ਮੌਜੂਦਾ ਆਰਥਿਕ ਸੰਕਟ 2008 ਤੋਂ ਵੱਡਾ ਤੇ ਵਿਆਪਕ : ਗੋਲਡਮੈਨ ਸਾਕਸ

10/17/2019 9:20:07 PM

ਮੁੰਬਈ (ਭਾਸ਼ਾ)-ਜ਼ਮਾਨਤ ਅਤੇ ਨਿਵੇਸ਼ ਪ੍ਰਬੰਧਨ ਨਾਲ ਜੁੜੀ ਗਲੋਬਲ ਕੰਪਨੀ ਗੋਲਡਮੈਨ ਸਾਕਸ ਨੇ ਭਾਰਤ ਦੀ ਆਰਥਿਕ ਵਾਧਾ ਦਰ ਦੇ ਅੰਦਾਜ਼ੇ ਨੂੰ ਘਟਾ ਕੇ ਹੇਠਾਂ ਜਾਣ ਦੇ ਖਤਰੇ ਨਾਲ 6 ਫ਼ੀਸਦੀ ਕਰ ਦਿੱਤਾ ਹੈ। ਨਾਲ ਹੀ ਕਿਹਾ ਹੈ ਕਿ ਮੌਜੂਦਾ ਆਰਥਿਕ ਸੰਕਟ 2008 ਤੋਂ ਵੱਡਾ ਹੈ। ਉਸ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਖਪਤ 'ਚ ਗਿਰਾਵਟ ਇਕ ਵੱਡੀ ਚੁਣੌਤੀ ਹੈ ਤੇ ਇਸ ਦਾ ਕਾਰਣ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਦੇ ਸੰਕਟ ਨੂੰ ਨਹੀਂ ਠਹਿਆ ਜਾ ਸਕਦਾ ਕਿਉਂਕਿ ਆਈ. ਐੱਲ. ਐਂਡ ਐੱਫ. ਐੱਸ. ਦੇ ਭੁਗਤਾਨ ਸੰਕਟ ਤੋਂ ਪਹਿਲਾਂ ਹੀ ਖਪਤ 'ਚ ਗਿਰਾਵਟ ਸ਼ੁਰੂ ਹੋ ਗਈ ਸੀ।

ਕਈ ਲੋਕ ਖਪਤ 'ਚ ਨਰਮੀ ਦਾ ਕਾਰਣ ਐੱਨ. ਬੀ. ਐੱਫ. ਸੀ. ਸੰਕਟ ਨੂੰ ਦੱਸ ਰਹੇ ਹਨ। ਐੱਨ. ਬੀ. ਐੱਫ. ਸੀ. 'ਚ ਸੰਕਟ ਸਤੰਬਰ 2018 'ਚ ਸ਼ੁਰੂ ਹੋਇਆ। ਉਸ ਸਮੇਂ ਆਈ. ਐੱਲ. ਐਂਡ ਐੱਫ. ਐੱਸ. 'ਚ ਪਹਿਲਾਂ ਭੁਗਤਾਨ ਸੰਕਟ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਇਨ੍ਹਾਂ ਸੰਸਥਾਨਾਂ ਵੱਲੋਂ ਖਪਤ ਲਈ ਵਿੱਤਪੋਸ਼ਣ ਰੁਕ ਗਿਆ। ਬ੍ਰੋਕਰੇਜ ਕੰਪਨੀ ਗੋਲਡਮੈਨ ਸਾਕਸ ਦੀ ਵਾਲ ਸਟਰੀਟ 'ਚ ਮੁੱਖ ਅਰਥਸ਼ਾਸਤਰੀ ਪ੍ਰਾਚੀ ਮਿਸ਼ਰਾ ਅਨੁਸਾਰ ਉਸ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਖਪਤ 'ਚ ਜਨਵਰੀ 2018 ਤੋਂ ਗਿਰਾਵਟ ਜਾਰੀ ਹੈ। ਇਹ ਅਗਸਤ 2018 'ਚ ਆਈ. ਐੱਲ. ਐਂਡ ਐੱਫ. ਐੱਸ. ਵੱਲੋਂ ਖੁੰਝ ਨਾਲੋਂ ਕਾਫ਼ੀ ਪਹਿਲਾਂ ਦੀ ਗੱਲ ਹੈ। ਇੱਥੇ ਇਕ ਪ੍ਰੋਗਰਾਮ 'ਚ ਪ੍ਰਾਚੀ ਨੇ ਕਿਹਾ, ''ਨਰਮੀ ਦੀ ਸਥਿਤੀ ਹੈ ਅਤੇ ਵਾਧੇ ਦੇ ਅੰਕੜੇ 2 ਫ਼ੀਸਦੀ ਹੇਠਾਂ ਆਏ ਹਨ।'' ਹਾਲਾਂਕਿ ਉਨ੍ਹਾਂ ਕਿਹਾ ਕਿ ਦੂਜੀ ਛਿਮਾਹੀ 'ਚ ਆਰਥਿਕ ਵਾਧਾ ਵਧਣ ਦੀ ਉਮੀਦ ਹੈ। ਇਸ ਦਾ ਕਾਰਣ ਆਰ. ਬੀ. ਆਈ. ਦੀ ਸਸਤੀ ਕਰੰਸੀ ਨੀਤੀ ਹੈ।


Karan Kumar

Content Editor

Related News