ਬਿਜਲੀ ਖੇਤਰ ''ਚ ਨਿੱਜੀ ਕੰਪਨੀਆਂ ਨੂੰ ਮਿਲੇਗਾ ਸਮਾਨ ਮੌਕਾ

Tuesday, Nov 12, 2019 - 11:26 AM (IST)

ਮੁੰਬਈ—ਕੇਂਦਰੀ ਬਿਜਲੀ ਸਕੱਤਰ ਸੰਜੀਵ ਨੰਦਨ ਸਹਾਏ ਨੇ ਸੋਮਵਾਰ ਨੂੰ ਕਿਹਾ ਕਿ ਬਿਜਲੀ ਕਾਨੂੰਨ, 2003 'ਚ ਪ੍ਰਸਤਾਵਿਤ ਸੰਸ਼ੋਧਨ ਦਾ ਉਦੇਸ਼ ਬਿਜਲੀ ਖੇਤਰ ਦਾ ਖੋਲ੍ਹਣਾ ਹੈ ਤਾਂ ਜੋ ਨਿੱਜੀ ਖੇਤਰ ਨੂੰ ਸਮਾਨ ਮੌਕੇ ਮਿਲਣ। ਬਿਜਲੀ ਮੰਤਰਾਲੇ ਨੇ ਮਸੌਦਾ ਬਿੱਲ ਤਿਆਰ ਕੀਤਾ ਹੈ। ਇਸ 'ਚ ਸੂਬਿਆਂ ਨੂੰ ਵੰਡ ਖੇਤਰ 'ਚ ਸਪਲਾਈ ਦੇ ਰੂਪ 'ਚ ਕਈ ਨਿੱਜੀ ਫ੍ਰੈਂਚਾਇਜੀ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਜਨਤਕ ਖੇਤਰ ਦੀਆਂ ਵੰਡ ਕੰਪਨੀਆਂ ਸਿਰਫ ਨੈੱਟਵਰਕ ਦੇ ਮਾਲਕ ਹੋਣਗੇ।
ਊਰਜਾ ਖੇਤਰ 'ਤੇ ਇਥੇ ਆਯੋਜਿਤ ਇਕ ਕੌਮਾਂਤਰੀ ਸੈਮੀਨਾਰ 'ਚ ਸਹਾਏ ਨੇ ਕਿਹਾ ਕਿ ਕਾਨੂੰਨ 'ਚ ਬਦਲਾਅ ਦੇ ਖੇਤਰ ਖੁੱਲੇਣਗੇ ਜਿਸ 'ਚ ਨਿੱਜੀ ਖੇਤਰ ਦੀ ਵੱਡੀ ਭੂਮਿਕਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਊਰਜਾ ਕੁਸ਼ਲਤਾ ਦੇ ਲਈ ਨਵੀਨਤਾ, ਤਕਨਾਲੋਜੀ, ਵਿੱਤੀ ਅਤੇ ਨਿਯਮਨ ਦੀ ਲੋੜ ਹੈ। ਸਰਕਾਰ ਨਿਯਮਨ 'ਤੇ ਗੌਰ ਕਰ ਰਹੀ ਹੈ ਜਿਸ 'ਚ ਨਵੀਨਤਾ ਨੂੰ ਵਾਧਾ ਮਿਲੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਏਕਾਧਿਕਾਰ ਨਹੀਂ ਹੋਣ।
ਸਹਾਏ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਲਈ ਅਸੀਂ ਬਿਜਲੀ ਕਾਨੂੰਨ 'ਚ ਸੰਸ਼ੋਧਨ ਕਰ ਰਹੇ ਹਾਂ ਅਤੇ ਬਾਜ਼ਾਰ, ਬਾਜ਼ਾਰ ਵਿਵਸਥਾ ਅਤੇ ਊਰਜਾ ਕਾਰੋਬਾਰ 'ਚ ਅਧਿਐ ਜੋੜ ਰਹੇ ਹਨ। ਇਸ ਪ੍ਰੋਗਰਾਮ 'ਚ ਐੱਨ.ਟੀ.ਪੀ.ਸੀ. ਦੇ ਚੇਅਰਮੈਨ ਗੁਰਦੀਪ ਸਿੰਘ ਨੇ ਕਿਹਾ ਕਿ ਉਪਕਰਨ ਪ੍ਰਣਾਲੀ 'ਚ ਕੁਸ਼ਲਤਾ ਲਿਆਉਣ ਲਈ ਹੋਰ ਨਵੀਨਤਾ ਦੀ ਲੋੜ ਹੈ। ਇਸ ਨਾਲ ਆਮ ਲੋਕਾਂ ਨੂੰ ਲਾਭ ਹੋਵੇਗਾ। ਪ੍ਰੋਗਰਾਮ ਦੌਰਾਨ ਈ.ਈ.ਐੱਸ.ਐੱਲ. ਨੇ ਸਮਾਰਟ ਮੀਟਰ ਲਗਾਉਣ ਦੀ ਯੋਜਨਾ ਨੂੰ ਲੈ ਕੇ ਰਾਸ਼ਟਰੀ ਬੁਨਿਆਦੀ ਢਾਂਚਾ ਅਤੇ ਨਿਵੇਸ਼ ਕਰਜ਼ ਦੇ ਨਾਲ ਸਾਂਝਾ ਉੱਦਮ ਸਮਝੌਤੇ 'ਤੇ ਹਸਤਾਖਰ ਕੀਤੇ।


Aarti dhillon

Content Editor

Related News