ਭਾਰਤ ਨੂੰ ਅਮਰੀਕਾ ਦੀ ਧਮਕੀ ਦਾ ਡਟ ਕੇ ਸਾਹਮਣਾ ਕਰਨ ਦੀ ਜ਼ਰੂਰਤ : ਆਰ. ਸੀ. ਭਾਰਗਵ
Thursday, Aug 28, 2025 - 06:37 PM (IST)

ਨਵੀਂ ਦਿੱਲੀ (ਭਾਸ਼ਾ) - ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਕਿਹਾ ਕਿ ਦੇਸ਼ ਨੂੰ ਭਾਰਤੀ ਉਤਪਾਦਾਂ ’ਤੇ ਅਮਰੀਕਾ ਦੇ 50 ਫੀਸਦੀ ਟੈਰਿਫ ਨਾਲ ਨਿੱਬੜਨ ਲਈ ਇਕਜੁਟ ਹੋਣ ਅਤੇ ਕਿਸੇ ਵੀ ਤਰ੍ਹਾਂ ਦੀ ਧੌਂਸ ਜਾਂ ਧਮਕੀ ਦਾ ਡਟ ਕੇ ਸਾਹਮਣਾ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਲਓ ਜੀ ਨਵੇਂ ਸਿਖਰ 'ਤੇ ਪਹੁੰਚ ਗਈ ਚਾਂਦੀ ਤੇ ਸੋਨਾ ਵੀ ਹੋ ਗਿਆ ਮਹਿੰਗਾ, ਜਾਣੋ 24K-22K ਦੀ ਕੀਮਤ
ਭਾਰਗਵ ਨੇ ਇੱਥੇ ਕੰਪਨੀ ਦੀ 44ਵੀਂ ਸਾਲਾਨਾ ਆਮ ਬੈਠਕ ’ਚ ਕਿਹਾ,‘‘ਭਾਰਤੀ ਹੋਣ ਦੇ ਨਾਤੇ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਗਰਿਮਾ ਅਤੇ ਸਨਮਾਨ ਨੂੰ ਬਣਾਏ ਰੱਖਣ ਲਈ ਸਰਵਸ੍ਰੇਸ਼ਠ ਕੋਸ਼ਿਸ਼ ਕਰੀਏ ਅਤੇ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਧੌਂਸ-ਧਮਕੀ ਦੇ ਅੱਗੇ ਨਾ ਝੁਕੀਏ, ਰਾਸ਼ਟਰ ਨੂੰ ਇਕਜੁਟ ਹੋਣਾ ਪਵੇਗਾ।
ਇਹ ਵੀ ਪੜ੍ਹੋ : HDFC ਬੈਂਕ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ
ਭਾਰਗਵ ਨੇ ਕਿਹਾ ਕਿ ਅਮਰੀਕੀ ਟੈਰਿਫ ਨਾਲ ਗਲੋਬਲ ਬਾਜ਼ਾਰਾਂ ’ਚ ਉਥਲ-ਪੁਥਲ ਮੱਚ ਗਈ ਹੈ। ਉਨ੍ਹਾਂ ਨੇ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਕਿਹਾ,‘‘ਤੁਸੀਂ ਸਾਰੇ ਹਾਲ ਦੇ ਮਹੀਨਿਆਂ ’ਚ ਪੈਦਾ ਹੋਈ ਗਲੋਬਲ ਬੇਯਕੀਨੀ ਤੋਂ ਜਾਣੂ ਹੋ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਮਾਅਨਿਆਂ ’ਚ ਦੇਸ਼ਾਂ ਨੂੰ ਆਪਣੀਆਂ ਰਵਾਇਤੀ ਨੀਤੀਆਂ ਅਤੇ ਸਬੰਧਾਂ ’ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ। ਕੂਟਨੀਤੀ ’ਚ ਟੈਰਿਫ ਦੀ ਨਿੱਜੀ ਵਰਤੋਂ ਪਹਿਲੀ ਵਾਰ ਦੇਖਣ ਨੂੰ ਮਿਲ ਰਹੀ ਹੈ।’’
ਇਹ ਵੀ ਪੜ੍ਹੋ : IPO ਤੋਂ ਲੈ ਕੇ ਮਿਊਚੁਅਲ ਫੰਡਾਂ ਤੱਕ, SEBI ਨਿਵੇਸ਼ਕਾਂ ਲਈ ਲਿਆ ਰਿਹਾ ਹੈ ਨਵੇਂ ਨਿਯਮ
ਛੋਟੀਆਂ ਕਾਰਾਂ ’ਤੇ ਘਟੇਗਾ ਜੀ. ਐੱਸ. ਟੀ. ਰੇਟ!
