2018 ਦੇ ਬਾਅਦ ਹੀ ਮਿਲਣਗੇ ਪ੍ਰਾਈਵੇਟ ਨੌਕਰੀ ਦੇ ਬਿਹਤਰ ਮੌਕੇ :ਐਸੋਚੈਮ ਸਰਵੇ
Monday, Nov 20, 2017 - 10:07 AM (IST)
ਨਵੀਂ ਦਿੱਲੀ— ਮੂਡੀਜ਼ ਵਲੋਂ ਭਾਰਤ ਦੀ ਸਵਿਧਾਨਕ ਰੇਟਿੰਗ 'ਚ ਸੁਧਾਰ ਦੇ ਬਾਵਜੂਦ ਨਿਜੀ ਖੇਤਰ 'ਚ ਨਿਯੁਕਤ ਪ੍ਰਕਿਰਿਆ ਚਾਲੂ ਵਿਤ ਸਾਲ ਦੇ ਅੰਤ ਤੱਕ ਸੁਸਤ ਰਹਿਣ ਦੀ ਉਮੀਦ ਹੈ।
ਅਜਿਹਾ ਇਸ ਲਈ ਕਿਉਂਕਿ ਕਾਰਪੋਰੇਟ ਇੰਡੀਆ ਫਿਲਹਾਲ ਬੈਲੇਂਟ ਸੀਟ 'ਚ ਕਟੌਤੀ ਅਤੇ ਲਾਗਤ ਨੂੰ ਤਰਕਸੰਗਤ ਬਣਾਉਣ 'ਚ ਵਿਅਸਤ ਹਨ। ਇਹ ਇੰਡਸਟਰੀ ਚੈਂਬਰ ( ਉਦਯੋਗ ਪਰਿਸੰਘ) :ਐਸੋਚੈਮ ਨੇ ਕਹੀ ਹੈ।
ਅਸੋਚੈਮ ਦੇ ਮੈਂਬਰਾਂ ਵਲੋਂ ਕੀਤੇ ਗਏ ਸਰਵੇ ਦੇ ਮੁਤਾਬਕ, :ਐਸੋਚੈਮ ਦੀ ਸਾਹਮਣੇ ਆਈ ਇਹ ਰਿਪੋਰਟ ਉਸ ਅਰਥਵਿਵਸਥਾ 'ਚ ਨੌਕਰੀਆਂ ਦੇ ਸੰਦਰਭ 'ਚ ਹਨ, ਜਿਸ ਨੂੰ ਹਾਲ ਹੀ 'ਚ ਨੋਟਬੰਦੀ ਅਤੇ ਵਸਤੂ ਐਂਡ ਸੇਵਾ ਕਰ ( ਜੀ.ਐੱਸ.ਟੀ.) ਦੇ ਕਾਰਣ ਝਟਕਾ ਲਗਾ ਸੀ।
ਅਸੋਚੈਮ ਵਲੋਂ ਜਾਰੀ ਕੀਤੀ ਗਈ ਰਿਲੀਜ਼ 'ਚ ਕਿਹਾ ਗਿਆ, '' ਫਿਲਹਾਲ ਕਾਰਪੋਰੇਟ ਭਾਰਤ ਲਾਗਤ ਨੂੰ ਤਰਕਸੰਗਤ ਬਣਾਉਣ 'ਚ ਆਪਣੀ ਉੂਰਜਾ ਲਗਾ ਰਿਹਾ ਹੈ, ਜਿਸ 'ਚ ਮਜ਼ਦੂਰੀ ਲਾਗਤ ਵੀ ਸ਼ਾਮਿਲ ਹੈ।
ਇਸਦੇ ਇਲਾਵਾ ਉਹ ਆਪਣੀ ਬੇਲੈਂਸ ਸੀਟ ਵੀ ਦਰੁਸਤ ਕਰਨ 'ਚ ਲੱਗਿਆ ਹੋਇਆ ਹੈ। ਜੇਕਰ ਨੌਕਰੀਆਂ ਦੀ ਦ੍ਰਿਸ਼ੀ ਨਾਲ ਨਿਜੀ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਚਾਲੂ ਵਿਤ ਸਾਲ 2018-19 ਤੱਕ ਇਸਦੇ ਸੁਸਤ ਰਹਿਣ ਦੀ ਉਮੀਦ ਹੈ।''
ਇਸ 'ਚ ਅੱਗੇ ਕਿਹਾ ਗਿਆ,'' ਫਿਲਹਾਲ ਮੁੱਖ ਧਿਆਨ ਇਸ 'ਤੇ ਹੈ ਕਿ ਕਿਵੇ ਨਾਨ ਕੋਰ ਬਿਜ਼ਨੈੱਸ ਨਾਲ ਨਿਪਟਿਆ ਜਾਵੇ, ਉਸ ਨੂੰ ਸਮੇਕਿਤ ਕੀਤਾ ਜਾਵੇ, ਬਾਹਰ ਕੱਢਿਆ ਜਾਵੇ ਅਤੇ ਇਕ ਸਾਫ ਸੁਥਰੀ ਬੈਲੈਂਸ ਸੀਟ ਨੂੰ ਹਾਸਲ ਕੀਤਾ ਜਾ ਸਕੇ।
ਇਸ ਕ੍ਰਮ 'ਚ ਅੱਗੇ ਵੱਧਦੇ ਹੋਏ ਕਾਰਪੋਰੇਟ ਅਗਲੀ ਤਿਮਾਹੀ ਜਾਂ ਛਮਾਹੀ ਤੱਕ ਆਪਣੇ ਮਾਜਿਨ 'ਚ ਸੁਧਾਰ ਕਰਨ ਅਤੇ ਆਪਣੇ ਕਰਜ ਦੀ ਲਾਗਤ ਨੂੰ ਘੱਟ ਕਰਨ 'ਚ ਵਿਅਸਤ ਹੋਵੇਗਾ।''
ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੀ ਸਵਿਧਾਨਕ ਰੇਟਿੰਗ ਨੂੰ ਸੁਧਾਰ ਕੇ baa੩ ਤੋਂ baa੨ ਕਰ ਦਿੱਤਾ ਸੀ। ਇਸ 'ਚ ਕਿਹਾ ਗਿਆ ਸੀ ਕਿ ਰੇਟਿੰਗ 'ਚ ਇਹ ਸੁਧਾਰ ਭਾਰਤ ਸਰਕਾਰ ਵਲੋਂ ਹਾਲ-ਫਿਲਹਾਲ 'ਚ ਕੀਤੇ ਗਏ ਸੁਧਾਰਾਂ ਦਾ ਨਤੀਜਾ ਹੈ।