ਇਸ ਸਾਲ BPCL, ਪਵਨ ਹੰਸ, AIR INDIA ਸਣੇ ਇਹ ਹੋ ਜਾਣਗੇ ਪ੍ਰਾਈਵੇਟ
Wednesday, Aug 11, 2021 - 04:11 PM (IST)
ਨਵੀਂ ਦਿੱਲੀ- ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤਾ ਪਾਂਡੇ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ ਮਹਾਮਾਰੀ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਵਿਨਿਵੇਸ਼ ਦੀ ਪ੍ਰਕਿਰਿਆ ਮੁੜ ਲੀਹ 'ਤੇ ਆ ਗਈ ਹੈ ਅਤੇ ਵਿਭਾਗ ਦਾ ਟੀਚਾ ਮਾਰਚ ਦੇ ਅੰਤ ਤੱਕ ਲੈਣ-ਦੇਣ ਪ੍ਰਕਿਰਿਆਵਾਂ ਨੂੰ ਪੂਰਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ ਏਅਰ ਇੰਡੀਆ, ਬੀ. ਪੀ. ਸੀ. ਐੱਲ., ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ, ਪਵਨ ਹੰਸ, ਬੀ. ਈ. ਐੱਮ. ਐੱਲ. ਅਤੇ ਨੀਲਾਚਲ ਇਸਪਾਤ ਨਿਗਮ ਲਿਮਟਿਡ ਦਾ ਨਿੱਜੀਕਰਨ ਮੁਕੰਮਲ ਹੋ ਜਾਵੇਗਾ ਅਤੇ ਮਾਲਕੀ ਤੇ ਨਿਯੰਤਰਣ ਵਿਚ ਤਬਦੀਲੀ ਨਾਲ ਇਨ੍ਹਾਂ ਵਿਚੋਂ ਸਟਾਕ ਮਾਰਕੀਟ ਵਿਚ ਸੂਚੀਬੱਧ ਕੰਪਨੀਆਂ ਦੇ ਮੁਲਾਂਕਣ ਨੂੰ ਕਾਫ਼ੀ ਬੜ੍ਹਾਵਾ ਮਿਲੇਗਾ।
ਇਹ ਵੀ ਪੜ੍ਹੋ- ਗੋਲਡ ETF 'ਚ 8 ਮਹੀਨੇ 'ਚ ਪਹਿਲੀ ਵਾਰ ਨਿਕਾਸੀ, ਇੱਧਰ ਸੋਨਾ ਇੰਨਾ ਸਸਤਾ
ਸਕੱਤਰ ਨੇ ਕਿਹਾ, "ਕੋਵਿਡ ਮਹਾਮਾਰੀ ਨੇ ਸੱਚਮੁੱਚ ਸਾਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਮਾਰਕੀਟ ਨਾਲ ਜੁੜੇ ਲੈਣ-ਦੇਣ ਕਰਨਾ ਬਹੁਤ ਸੌਖਾ ਹੈ, ਰਣਨੀਤਕ ਵਿਕਰੀ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਜਿੱਥੇ ਬੋਲੀ ਲਾਉਣ ਵਾਲੇ ਅਸਲ ਵਿਚ ਕੰਪਨੀ ਦਾ ਕੰਟਰੋਲ ਲੈਣਗੇ ਅਤੇ ਜਾਂਚ-ਪੜਤਾਲ ਦੀ ਪ੍ਰਕਿਰਿਆ ਕਾਫ਼ੀ ਮੁਸ਼ਕਲ ਹੈ। ਯਾਤਰਾ 'ਤੇ ਜੋ ਪਾਬੰਦੀਆਂ ਲੱਗੀਆਂ ਸਨ, ਹੌਲੀ-ਹੌਲੀ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ, ਸਾਡਾ ਵਿਨਿਵੇਸ਼ ਮੁੜ ਲੀਹ 'ਤੇ ਆ ਗਿਆ ਹੈ।" ਪਾਂਡੇ ਨੇ ਵੀਡੀਓ ਕਾਨਫਰੰਸ ਰਾਹੀਂ ਸੀ. ਆਈ. ਆਈ. ਦੇ ਸਾਲਾਨਾ ਸੈਸ਼ਨ ਵਿਚ ਸ਼ਾਮਲ ਹੁੰਦਿਆਂ ਕਿਹਾ, ''ਅਸੀਂ ਇਸ ਸਾਲ ਏਅਰ ਇੰਡੀਆ, ਬੀ. ਪੀ. ਸੀ. ਐੱਲ., ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ, ਪਵਨ ਹੰਸ, ਬੀ. ਈ. ਐੱਮ. ਐੱਲ. ਅਤੇ ਨੀਲਾਚਲ ਇਸਪਾਤ ਨਿਗਮ ਲਿਮਟਿਡ ਦਾ ਨਿੱਜੀਕਰਨ ਕਰਨਾ ਚਾਹੁੰਦੇ ਹਾਂ।'' ਉਨ੍ਹਾਂ ਕਿਹਾ ਕਿ ਬੋਲੀਕਾਰਾਂ ਨੇ ਇਨ੍ਹਾਂ ਕੰਪਨੀਆਂ ਵਿਚ ਬਹੁਤ ਦਿਲਚਸਪੀ ਦਿਖਾਈ ਹੈ ਅਤੇ ਹੁਣ ਵਿਨਿਵੇਸ਼ ਜਾਂਚ-ਪੜਤਾਲ ਅਤੇ ਵਿੱਤੀ ਬੋਲੀਆਂ ਦੇ ਦੌਰ ਵਿਚ ਹੈ।"
ਇਹ ਵੀ ਪੜ੍ਹੋ- ਬੈਂਕ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ATMs ਨੂੰ ਲੈ ਕੇ RBI ਦਾ ਵੱਡਾ ਫ਼ੈਸਲਾ