ਭਾਰਗਵ ਨੇ ਨਾਲ ਹੀ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੇ ਪੁਨਰਗਠਨ ਦੇ ਐਲਾਨ ਨੂੰ ਇਕ ਵੱਡਾ ਆਰਥਿਕ ਸੁਧਾਰ ਕਰਾਰ ਦਿੱਤਾ। ਉਨ੍ਹਾਂ ਕਿਹਾ,‘‘ਸਾਨੂੰ ਸਾਰਿਆਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖੇ ਪ੍ਰਸਤਾਵ ਦੇ ਨਤੀਜੇ ਵਜੋਂ ਛੋਟੀਆਂ ਕਾਰਾਂ ’ਤੇ ਜੀ. ਐੱਸ. ਟੀ. ਘੱਟ ਕੇ 18 ਫੀਸਦੀ ਹੋ ਜਾਵੇਗਾ ਪਰ ਸਾਨੂੰ ਆਧਿਕਾਰਕ ਐਲਾਨ ਹੋਣ ਤਕ ਇੰਤਜ਼ਾਰ ਕਰਨਾ ਹੋਵੇਗਾ। ਭਾਰਗਵ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਨੇ ਇਹ ਮੰਨਿਆ ਹੈ ਕਿ ਵੱਡੀ ਗਿਣਤੀ ’ਚ ਖਪਤਕਾਰ, ਬਾਜ਼ਾਰ ਦੇ ਹੇਠਲੇ ਪੱਧਰ ’ਤੇ ਹਨ। ਕੇਂਦਰ ਨੇ ਜੀ. ਐੱਸ. ਟੀ. ਦਰਾਂ ਨੂੰ ਉਚਿਤ ਬਣਾਉਣ ’ਤੇ ਗਠਿਤ ਮੰਤਰੀ ਸਮੂਹ (ਜੀ. ਓ. ਐੱਮ.) ਦੇ ਸਾਹਮਣੇ 5 ਅਤੇ 18 ਫੀਸਦੀ ਦੇ ਦੋ-ਪੱਧਰੀ ਜੀ. ਐੱਸ. ਟੀ. ਢਾਂਚੇ ਦੇ ਨਾਲ-ਨਾਲ ਕੁਝ ਚੋਣਵੀਆਂ ਵਸਤਾਂ ’ਤੇ 40 ਫੀਸਦੀ ਦੀ ਵਿਸ਼ੇਸ਼ ਦਰ ਦਾ ਪ੍ਰਸਤਾਵ ਰੱਖਿਆ ਹੈ। ਜੀ. ਐੱਸ. ਟੀ. ਮੌਜੂਦਾ ਸਮੇਂ ’ਚ 5, 12, 18 ਅਤੇ 28 ਫੀਸਦੀ ਦੀ ਦਰ ਨਾਲ ਲਾਇਆ ਜਾਂਦਾ ਹੈ। ਖੁਰਾਕ ਅਤੇ ਜ਼ਰੂਰੀ ਵਸਤਾਂ ’ਤੇ ਜ਼ੀਰੋ ਜਾਂ 5 ਫੀਸਦੀ ਟੈਕਸ ਲੱਗਦਾ ਹੈ, ਜਦੋਂਕਿ ਲਗਜ਼ਰੀ ਅਤੇ ਡੀਮੈਰਿਟ ਵਸਤਾਂ ’ਤੇ 28 ਫੀਸਦੀ ਟੈਕਸ ਲੱਗਦਾ ਹੈ। ਇਸ ਤੋਂ ਇਲਾਵਾ ਇਕ ਸੈੱਸ ਵੀ ਲਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਤਿਓਹਾਰੀ ਮੌਸਮ ਤੋਂ ਪਹਿਲਾਂ ਸਰਕਾਰ ਨੇ ਕਣਕ ਭੰਡਾਰਣ ਦੀ ਹੱਦ ਘਟਾਈ, ਨਿਯਮ ਤੋੜਨ ’ਤੇ ਹੋਵੇਗੀ ਸਖ਼ਤ ਕਾਰਵਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8