ਵਿਆਜ ਦਰ ਕਟੌਤੀ ’ਚ ਦੇਰੀ ਕਰਨ ਵਾਲੇ ਨਿੱਜੀ ਬੈਂਕਾਂ ਖ਼ਿਲਾਫ਼ RBI ਦਖ਼ਲ ਦੇਵੇ : ਫਾਡਾ
Sunday, Jul 27, 2025 - 10:34 AM (IST)

ਨਵੀਂ ਦਿੱਲੀ- ਵਾਹਨ ਵਿਕ੍ਰੇਤਾਵਾਂ ਦੇ ਸੰਗਠਨਾਂ ਦੀ ਫੈੱਡਰੇਸ਼ਨ (ਫਾਡਾ) ਨੇ ਵਾਹਨ ਖਰੀਦਦਾਰਾਂ ਨੂੰ ਵਿਆਜ ਦਰਾਂ ’ਚ ਕਟੌਤੀ ਦਾ ਲਾਭ ਦੇਣ ’ਚ ਨਿੱਜੀ ਬੈਂਕਾਂ ਵੱਲੋਂ ਕਥਿਤ ਦੇਰੀ ਦੇ ਖ਼ਿਲਾਫ਼ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਤੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ। ਆਰ. ਬੀ. ਆਈ. ਗਵਰਨਰ ਸੰਜੇ ਮਲਹੋਤਰਾ ਨੂੰ ਲਿਖੇ ਇਕ ਪੱਤਰ ’ਚ ਫਾਡਾ ਨੇ ਵਾਹਨ ਕਰਜ਼ਾ ਪੋਰਟਫੋਲੀਓ ’ਚ ਨਿੱਜੀ ਬੈਂਕਾਂ ਵੱਲੋਂ ਰੈਪੋ ਦਰ ’ਚ ਦੇਰੀ ਦੀ ਸਮੀਖਿਆ ਕਰਨ ਅਤੇ ਵਾਹਨਾਂ ਲਈ ਕਰਜ਼ਾ ਲੈਣ ਵਾਲਿਆਂ ਨੂੰ 100 ਫ਼ੀਸਦੀ ਲਾਭ ਯਕੀਨੀ ਬਣਾਉਣ ਲਈ ਸੁਧਾਰਾਤਮਕ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ।
ਫਾਡਾ ਦੇ ਉਪ-ਪ੍ਰਧਾਨ ਸਾਈਂ ਗਿਰੀਧਰ ਨੇ ਕਿਹਾ, “ਆਰ. ਬੀ. ਆਈ. ਨੇ ਆਪਣੇ ਇਤਿਹਾਸ ’ਚ ਨੀਤੀਗਤ ਦਰਾਂ ’ਚ ਸਭ ਤੋਂ ਤੇਜ਼ ਕਟੌਤੀ ਕੀਤੀ ਹੈ, ਜੋ ਅਰਥਵਿਵਸਥਾ ਲਈ ਇਕ ਸਪੱਸ਼ਟ ਸਕਾਰਾਤਮਕ ਸੰਕੇਤ ਹੈ। ਫਿਰ ਵੀ, ਪ੍ਰਚੂਨ ਵਾਹਨ ਖੇਤਰ ’ਚ ਇਸ ਦਾ ਲਾਭ ਪੂਰੀ ਤਰ੍ਹਾਂ ਵਿਖਾਈ ਨਹੀਂ ਦੇ ਰਿਹਾ ਹੈ। ਜਿੱਥੇ ਜਨਤਕ ਖੇਤਰ ਦੇ ਬੈਂਕ ਵਾਹਨਾਂ ਲਈ ਕਰਜ਼ਾ ਲੈਣ ਵਾਲਿਆਂ ਨੂੰ ਰੈਪੋ ਦਰ ’ਚ ਕਟੌਤੀ ਦਾ ਲਾਭ ਤੁਰੰਤ ਦਿੰਦੇ ਹਨ, ਉੱਥੇ ਹੀ, ਕਈ ਨਿੱਜੀ ਬੈਂਕ ਅੰਦਰੂਨੀ ਲਾਗਤ-ਮੁਲਾਂਕਣ ਦੇ ਬਹਾਨੇ ਇਸ ਨੂੰ ਲਾਗੂ ਕਰਨ ’ਚ ਦੇਰੀ ਕਰਦੇ ਹਨ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8