮਦਨ 24.1 ਫੀਸਦੀ ਵਧੀ
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦੀ ਵਿਆਜ ਆਮਦਨ 24.1 ਫੀਸਦੀ ਵਧ ਕੇ 10,314.3 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਐੱਚ.ਡੀ.ਐੱਫ.ਸੀ.ਬੈਂਕ ਦੀ ਵਿਆਜ ਆਮਦਨ 8,309.1 ਕਰੋੜ ਰੁਪਏ ਰਹੀ ਸੀ। 
ਗ੍ਰਾਸ ਐੱਨ.ਪੀ.ਏ. 'ਚ 1.26 ਫੀਸਦੀ ਵਾਧਾ
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦਾ ਗ੍ਰਾਸ ਐੱਨ.ਪੀ.ਏ 1.26 ਫੀਸਦੀ ਤੋਂ ਵਧ ਕੇ 1.29 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਐੱਚ.ਡੀ.ਐੱਫ.ਸੀ ਬੈਂਕ ਦਾ ਨੈੱਟ ਐੱਨ.ਪੀ.ਏ. 0.43 ਫੀਸਦੀ ਤੋਂ ਵਧ ਕੇ 0.44 ਫੀਸਦੀ ਰਿਹਾ ਹੈ। ਰੁਪਏ 'ਚ ਐੱਚ.ਡੀ.ਐੱਫ.ਸੀ. ਬੈਂਕ ਦੇ ਐੱਨ.ਪੀ.ਏ. 'ਤੇ ਨਜ਼ਰ ਪਾਈਏ ਤਾਂ ਆਧਾਰ 'ਤੇ ਤੀਜੀ ਤਿਮਾਹੀ 'ਚ ਗ੍ਰਾਸ ਐੱਨ.ਪੀ.ਏ. 7,702.8 ਕਰੋੜ ਰੁਪਏ ਤੋਂ ਵਧ ਕੇ 8,235 ਕਰੋੜ ਰੁਪਏ ਰਿਹਾ ਹੈ। ਤੀਜੀ ਤਿਮਾਹੀ 'ਚ ਨੈੱਟ ਐੱਨ.ਪੀ.ਏ. 2,597 ਕਰੋੜ ਰੁਪਏ ਤੋਂ ਵਧ ਕੇ 2,774 ਕਰੋੜ ਰੁਪਏ ਰਿਹਾ ਹੈ।
ਬੈਂਕ ਦੀ ਪ੍ਰੋਵਿਜ਼ਨਿੰਗ ਘਟੀ
ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦੀ ਪ੍ਰੋਵਿਜ਼ਨਿੰਗ 1,476.2 ਕਰੋੜ ਰੁਪਏ ਤੋਂ ਘੱਟ ਕੇ 1,351.4 ਕਰੋੜ ਰੁਪਏ ਰਹੀ ਹੈ ਜਦਕਿ ਪਿਛਲੀ ਸਾਲ ਦੀ ਤੀਜੀ ਤਿਮਾਹੀ 'ਚ ਪ੍ਰੋਵਿਜ਼ਨਿੰਗ 715.8 ਕਰੋੜ ਰੁਪਏ ਰਹੀ ਸੀ। ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦਾ ਨੈੱਟ ਇੰਟਰੈਸਟ ਮਾਰਜਨ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਾ ਹੁੰਦੇ ਹੋਏ 4.3 ਫੀਸਦੀ 'ਤੇ ਰਿਹਾ ਹੈ।


Related News