4 ਤੋਂ 5 ਫੀਸਦੀ ਤੱਕ ਵਧ ਸਕਦੀ ਹੈ ਪਾਰਲੇ ਜੀ ਦੇ ਇਨ੍ਹਾਂ ਪ੍ਰਾਡੈਕਟਾਂ ਦੀ ਕੀਮਤ

12/17/2017 3:30:10 PM

ਨਵੀਂ ਦਿੱਲੀ—ਬਿਸਕੁਟ ਅਤੇ ਕਨਫੈਕਸ਼ਨਰੀ ਕੰਪਨੀ ਪਾਰਲੇ ਜੀ ਪ੍ਰਾਡੈਕਟਸ ਨੇ 2018 ਦੀ ਪਹਿਲੀ ਤਿਮਾਹੀ 'ਚ ਆਪਣੇ ਗਲੂਕੋਜ਼, ਮੈਰੀ ਅਤੇ ਮਿਲਕ ਬਿਸਕੁੱਟ ਦੀ ਕੀਮਤ ਚਾਰ ਤੋਂ ਪੰਜ ਫੀਸਦੀ ਵਧਾਉਣ ਦੀ ਯੋਜਨਾ ਬਣਾਈ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪਾਰਲੇ ਪ੍ਰਾਡੈਕਟਸ ਸ਼੍ਰੇਣੀ ਦੇ ਮੁੱਖ ਮਯੰਕ ਸ਼ਾਹ ਨੇ ਕਿਹਾ ਕਿ ਅਜੇ ਤੱਕ ਅਸੀਂ ਕੀਮਤ ਵਾਧੇ 'ਤੇ ਫੈਸਲਾ ਨਹੀਂ ਕੀਤਾ ਹੈ ਪਰ ਟੈਕਸਾਂ 'ਚ ਵਾਧੇ ਦੀ ਤਰ੍ਹਾਂ ਅਸੀਂ ਕੀਮਤ ਵਧਾਉਣ 'ਤੇ ਵਿਚਾਰ ਕਰ ਰਹੇ ਹਾਂ।
ਸ਼ਾਹ ਨੇ ਕਿਹਾ ਕਿ ਇਹ ਅਗਲੇ ਸਾਲ ਦੀ ਪਹਿਲੀ ਤਿਮਾਹੀ 'ਚ ਜਨਵਰੀ-ਮਾਰਚ 'ਚ ਹੋਵੇਗਾ। 100 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘੱਟ ਦੇ ਬ੍ਰਾਂਡ ਦੀਆਂ ਕੀਮਤਾਂ 'ਚ ਚਾਰ ਤੋਂ ਪੰਜ ਫੀਸਦੀ ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਰੂਪ ਨਾਲ ਗਲੂਕੋਜ਼, ਮਿਲਕ ਅਤੇ ਮੈਰੀ ਸ਼੍ਰੇਣੀਆਂ 'ਚ ਕੀਮਤ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਵਾਰ 'ਚ ਕੰਪਨੀ ਇਕ ਸ਼੍ਰੇਣੀ ਦੀ ਕੀਮਤ ਵਧਾਉਣ 'ਤੇ ਵਿਚਾਰ ਕਰੇਗੀ। 
ਕੰਪਨੀ ਦੇ ਮੁੱਖ ਬ੍ਰਾਂਡ ਪਾਰਲੇ ਜੀ, ਬੇਕਸਿਮਥ ਇੰਗਲਿਸ਼ ਮੈਰੀ ਅਤੇ ਮਿਲਕ ਸ਼ਕਤੀ ਬ੍ਰਾਂਡ ਦੀ ਕੀਮਤ 'ਚ ਵਾਧਾ ਹੋ ਸਕਦਾ ਹੈ। ਮਾਲ ਅਤੇ ਸੇਵਾ ਟੈਕਸ ਜੀ.ਐੱਸ.ਟੀ. ਦੇ ਲਾਗੂ ਹੋਣ ਤੋਂ ਬਾਅਦ ਕੰਪਨੀ ਨੇ ਆਪਣੇ ਇਨ੍ਹਾਂ ਉਤਪਾਦਾਂ ਦੀ ਕੀਮਤ ਨਹੀਂ ਵਧਾਈ ਹੈ। ਜੀ.ਐੱਸ.ਟੀ. ਦੇ ਤਹਿਤ 100 ਰੁਪਏ ਕਿਲੋਗ੍ਰਾਮ ਤੋਂ ਘੱਟ ਦੇ ਗਲੂਕੋਜ਼ ਸ਼੍ਰੇਣੀ ਸਮੇਤ ਅਤੇ 100 ਰੁਪਏ ਕਿਲੋਗ੍ਰਾਮ 'ਤੋਂ ਜ਼ਿਆਦਾ ਦੇ ਬਿਸਕੁੱਟਾਂ ਨੂੰ 18 ਫੀਸਦੀ ਦੇ ਸਲੈਬ 'ਚ ਰੱਖਿਆ ਗਿਆ ਹੈ।
ਪਹਿਲੇ 100 ਰੁਪਏ ਕਿਲੋਗ੍ਰਾਮ ਤੋਂ ਘੱਟ ਦੇ ਬਿਸਕੁੱਟ 'ਤੇ ਉਤਪਾਦ ਫੀਸ ਨਹੀਂ ਲੱਗਦੀ ਸੀ ਪਰ ਇਨ੍ਹਾਂ 'ਤੇ ਪ੍ਰਭਾਵੀ ਟੈਕਸ ਦਰ 9 ਤੋਂ 10 ਫੀਸਦੀ ਸੀ। ਸੌ ਰੁਪਏ ਕਿਲੋਗ੍ਰਾਮ ਤੋਂ ਘੱਟ ਕੇ ਪੋਸ਼ਕ ਬਿਸਕੁੱਟ ਦਾ ਬਾਜ਼ਾਰ 9,000 ਕਰੋੜ ਰੁਪਏ ਦਾ ਹੈ। ਇਹ 25,000 ਕਰੋੜ ਰੁਪਏ ਦੇ ਸੰਗਠਿਤ ਬਿਸਕੁੱਟ ਬਾਜ਼ਾਰ ਦਾ 35 ਫੀਸਦੀ ਬੈਠਦਾ ਹੈ।  


Related News